ਆਸਟ੍ਰੇਲੀਆਈ ਏਅਰਲਾਈਨਾਂ ਵੱਲੋਂ ਜਹਾਜ਼ਾਂ 'ਚ ਸਫਰ ਕਰਨ ਵਾਲਿਆਂ ਲਈ ਖ਼ਾਸ ਖਬਰ, ਇਹ ਚੀਜ਼ ਵਰਤਣ 'ਤੇ ਲੱਗੀ ਪਾਬੰਦੀ!
ਹਵਾਈ ਯਾਤਰਾ ਦੌਰਾਨ ਵਾਪਰ ਰਹੀਆਂ ਖ਼ਤਰਨਾਕ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਸਟ੍ਰੇਲੀਆ ਦੀਆਂ ਮੁੱਖ ਏਅਰਲਾਈਨਾਂ Qantas, QantasLink, Jetstar ਅਤੇ Virgin ਨੇ ਭਵਿੱਖ ਵਿੱਚ ਪਾਵਰ ਬੈਂਕ ਦੀ ਵਰਤੋਂ ‘ਤੇ ਸਖ਼ਤ ਪਾਬੰਦੀਆਂ ਲਾ ਰਹੀਆਂ ਹਨ।
Publish Date: Sat, 22 Nov 2025 03:27 PM (IST)
Updated Date: Sat, 22 Nov 2025 03:29 PM (IST)

ਖੁਸ਼ਪ੍ਰੀਤ ਸਿੰਘ ਸੁਨਾਮ, ਪੰਜਾਬੀ ਜਾਗਰਣ, ਮੈਲਬੌਰਨ : ਹਵਾਈ ਯਾਤਰਾ ਦੌਰਾਨ ਵਾਪਰ ਰਹੀਆਂ ਖ਼ਤਰਨਾਕ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਸਟ੍ਰੇਲੀਆ ਦੀਆਂ ਮੁੱਖ ਏਅਰਲਾਈਨਾਂ Qantas, QantasLink, Jetstar ਅਤੇ Virgin ਨੇ ਭਵਿੱਖ ਵਿੱਚ ਪਾਵਰ ਬੈਂਕ ਦੀ ਵਰਤੋਂ ‘ਤੇ ਸਖ਼ਤ ਪਾਬੰਦੀਆਂ ਲਾ ਰਹੀਆਂ ਹਨ।
ਨਵੇਂ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋਣਗੇ, ਜਿਸ ਤਹਿਤ ਯਾਤਰੀ ਹੁਣ ਦੋ ਤੋਂ ਵੱਧ ਪਾਵਰ ਬੈਂਕ ਨਹੀਂ ਲੈ ਕੇ ਜਾ ਸਕਣਗੇ ਅਤੇ 160 ਵਾਟ (Wh) ਤੋਂ ਵੱਧ ਸਮਰੱਥਾ ਵਾਲੇ ਪਾਵਰ ਲੈ ਕੇ ਜਾਣ ਦੀ ਪੂਰੀ ਤਰ੍ਹਾਂ ਮਨਾਹੀ ਹੋਵੇਗੀ ਤੇ ਉਡਾਨ ਦੌਰਾਨ ਪਾਵਰ ਬੈਂਕ ਨੂੰ ਚਾਰਜ ਵੀ ਨਹੀਂ ਕੀਤਾ ਜਾ ਸਕੇਗਾ। ਇਸ ਦੇ ਨਾਲ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਪਾਵਰ ਬੈਂਕ ਯਾਤਰੀ ਦੀ ਪਹੁੰਚ ਵਿੱਚ ਹੋਣੇ ਲਾਜ਼ਮੀ ਹਨ ਸੀਟ ਦੀ ਜੇਬ ਜਾਂ ਸੀਟ ਹੇਠਾਂ ਤੇ Virgin Airlines ਨੇ ਓਵਰਹੈੱਡ ਲਾਕਰ ਵਿੱਚ ਪਾਵਰ ਬੈਂਕ ਰੱਖਣ ‘ਤੇ ਵੀ ਪਾਬੰਦੀ ਲਗਾਈ ਹੈ। Qantas ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਾਰੇ ਪਾਵਰ ਬੈਂਕ ਤੇ ਉਸ ਦੀ ਪੂਰੀ ਜਾਣਕਾਰੀ ਲਿਖੀ ਹੋਵੇ ਅਤੇ ਅਤੇ ਇਹ ਪਾਵਰ ਬੈਂਕ ਸੂਟਕੇਸ ਦੀ ਥਾਂਵੇ “ਕੈਰੀ ਆਨ” ਬੈਗ ਵਿੱਚ ਰੱਖਣਾ ਲਾਜ਼ਮੀ ਹੋਵੇਗਾ ਤੇ ਯਾਤਰੀ ਹੁਣ ਆਪਣੇ ਮੋਬਾਈਲ ਸਿਰਫ਼ ਸੀਟ ‘ਚ ਮਿਲਣ ਵਾਲੇ USB ਜਾਂ ਪਾਵਰ ਪੋਰਟ ਨਾਲ ਹੀ ਚਾਰਜ ਕਰ ਸਕਣਗੇ।
