ਖੋਜ ਖ਼ਬਰ ; ਪ੍ਰਤੀਰੱਖਿਆ ਕੋਸ਼ਿਕਾਵਾਂ ’ਚ ਕੈਲਸ਼ੀਅਮ ਦਾ ਹੋਣਾ ਚਿੰਤਾਜਨਕ ਵਿਹਾਰ ਨੂੰ ਦੇ ਸਕਦਾ ਹੈ ਹੁਲਾਰਾ
ਖੋਜਕਰਤਾਵਾਂ ਨੇ ਸਿਹਤਮੰਦ ਚੂਹਿਆਂ ’ਚ ਹਾਕਸਬੀ8 ਨਾਂ ਦੇ ਮਾਇਕ੍ਰੋਗਲੀਆ ਦੇ ਇਕ ਸਮੂਹ ਨੂੰ ਆਰਜ਼ੀ ਰੂਪ ਨਾਲ ਸਰਗਰਮ ਕੀਤਾ, ਜਿਸਦੇ ਸਿੱਟੇ ਵਜੋਂ ਉਨ੍ਹਾਂ ’ਚ ਚਿੰਤਾ ਵਰਗੇ ਵਿਹਾਰ ਦੇਖੇ ਗਏ। ਹਾਲਾਂਕਿ, ਇਹ ਪਤਾ ਨਹੀਂ ਸੀ ਕਿ ਕਿਹੜੀ ਘਟਨਾ ਇਨ੍ਹਾਂ ਵਿਹਾਰਾਂ ਨੂੰ ਪ੍ਰੇਰਿਤ ਕਰ ਰਹੀ ਸੀ।
Publish Date: Thu, 23 Apr 2026 07:11 PM (IST)
Updated Date: Thu, 23 Apr 2026 07:13 PM (IST)
ਇਕ ਖੋਜ ’ਚ ਸਾਹਮਣੇ ਆਇਆ ਹੈ ਕਿ ਦਿਮਾਗ ’ਚ ਮਾਇਕ੍ਰੋਗਲੀਆ ਨਾਂ ਦੀਆਂ ਪ੍ਰਤੀਰੱਖਿਆ ਕੋਸ਼ਿਕਾਵਾਂ ਦੇ ਇਕ ਖਾਸ ਸਮੂਹ ’ਚ ਕੈਲਸ਼ੀਅਮ ਦਾ ਉੱਚ ਪੱਧਰ ਚਿੰਤਾ ਨਾਲ ਜੁੜਿਆ ਹੋ ਸਕਦਾ ਹੈ। ਇਹ ਤੰਤਰਿਕਾ ਸਬੰਧੀ ਖ਼ਰਾਬੀਆਂ ਲਈ ਨਵੇਂ ਇਲਾਜਾਂ ਦਾ ਰਸਤਾ ਖੋਲ੍ਹ ਸਕਦਾ ਹੈ। ਪਿਛਲੇ ਅਧਿਐਨਾਂ ’ਚ ਪਾਇਆ ਗਿਆ ਸੀ ਕਿ ਚੂਹਿਆਂ ’ਚ ਮਾਇਕ੍ਰੋਗਲੀਆ ਚਿੰਤਾ ਨੂੰ ਵਧਾਉਣ ਤੇ ਘੱਟ ਕਰਨ ਦੋਵਾਂ ਦਾ ਕੰਮ ਕਰ ਸਕਦੀਆਂ ਹਨ।
ਯੂਟਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਿਹਤਮੰਦ ਚੂਹਿਆਂ ’ਚ ਹੋਰ ਆਬਸੈਸਿਵ ਕੰਪਲਸਿਵ ਸਪੈਕਟ੍ਰਮ ਡਿਸਆਰਡਰ (ਓਸੀਐੱਸਡੀ) ਦੌਰਾਨ ਮਾਇਕ੍ਰੋਗਲੀਆ ਨੂੰ ਸਰਗਰਮ ਕਰਨ ਵਾਲੇ ਇਕ ਪ੍ਰਮੁੱਖ ਰਸਾਇਣਕ ਸੰਕੇਤ ਦੇ ਰੂਪ ’ਚ ਕੈਲਸ਼ੀਅਮ ਦੀ ਪੱਛਾਣ ਕੀਤੀ ਹੈ। ਇਹ ਖੋਜ ਮਾਲਿਕਿਊਲਰ ਸਾਇਕ੍ਰਿਯਾਟਰੀ ਮੈਗਜ਼ੀਨ ’ਚ ਛਪਿਆ ਹੈ। ਲੁਇਸਵਿਲੇ ਯੂਨੀਵਰਸਿਟੀ ਦੇ ਬਾਲ ਮੈਡੀਕਲ ਖੋਜ ਸੰਸਥਾਨ ’ਚ ਪ੍ਰੋਫੈਸਰ ਨਵੀਨ ਨਾਗਰਾਜਨ ਨੇ ਕਿਹਾ ਕਿ ਮਾਇਕ੍ਰੋਗਲੀਆ ਸਿਰਫ਼ ਨਕਾਰਾ ਪ੍ਰਤੀਰੱਖਿਆ ਕੋਸ਼ਿਕਾਵਾਂ ਨਹੀਂ ਹਨ, ਬਲਕਿ ਕੈਲਸ਼ੀਅਮ ਵਰਗੇ ਖਾਸ ਐਟਮੀ ਸੰਕੇਤਾਂ ਦੇ ਮਾਧਿਅਮ ਤੋਂ ਚਿੰਤਾ ਤੇ ਆਬਸੈਸਿਵ ਕੰਪਲਸਿਵ ਬਿਹੇਵੀਅਰ ਨੂੰ ਸਰਗਰਮ ਰੂਪ ਨਾਲ ਕੰਟਰੋਲ ਕਰਦੀਆਂ ਹਨ।
ਨਾਗਰਾਜਨ ਨੇ ਕਿਹਾ ਕਿ ਇਹ ਮਾਇਕ੍ਰੋਗਲੀਆ ਨੂੰ ਨਿਊਰੋਸਾਇਕਿਆਟ੍ਰਿਕ ਖ਼ਰਾਬੀਆਂ ਨੂੰ ਸਮਝਣ ਤੇ ਉਨ੍ਹਾਂ ਦੇ ਇਲਾਜ ਕਰਨ ਲਈ ਇਕ ਮਹੱਤਵਪੂਰਨ ਟੀਚਾ ਬਣਾਉਂਦਾ ਹੈ।
ਖੋਜਕਰਤਾਵਾਂ ਨੇ ਸਿਹਤਮੰਦ ਚੂਹਿਆਂ ’ਚ ਹਾਕਸਬੀ8 ਨਾਂ ਦੇ ਮਾਇਕ੍ਰੋਗਲੀਆ ਦੇ ਇਕ ਸਮੂਹ ਨੂੰ ਆਰਜ਼ੀ ਰੂਪ ਨਾਲ ਸਰਗਰਮ ਕੀਤਾ, ਜਿਸਦੇ ਸਿੱਟੇ ਵਜੋਂ ਉਨ੍ਹਾਂ ’ਚ ਚਿੰਤਾ ਵਰਗੇ ਵਿਹਾਰ ਦੇਖੇ ਗਏ। ਹਾਲਾਂਕਿ, ਇਹ ਪਤਾ ਨਹੀਂ ਸੀ ਕਿ ਕਿਹੜੀ ਘਟਨਾ ਇਨ੍ਹਾਂ ਵਿਹਾਰਾਂ ਨੂੰ ਪ੍ਰੇਰਿਤ ਕਰ ਰਹੀ ਸੀ। ਟੀਮ ਨੇ ਪਾਇਆ ਕਿ ਮਾਇਕ੍ਰੋਗਲੀਆ ਦੇ ਅੰਦਰ ਕੈਲਸ਼ੀਅਮ ਸਿਗਨਿਲਿੰਗ ਮਹੱਤਵਪੂਰਨ ਸੰਕੇਤਕ ਦੇ ਰੂਪ ’ਚ ਕੰਮ ਕਰਦਾ ਹੈ ਤੇ ਚਿੰਤਾ ਨੂੰ ਵਧਾਉਂਦਾ ਹੈ।
ਪੀਟੀਆਈ