ਮੇਟਾ ਨੇ ਇਹ ਕਦਮ ਅਜਿਹੇ ਸਮੇਂ ’ਚ ਚੁੱਕਿਆ ਹੈ ਜਦੋਂ ਉਸ ’ਤੇ ਅੱਲ੍ਹੜਾਂ ਦੀ ਆਨਲਾਈਨ ਸੁਰੱਖਿਆ ਲਈ ਉਚਿਤ ਕਦਮ ਨਹੀਂ ਚੁੱਕਣ ਤੇ ਆਪਣੇ ਪਲੇਟਫਾਰਮਾਂ ਤੋਂ ਹੋਣ ਵਾਲੇ ਮਨੋਵਿਗਿਆਨਿਕ ਨੁਕਸਾਨ ਦੇ ਬਾਰੇ ਅਲ੍ਹੜਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲੱਗ ਰਹੇ ਹਨ।
ਸਾਨ ਫ੍ਰਾਂਸਿਸਕੋ : ਇੰਸਟਾਗ੍ਰਾਮ ’ਤੇ ਅੱਲ੍ਹੜ ਇਤਰਾਜ਼ਯੋਗ ਕੰਟੈਂਟ ਨਹੀਂ ਦੇਖ ਸਕਣਗੇ। 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਦੀ ਮੇਟਾ ਨਿਗਰਾਨੀ ਕਰੇਗੀ। ਤਕਨੀਕ ਦੀ ਮਦਦ ਨਾਲ ਮਾਤਾ-ਪਿਤਾ ਆਪਣੇ ਬੱਚਿਆਂ ਦੀਆਂ ਸਰਗਰਮੀਆਂ ਨੂੰ ਕੰਟਰੋਲ ਕਰ ਸਕਣਗੇ। ਨਵੀਂ ਵਿਵਸਥਾ, ਫਿਲਹਾਲ ਅਮਰੀਕਾ, ਬਰਤਾਨੀਆ, ਆਸਟਰੇਲੀਆ ਤੇ ਕੈਨੇਡਾ ’ਚ ਲਾਗੂ ਹੋਵੇਗੀ। ਸਾਲ ਦੇ ਅੰਤ ਤੱਕ ਇਸਨੂੰ ਹਰ ਦੇਸ਼ ’ਚ ਲਾਗੂ ਕਰ ਦਿੱਤਾ ਜਾਏਗਾ।
ਮੇਟਾ ਨੇ ਇਹ ਕਦਮ ਅਜਿਹੇ ਸਮੇਂ ’ਚ ਚੁੱਕਿਆ ਹੈ ਜਦੋਂ ਉਸ ’ਤੇ ਅੱਲ੍ਹੜਾਂ ਦੀ ਆਨਲਾਈਨ ਸੁਰੱਖਿਆ ਲਈ ਉਚਿਤ ਕਦਮ ਨਹੀਂ ਚੁੱਕਣ ਤੇ ਆਪਣੇ ਪਲੇਟਫਾਰਮਾਂ ਤੋਂ ਹੋਣ ਵਾਲੇ ਮਨੋਵਿਗਿਆਨਿਕ ਨੁਕਸਾਨ ਦੇ ਬਾਰੇ ਅਲ੍ਹੜਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲੱਗ ਰਹੇ ਹਨ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਤੋਂ ਬੱਚਿਆਂ ਦੀ ਸੁਰੱਖਿਆ ਦੇ ਮੁੱਦੇ ’ਤੇ ਸੰਸਦ ਮੈਂਬਰਾਂ ਨੇ ਪੁੱਛਗਿੱਛ ਕੀਤੀ ਸੀ। ਮੇਟਾ ’ਤੇ ਸੂਬੇ ਤੇ ਸੰਘੀ ਅਦਾਲਤ ’ਚ ਮੁਕੱਦਮੇ ਚੱਲ ਰਹੇ ਹਨ।
ਮੇਟਾ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਨੇ ਕਿਹਾ ਕਿ ਇਸਦੇ ਲਈ ਫਿਲਮ ਇੰਡਸਟਰੀ ਵਲੋਂ ਇਸਤੇਮਾਲ ਕੀਤੀ ਜਾਣ ਵਾਲੀ ਪੀਜੀ-13 ਮੂਵੀ ਰੇਟਿੰਗ ਪ੍ਰਣਾਲੀ ਤੋਂ ਪ੍ਰੇਰਿਤ ਫਿਲਟਰਾਂ ਦਾ ਇਸਤੇਮਾਲ ਕੀਤਾ ਜਾਏਗਾ। ਅਲ੍ਹੜਾਂ ਦੇ ਅਕਾਊਂਟ ਨੂੰ ਆਧੁਨਿਕ ਰੂਪ ਨਾਲ ਪੀਜੀ-13 ਸੈਟਿੰਗਸ ’ਚ ਪਾ ਦਿੱਤਾ ਜਾਏਗਾ, ਜਿਸਨੂੰ ਮਾਤਾ-ਪਿਤਾ ਸੀਮਤ ਕੰਟੈਂਟ ਸੈਟਿੰਗ ਐਡਜਸਟ ਕਰ ਸਕਣਗੇ। ਇਸ ਨਾਲ ਅਲ੍ਹੜ ਇਤਰਾਜ਼ਯੋਗ ਜਾਂ ਨੁਕਸਾਨਦਾਇਕ ਕੰਟੈਂਟ ਨਹੀਂ ਦੇਖ ਸਕਣਗੇ। ਮੇਟਾ ਫੇਸਬੁੱਕ ’ਤੇ ਅਲ੍ਹੜਾਂ ਲਈ ਹੋਰ ਵੀ ਸੁਰੱਖਿਆ ਉਪਾਅ ਪੇਸ਼ ਕਰੇਗੀ।
ਮੋਸ਼ਨ ਪਿਕਚਰ ਐਸੋਸੀਏਸ਼ਨ ਦੀ ਰੇਟਿੰਗਸ ’ਤੇ ਆਧਾਰਤ ਇਹ ਨਵੀਂ ਪ੍ਰਣਾਲੀ ਇਤਰਾਜ਼ਯੋਗ ਭਾਸ਼ਾ, ਖਤਰੇ ਭਰੇ ਸਟੰਟ, ਨਸ਼ੀਲੇ ਪਦਾਰਥਾਂ ਦੇ ਸੰਦਰਭ ਜਾਂ ਹੋਰ ਇਤਰਾਜ਼ਯੋਗ ਪੋਸਟ ਨੂੰ ਪਾਬੰਦੀਸ਼ੁਦਾ ਕਰੇਗੀ। ਇਹ ਨਿਯਮ ਉਸਦੇ ਜਨਰੇਟਿਵ ਏਆਈ ਟੂਲਸ ’ਤੇ ਵੀ ਲਾਗੂ ਹੋਣਗੇ। ਇੰਸਟਾਗ੍ਰਾਮ ’ਤੇ ਕੰਪਨੀ ਕੋਲ 'ਏਆਈ ਕੈਰੇਕਟਰਸ' ਹਨ, ਜਿਹੜੇ ਕਾਲਪਨਿਕ ਸ਼ਖਸੀਅਤ ਵਾਲੇ ਚੈਟਬਾਟਸ ਹਨ, ਜਿਨ੍ਹਾਂ ਨੂੰ ਯੂਜ਼ਰਸ ਵੈਸੇ ਹੀ ਮੈਸੇਜ ਕਰ ਸਕਗਦੇ ਹਨ ਜਿਵੇਂ ਉਹ ਦੂਜੇ ਹਿਊਮਨ ਅਕਾਊਐਟਸ ਨੂੰ ਕਰਦੇ ਹਨ। ਮੇਟਾ ਨੇ ਕਿਹਾ ਕਿ ਇਹ ਚੈਟਬਾਟਸ ਗਲਤ ਜਵਾਬ ਨਹੀਂ ਦੇਣਗੇ।
---------
ਇਸ ਤਰ੍ਹਾਂ ਕੀਤੀ ਜਾਂਦੀ ਹੈ ਪੀਜੀ-13 ਰੇਟਿੰਗ
ਕਿਸੇ ਫਿਲਮ ਨੂੰ ਪੀਜੀ-13 ਰੇਟਿੰਗ ਤਦੋਂ ਦਿੱਤੀ ਜਾਂਦੀ ਹੈ ਜਦੋਂ ਮਾਤਾ-ਪਿਤਾ ਦਾ ਇਕ ਪੈਨਲ ਇਸ ਗੱਲ ’ਤੇ ਵੋਟ ਕਰਦਾ ਹੈ ਕਿ ਉਹ ਫਿਲਮ ਬੱਚਿਆਂ ਲਈ ਸਹੀ ਹੈ ਜਾਂ ਨਹੀਂ। ਆਪਣੀ ਨਵੀਂ ਨੀਤੀ ਲਈ ਇੰਸਟਾਗ੍ਰਾਮ ਨੇ ਵੀ ਇਸ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ। ਮੇਟਾ ਨੇ ਬਲਾਗ ਪੋਸਟ ’ਚ ਕਿਹਾ ਕਿ ਉਮੀਦ ਹੈ ਕਿ ਇਹ ਅਪਡੇਟ ਮਾਤਾ-ਪਿਤਾ ਨੂੰ ਭਰੋਸਾ ਦੇਵੇਗਾ।ਅਸੀਂ ਜਾਣਦੇ ਹਾਂ ਕਿ ਅਲ੍ਹੜ ਇਨ੍ਹਾਂ ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹਨ, ਇਸ ਲਈ ਉਮਰ ਦਾ ਅਨੁਮਾਨ ਤਕਨੀਕ ਦੀ ਵਰਤੋਂ ਨਾਲ ਕੀਤਾ ਜਾਏਗਾ।
ਅਲ੍ਹੜਾਂ ਲਈ ਹੁਣ ਅਡਲਟ ਕੰਟੈਂਟ ਦੀ ਸਰਗਰਮ ਖੋਜ ਕਰਨਾ ਵੀ ਮੁਸ਼ਕਲ ਹੋ ਜਾਏਗਾ ਤੇ ਉਨ੍ਹਾਂ ਨੂੰ ਕੁਝ ਖਾਸ ਅਕਾਊਂਟਸ ਨਾਲ ਪੂਰੀ ਤਰ੍ਹਾਂ ਨਾਲ ਜੁੜਨ ਤੋਂ ਰੋਕਿਆ ਜਾ ਸਕੇਗਾ। ਐਪ ’ਚ ਸੀਮਤ ਕੰਟੈਂਟ ਨਾਂ ਦੀ ਇਕ ਸੈਟਿੰਗ ਵੀ ਸਾਮਲ ਕੀਤੀ ਜਾਏਗੀ, ਜਿਸਨੂੰ ਮਾਤਾ-ਪਿਤਾ ਐਕਟਿਵ ਕਰ ਸਕਦੇ ਹਨ। ਇਹ ਪੀਜੀ-13 ਰੇਟਿੰਗ ਸਿਸਟਮ ਤੋਂ ਵੀ ਜ਼ਿਆਦਾ ਸਖ਼ਤ ਹੈ।