ਨਾਈਜੀਰੀਆ 'ਚ 'ਪ੍ਰਜਨਨ ਉਤਸਵ' ਦੇ ਨਾਂ 'ਤੇ ਸ਼ਰਮਨਾਕ ਕਾਰਾ; ਔਰਤਾਂ ਦੇ ਜਿਨਸੀ ਸ਼ੋਸ਼ਣ ਦੀਆਂ ਵੀਡੀਓਜ਼ ਵਾਇਰਲ ਹੋਣ ਮਗਰੋਂ ਦੁਨੀਆ ਭਰ 'ਚ ਰੋਸ
ਨਿਊਯਾਰਕ ਪੋਸਟ ਅਨੁਸਾਰ, ਇਨ੍ਹਾਂ ਘਟਨਾਵਾਂ ਦੀਆਂ ਵੀਡੀਓਜ਼ ਫੇਸਬੁੱਕ, ਇੰਸਟਾਗ੍ਰਾਮ ਤੇ ਐਕਸ ’ਤੇ ਲੱਖਾਂ ਵਾਰ ਦੇਖੀਆਂ ਜਾ ਚੁੱਕੀਆਂ ਹਨ। ਕਈ ਵਿਊਰਜ਼ ਨਾ ਸਿਰਫ ਇਸ ਖੁੱਲ੍ਹੀ ਹਿੰਸਾ ਨੂੰ ਦੇਖ ਕੇ ਹੈਰਾਨ ਹਨ, ਬਲਕਿ ਇਸ ਗੱਲ ਤੋਂ ਵੀ ਕਿ ਇਸ ਨੂੰ ਦਿਨ-ਦਿਹਾੜੇ ਤੇ ਬਿਨਾਂ ਕਿਸੇ ਰੋਕਟੋਕ ਕਿਵੇਂ ਅੰਜਾਮ ਦਿੱਤਾ ਗਿਆ।
Publish Date: Mon, 04 May 2026 11:01 AM (IST)
Updated Date: Mon, 04 May 2026 11:05 AM (IST)
ਜੇਐੱਨਐੱਨ, ਨਵੀਂ ਦਿੱਲੀ : ਨਾਈਜੀਰੀਆ ’ਚ ਪ੍ਰਜਨਨ ਉਤਸਵ (ਫਰਟੀਲਿਟੀ ਫੈਸਟੀਵਲ) ਨੂੰ ਲੈ ਕੇ ਦੁਨੀਆ ਭਰ ’ਚ ਇੰਟਰਨੈੱਟ ਮੀਡੀਆ ’ਤੇ ਜ਼ਬਰਦਸਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਉਤਸਵ ਦੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ, ਜਿਨ੍ਹਾਂ ’ਚ ਸੜਕਾਂ ’ਤੇ ਔਰਤਾਂ ਦਾ ਪਿੱਛਾ ਕੀਤਾ ਗਿਆ ਤੇ ਕਥਿਤ ਤੌਰ ’ਤੇ ਮਰਦਾਂ ਦੇ ਸਮੂਹਾਂ ਵੱਲੋਂ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਕੁਝ ਲੋਕਾਂ ਨੇ ਇਸ ਨੂੰ ‘ਰੇਪ ਫੈਸਟੀਵਲ’ ਕਰਾਰ ਦਿੱਤਾ ਹੈ।
ਨਾਈਜੀਰੀਆ ’ਚ ਇਹ ਘਟਨਾਵਾਂ ਮਾਰਚ ’ਚ ਡੈਲਟਾ ਸੂਬੇ ’ਚ ‘ਅਲੂਏ-ਡੋ’ ਫੈਸਟੀਵਲ ਦੌਰਾਨ ਹੋਈਆਂ ਸਨ। ਇਹ ਉਤਸਵ ਪ੍ਰਜਨਨ ਨਾਲ ਜੁੜਿਆ ਹੈ ਤੇ ਓਰਾਮੁਡੂ ਫਿਰਕੇ ਵੱਲੋਂ ਮਨਾਇਆ ਜਾਂਦਾ ਹੈ। ਫਰਾਂਸ24 ਅਨੁਸਾਰ, ਉਤਸਵ ਦਾ ਮਾਹੌਲ ਉਦੋਂ ਬੇਹੱਦ ਖ਼ਰਾਬ ਹੋ ਗਿਆ, ਜਦੋਂ ਜਨਤਕ ਥਾਵਾਂ ’ਤੇ ਮਰਦਾਂ ਨੇ ਔਰਤਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਕੁਝ ਔਰਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ ਜਾਂ ਜ਼ਬਰਦਸਤੀ ਉਤਾਰ ਦਿੱਤੇ ਗਏ। ਇਸ ਤੋਂ ਬਾਅਦ ਜਨਤਕ ਤੌਰ ’ਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇਸ ਦੌਰਾਨ ਉਥੇ ਆਸ-ਪਾਸ ਲੋਕ ਮੌਜੂਦ ਸਨ ਤੇ ਕੁਝ ਲੋਕ ਇਨ੍ਹਾਂ ਘਟਨਾਵਾਂ ਨੂੰ ਰੋਕਣ ਦੀ ਬਜਾਏ ਚੀਕ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪੀੜਤਾਂ ’ਚ ਕਈ ਨੇੜਲੀਆਂ ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾਂ ਹਨ ਤੇ ਕੁਝ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਨਿਊਯਾਰਕ ਪੋਸਟ ਅਨੁਸਾਰ, ਇਨ੍ਹਾਂ ਘਟਨਾਵਾਂ ਦੀਆਂ ਵੀਡੀਓਜ਼ ਫੇਸਬੁੱਕ, ਇੰਸਟਾਗ੍ਰਾਮ ਤੇ ਐਕਸ ’ਤੇ ਲੱਖਾਂ ਵਾਰ ਦੇਖੀਆਂ ਜਾ ਚੁੱਕੀਆਂ ਹਨ। ਕਈ ਵਿਊਰਜ਼ ਨਾ ਸਿਰਫ ਇਸ ਖੁੱਲ੍ਹੀ ਹਿੰਸਾ ਨੂੰ ਦੇਖ ਕੇ ਹੈਰਾਨ ਹਨ, ਬਲਕਿ ਇਸ ਗੱਲ ਤੋਂ ਵੀ ਕਿ ਇਸ ਨੂੰ ਦਿਨ-ਦਿਹਾੜੇ ਤੇ ਬਿਨਾਂ ਕਿਸੇ ਰੋਕਟੋਕ ਕਿਵੇਂ ਅੰਜਾਮ ਦਿੱਤਾ ਗਿਆ। ਡੈਲਟਾ ਸੂਬੇ ਦੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਈ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ ਇਕ ਸਥਾਨਕ ਫਿਰਕੇ ਦਾ ਨੇਤਾ ਤੇ ਚਾਰ ਲੜਕੇ ਸ਼ਾਮਲ ਹਨ। ਡੈਲਟਾ ਸਟੇਟ ਪੁਲਿਸ ਦੇ ਬੁਲਾਰੇ ਬ੍ਰਾਈਟ ਏਡਾਫੇ ਅਨੁਸਾਰ, ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।