30 ਸਾਲਾਂ ਬਾਅਦ ਜਾਪਾਨ 'ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ
ਉਨ੍ਹਾਂ ਕਿਹਾ ਕਿ ਮੇਰੇ ਬੱਚੇ ਇਥੇ ਹੀ ਪੈਦਾ ਹੋਏ ਤੇ ਇਥੇ ਹੀ ਪਲੇ-ਵਧੇ। ਉਹ ਸਿਰਫ ਜਾਪਾਨੀ ਭਾਸ਼ਾ ਬੋਲਦੇ ਹਨ। ਮੈਂ ਕੁਝ ਗ਼ਲਤ ਨਹੀਂ ਕੀਤਾ। ਨਿਯਮਾਂ ਦੇ ਬਦਲਾਅ ਕਾਰਨ ਆਪਣੇ ਦੇਸ਼ ਪਰਤਣ ਲਈ ਕਹਿਣਾ ਕਰੂਰਤਾ ਹੈ। ਉਨ੍ਹਾਂ ਦੀ ਭਾਵੁਕ ਕਰ ਦੇਣ ਵਾਲੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਹੀ ਹੈ।
Publish Date: Mon, 18 May 2026 08:54 AM (IST)
Updated Date: Mon, 18 May 2026 08:56 AM (IST)
ਜਾਸ, ਨਵੀਂ ਦਿੱਲੀ : ਜਾਪਾਨ ’ਚ ਲਗਪਗ 30 ਸਾਲਾਂ ਤੋਂ ਰਹਿ ਰਹੇ ਭਾਰਤੀ ਰੈਸਟੋਰੈਂਟ ਦੇ ਮਾਲਕ ਮਨੀਸ਼ ਕੁਮਾਰ ਨੂੰ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਜਾਪਾਨ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਸੌਤਾਮਾ ਸੂਬੇ ’ਚ ਰੈਸਟੋਰੈਂਟ ਚਲਾਉਣ ਵਾਲੇ ਮਨੀਸ਼ ਨੇ ਕਿਹਾ ਕਿ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਇਮੀਗ੍ਰੇਸ਼ਨ ਏਜੰਸੀ ਨੇ ਉਨ੍ਹਾਂ ਦੇ ਬਿਜ਼ਨੈੱਸ ਵੀਜ਼ਾ ਨਵੀਨੀਕਰਨ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਰੈਸਟੋਰੈਂਟ ਬੰਦ ਕਰ ਕੇ ਭਾਰਤ ਪਰਤਣ ਲਈ ਕਿਹਾ ਗਿਆ ਹੈ। ਇਸ ਰੈਸਟੋਰੈਂਟ ਨੂੰ ਉਹ 18 ਸਾਲਾਂ ਤੋਂ ਚਲਾ ਰਹੇ ਸਨ। 13 ਮਈ ਨੂੰ ਇਕ ਪ੍ਰੋਗਰਾਮ ’ਚ ਆਪਣੀ ਗੱਲ ਰੱਖਦੇ ਹੋਏ ਉਹ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੇਰੇ ਬੱਚੇ ਇਥੇ ਹੀ ਪੈਦਾ ਹੋਏ ਤੇ ਇਥੇ ਹੀ ਪਲੇ-ਵਧੇ। ਉਹ ਸਿਰਫ ਜਾਪਾਨੀ ਭਾਸ਼ਾ ਬੋਲਦੇ ਹਨ। ਮੈਂ ਕੁਝ ਗ਼ਲਤ ਨਹੀਂ ਕੀਤਾ। ਨਿਯਮਾਂ ਦੇ ਬਦਲਾਅ ਕਾਰਨ ਆਪਣੇ ਦੇਸ਼ ਪਰਤਣ ਲਈ ਕਹਿਣਾ ਕਰੂਰਤਾ ਹੈ। ਉਨ੍ਹਾਂ ਦੀ ਭਾਵੁਕ ਕਰ ਦੇਣ ਵਾਲੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਹੀ ਹੈ।