ਦੱਖਣੀ ਕੋਰੀਆ: ਮਾਰਸ਼ਲ ਲਾਅ ਤੇ ਬਗ਼ਾਵਤ ਦੇ ਮਾਮਲੇ 'ਚ ਸਾਬਕਾ PM ਹਾਨ ਦੀ ਸਜ਼ਾ ਘਟੀ; ਅਦਾਲਤ ਨੇ 23 ਸਾਲ ਤੋਂ ਘਟਾ ਕੇ ਕੀਤੀ 15 ਸਾਲ
ਸਿਓਲ ਹਾਈ ਕੋਰਟ ਨੇ ਕਿਹ ਹੈ ਕਿ ਹਾਨ ਦੇ ਸਿਆਸੀ ਅਪਰਾਧ ਬਹੁਤ ਗੰਭੀਰ ਹਨ ਕਿਉਂਕਿ ਉਨ੍ਹਾਂ ਨੇ ਯੂਨ ਸਰਕਾਰ ਵਿਚ ਦੂਸਰੇ ਨੰਬਰ ਦੀ ਅਥਾਰਟੀ ਵਜੋਂ ਆਪਣੀਆਂ ਜ਼ਿੰਮੇਵਾਰਆਂ ਨੂੰ ਤਿਆਗ ਦਿੱਤਾ ਤੇ ਬਗ਼ਾਵਤ ਵਿਚ ਸ਼ਮੂਲੀਅਤ ਵੀ ਕੀਤੀ ਸੀ।
Publish Date: Fri, 08 May 2026 09:42 AM (IST)
Updated Date: Fri, 08 May 2026 09:43 AM (IST)
ਸਿਓਲ (ਏਪੀ) : ਦੱਖਣੀ ਕੋਰੀਆ ਦੀ ਅਪੀਲੀ ਅਦਾਲਤ ਨੇ ਮਾਰਸ਼ਲ ਲਾਅ ਮਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਘੱਟ ਕਰ ਦਿੱਤੀ ਹੈ, ਉਨ੍ਹਾਂ ਨੂੰ ਬਗ਼ਾਵਤ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸਾਬਕ ਪ੍ਰਧਾਨ ਮੰਤਰੀ ਹਾਨ ਡਕ-ਸੂ, ਜਿਨ੍ਹਾਂ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸੁਕ ਯਿਓਲ ਨੇ ਨਿਯੁਕਤ ਕੀਤਾ ਸੀ, ਨੂੰ ਜਨਵਰੀ ਵਿਚ ਸਿਓਲ ਦੀ ਇਕ ਅਦਾਲਤ ਨੇ 23 ਸਾਲਾਂ ਦੀ ਸਜ਼ਾ ਸੁਣਾਈ ਸੀ। ਉਥੇ, ਯਿਓਲ ਨੂੰ ਬਗ਼ਾਵਤ ਲਈ ਉਮਰ-ਕੈਦ ਦੀ ਸਜ਼ਾ ਸੁਣਾਈ ਗਈ ਸੀ।
ਸਿਓਲ ਹਾਈ ਕੋਰਟ ਨੇ ਵੀਰਵਾਰ ਨੂੰ ਹਾਨ ’ਤੇ ਲੱਗੇ ਜ਼ਿਆਦਾਤਰ ਦੋਸ਼ਾਂ ਨੂੰ ਬਰਕਰਾਰ ਰੱਖਿਆ ਪਰ ਸਜ਼ਾ ਨੂੰ ਘਟਾ ਕੇ 15 ਸਾਲ ਕਰ ਦਿੱਤਾ। ਅਦਾਲਤ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਬਰਕਰਾਰ ਰੱਖਿਆ, ਜਿਨ੍ਹਾਂ ਵਿਚ ਇਹ ਵੀ ਸ਼ਾਮਲ ਸੀ ਕਿ ਹਾਨ ਦੇ ਨਾਜਾਇਜ਼ ਫਰਮਾਨ ਨੂੰ ਕੈਬਨਿਟ ਦੀ ਮੀਟਿੰਗ ਵਿਚ ਮਨਜ਼ੂਰੀ ਦਿਵਾ ਕੇ ਉਸ ਨੂੰ ਜਾਇਜ਼ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਸਿਓਲ ਹਾਈ ਕੋਰਟ ਨੇ ਕਿਹ ਹੈ ਕਿ ਹਾਨ ਦੇ ਸਿਆਸੀ ਅਪਰਾਧ ਬਹੁਤ ਗੰਭੀਰ ਹਨ ਕਿਉਂਕਿ ਉਨ੍ਹਾਂ ਨੇ ਯੂਨ ਸਰਕਾਰ ਵਿਚ ਦੂਸਰੇ ਨੰਬਰ ਦੀ ਅਥਾਰਟੀ ਵਜੋਂ ਆਪਣੀਆਂ ਜ਼ਿੰਮੇਵਾਰਆਂ ਨੂੰ ਤਿਆਗ ਦਿੱਤਾ ਤੇ ਬਗ਼ਾਵਤ ਵਿਚ ਸ਼ਮੂਲੀਅਤ ਵੀ ਕੀਤੀ ਸੀ।