ਪਿਛਲੇ ਕੁਝ ਮਹੀਨਿਆਂ ਵਿੱਚ ਘਟੀਆਂ ਕਈ ਖ਼ਤਰਨਾਕ ਘਟਨਾਵਾਂ ਨੇ ਇਹ ਫੈਸਲਾ ਕਰਨ ਲਈ ਏਅਰਲਾਈਨਾਂ ਨੂੰ ਮਜ਼ਬੂਰ ਕੀਤਾ ਹੈ। ਜੁਲਾਈ ਵਿੱਚ ਸਿਡਨੀ ਤੋਂ ਹੋਬਾਰਟ ਜਾਣ ਵਾਲੀ Virgin ਉਡਾਨ ਦੌਰਾਨ ਓਵਰਹੈੱਡ ਕੰਪਾਰਟਮੈਂਟ ਵਿੱਚ ਰੱਖਿਆ ਇੱਕ ਪਾਵਰ ਬੈਂਕ ਅਚਾਨਕ ਅੱਗ ਫੜ੍ਹ ਗਿਆ ਸੀ ਅਤੇ ਇਸੇ ਮਹੀਨੇ ਮੈਲਬੋਰਨ ਏਅਰਪੋਰਟ ਦੇ Qantas ਬਿਜ਼ਨਸ ਲਾਊਂਜ ਵਿੱਚ ਇੱਕ ਵਿਅਕਤੀ ਦੀ ਜੇਬ ਵਿੱਚ ਰੱਖਿਆ ਪਾਵਰ ਬੈਂਕ ਸੜਨ ਦੀ ਘਟਨਾ ਵਾਪਰੀ ਸੀ, ਜਿਸ ਨਾਲ ਉਸ ਦੇ ਪੈਰ ਅਤੇ ਉਂਗਲਾਂ ਸੜ ਗਈਆਂ ਅਤੇ ਲਾਊਂਜ ਨੂੰ ਖਾਲੀ ਕਰਵਾਉਣਾ ਪਿਆ। ਇਸ ਦੇ ਨਾਲ ਨਾਲ ਦੁਨੀਆਂ ਭਰ ਵਿੱਚੋ ਵੀ ਅਜਿਹੀਆਂ ਖਬਰਾਂ ਸਾਹਮਣੇ ਆਉਦੀਆਂ ਰਹੀਆਂ ਹਨ। Air China ਅਤੇ Air Busan ਦੀਆਂ ਉਡਾਣਾ ‘ਚ ਓਵਰਹੈੱਡ ਕੰਪਾਰਟਮੈਂਟ ‘ਚ ਪਾਵਰ ਬੈਂਕ ਸੜਣ ਕਾਰਨ ਐਮਰਜੰਸੀ ਲੈਂਡਿੰਗ ਅਤੇ ਹਾਲਾਤ ਬਣੇ। ਪਿਛਲੇ 20 ਸਾਲਾਂ ਵਿੱਚ Federal Aviation Administration ਦੇ ਅਨੁਸਾਰ 500 ਤੋਂ ਵੱਧ ਅਜਿਹੀਆਂ ਅੱਗ ਦੀਆਂ ਘਟਨਾਵਾਂ ਲਿਥੀਅਮ ਬੈਟਰੀਆਂ ਨਾਲ ਜੁੜੀਆਂ ਰਹੀਆਂ ਹਨ।
Virgin Australia ਦੇ ਚੀਫ਼ ਓਪਰੇਸ਼ਨਜ਼ ਅਧਿਕਾਰੀ Chris Snook ਨੇ ਕਿਹਾ ਕਿ ਨਵੇਂ ਨਿਯਮ ਅੰਤਰਰਾਸ਼ਟਰੀ ਏਅਰਲਾਈਨਾਂ ਵਾਲੇ ਨਿਯਮਾਂ ਨਾਲ ਮਿਲਦੇ-ਜੁਲਦੇ ਹਨ ਅਤੇ ਇਹ ਯਾਤਰੀ ਸੁਰੱਖਿਆ ਲਈ ਲਾਜ਼ਮੀ ਹਨ। Qantas ਨੇ ਕਿਹਾ ਕਿ ਇਹ ਨਿਯਮ ਇਕ ਵਿਸਤਾਰਥ ਸੇਫ਼ਟੀ ਰਿਵਿਊ ਅਤੇ ਉਦਯੋਗ ਦੇ ਹੋਰ ਸਾਥੀਆਂ ਨਾਲ ਮਿਲਕੇ ਤਿਆਰ ਕੀਤੇ ਗਏ ਹਨ। ਇਹ ICAO ਵੱਲੋਂ 2026 ‘ਚ ਆਉਣ ਵਾਲੀਆਂ ਸੁਰੱਖਿਆ ਸਿਫ਼ਾਰਸ਼ਾਂ ਨੂੰ ਵੀ ਧਿਆਨ ਵਿੱਚ ਰੱਖਦੇ ਹਨ। Emirates, Cathay Pacific ਅਤੇ Korean Air ਵਰਗੀਆਂ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਪਹਿਲਾਂ ਹੀ ਇਸ ਸਾਲ ਪਾਵਰ ਬੈਂਕ ਦੀ ਵਰਤੋਂ ‘ਤੇ ਪਾਬੰਦੀ ਲਾ ਚੁੱਕੀਆਂ ਹਨ। ਇਹ ਨਿਯਮ Virgin Australia ਵਿੱਚ 1 ਦਸੰਬਰ ਤੋਂ ਅਤੇ Qantas, QantasLink ਤੇ Jetstar ਵਿੱਚ 15 ਦਸੰਬਰ ਤੋਂ ਲਾਗੂ ਹੋਣਗੇ। ਯਾਤਰੀਆਂ ਨੂੰ ਇਹ ਨਿਯਮਾਂ ਬਾਰੇ ਜਾਣਕਾਰੀ ਇਸ ਸ਼ੁੱਕਰਵਾਰ ਤੋਂ ਉਡਾਣਾਂ ਵਿੱਚ ਦਿੱਤੀ ਜਾਣੀ ਸ਼ੁਰੂ ਹੋ ਜਾਵੇਗੀ।