ਜਲ ਫ਼ੌਜ 'ਚ 24 ਨਵੰਬਰ ਨੂੰ ਸ਼ਾਮਲ ਹੋਵੇਗਾ ‘ਮਾਹੇ’ ਜੰਗੀ ਬੇੜਾ
ਦੇਸ਼ ਵਿਚ ਬਣੇ ਐਂਟੀ-ਸਬਮਰੀਨ ਵਾਰਫੇਅਰ ਸ਼ੈਲੋ ਵਾਟਰ ਕ੍ਰਾਫਟ (ਏਐੱਸਡਬਲਯੂ ਐੱਸਡਬਲਯੂਸੀ) ‘ਮਾਹੇ’ ਨੂੰ 24 ਨਵੰਬਰ ਨੂੰ ਜਲ ਸੈਨਾ ਵਿਚ ਸ਼ਾਮਲ ਕੀਤਾ ਜਾਵੇਗਾ। ਜਲ ਸੈਨਾ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਪਣਡੁੱਬੀ ਰੋਕੂ ਜੰਗੀ ਬੇੜੇ ‘ਮਾਹੇ’ ਨੂੰ 24 ਨਵੰਬਰ ਨੂੰ ਮੁੰਬਈ ਵਿਚ ਹੋਣ ਵਾਲੇ ਸਮਾਗਮ ਦੌਰਾਨ ਜਲ ਸੈਨਾ ਵਿਚ ਸ਼ਾਮਲ ਕੀਤਾ ਜਾਵੇਗਾ।
Publish Date: Mon, 17 Nov 2025 11:36 AM (IST)
Updated Date: Mon, 17 Nov 2025 11:38 AM (IST)
ਕੋਚੀ : ਦੇਸ਼ ਵਿਚ ਬਣੇ ਐਂਟੀ-ਸਬਮਰੀਨ ਵਾਰਫੇਅਰ ਸ਼ੈਲੋ ਵਾਟਰ ਕ੍ਰਾਫਟ (ਏਐੱਸਡਬਲਯੂ ਐੱਸਡਬਲਯੂਸੀ) ‘ਮਾਹੇ’ ਨੂੰ 24 ਨਵੰਬਰ ਨੂੰ ਜਲ ਫ਼ੌਜ ਵਿਚ ਸ਼ਾਮਲ ਕੀਤਾ ਜਾਵੇਗਾ। ਜਲ ਫ਼ੌਜ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਪਣਡੁੱਬੀ ਰੋਕੂ ਜੰਗੀ ਬੇੜੇ ‘ਮਾਹੇ’ ਨੂੰ 24 ਨਵੰਬਰ ਨੂੰ ਮੁੰਬਈ ਵਿਚ ਹੋਣ ਵਾਲੇ ਸਮਾਗਮ ਦੌਰਾਨ ਜਲ ਫ਼ੌਜ ਵਿਚ ਸ਼ਾਮਲ ਕੀਤਾ ਜਾਵੇਗਾ।
ਇਸ ਬੇੜੇ ਦਾ ਨਾਂ ਮਾਲਾਬਾਰ ਤੱਟ ’ਤੇ ਸਥਿਤ ਇਤਿਹਾਸਕ ਤੱਟਵਰਤੀ ਸ਼ਹਿਰ ਮਾਹੇ ਦੇ ਨਾਂ ’ਤੇ ਰੱਖਿਆ ਗਿਆ ਹੈ। ਇਹ ਅੱਠ ਏਐੱਸਡਬਲਯੂ ਐੱਸਡਬਲਯੂਸੀ ਦੀ ਲੜੀ ਦਾ ਪਹਿਲਾ ਬੇੜਾ ਹੈ। ਕੋਚੀ ਸ਼ਿਪਯਾਰਡ ਲਿਮਟਿਡ (ਸੀਐੱਸਐੱਲ) ਵੱਲੋਂ ਬਣਾਇਆ ਗਿਆ ਇਹ ਬੇੜਾ ਡਿਜ਼ਾਈਨ ਤੇ ਨਿਰਮਾਣ ਵਿਚ ਭਾਰਤ ਦੀ ‘ਆਤਮ-ਨਿਰਭਰ ਭਾਰਤ’ ਪਹਿਲ ਦੀ ਅਤਿ ਆਧੁਨਿਕ ਉਦਾਹਰਣ ਹੈ।