ਬਲੋਚਿਸਤਾਨ 'ਚ ਕਸਟਮ ਗੋਦਾਮ 'ਚ ਭਿਆਨਕ ਅੱਗ; LPG ਟੈਂਕਰ 'ਚ ਧਮਾਕੇ ਕਾਰਨ 35 ਲੋਕ ਜ਼ਖ਼ਮੀ
ਐੱਲਪੀਜੀ ਟੈਂਕਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਅੱਗ ਦੀ ਲਪੇਟ ’ਚ ਕਈ ਵਾਹਨ ਆ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਐੱਲਪੀਜੀ ਲਿਜਾ ਰਹੇ ਇਕ ਟੈਂਕਰ ’ਚ ਭਿਆਨਕ ਅੱਗ ਲੱਗ ਗਈ ਤੇ ਕਸਟਮ ਚੌਕੀ ਦੇ ਪਾਰਕਿੰਗ ਖੇਤਰ ’ਚ ਉਸ ਵਿਚ ਧਮਾਕਾ ਹੋ ਗਿਆ, ਜਿਸ ਕਾਰਨ ਭਾਰੀ ਤਬਾਹੀ ਹੋਈ।
Publish Date: Tue, 12 May 2026 10:34 AM (IST)
Updated Date: Tue, 12 May 2026 10:35 AM (IST)
ਕਵੇਟਾ (ਆਈਏਐੱਨਐੱਸ) : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮਸਤੁੰਗ ਇਲਾਕੇ ’ਚ ਕਸਟਮ ਦੇ ਗੋਦਾਮ ’ਚ ਅੱਗ ਲੱਗਣ ਕਾਰਨ 35 ਲੋਕ ਝੁਲਸ ਗਏ। ਅੱਗ ਕਾਰਨ ਐੱਲਪੀਜੀ ਟੈਂਕਰ ’ਚ ਧਮਾਕਾ ਹੋ ਗਿਆ। ਡਾਨ ਅਨੁਸਾਰ, ਕਵੇਟਾ-ਕਰਾਚੀ ਰਾਜਮਾਰਗ ’ਤੇ ਸਥਿਤ ਲਕਪਾਸ ਇਲਾਕੇ ’ਚ ਕਸਟਮ ਸੁਵਿਧਾ ਕੇਂਦਰ ’ਚ ਐਤਵਾਰ ਨੂੰ ਅੱਗ ਲੱਗੀ ਤੇ ਤੇਜ਼ੀ ਨਾਲ ਪਾਰਕਿੰਗ ਖੇਤਰ ’ਚ ਫੈਲ ਗਈ।
ਐੱਲਪੀਜੀ ਟੈਂਕਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਅੱਗ ਦੀ ਲਪੇਟ ’ਚ ਕਈ ਵਾਹਨ ਆ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਐੱਲਪੀਜੀ ਲਿਜਾ ਰਹੇ ਇਕ ਟੈਂਕਰ ’ਚ ਭਿਆਨਕ ਅੱਗ ਲੱਗ ਗਈ ਤੇ ਕਸਟਮ ਚੌਕੀ ਦੇ ਪਾਰਕਿੰਗ ਖੇਤਰ ’ਚ ਉਸ ਵਿਚ ਧਮਾਕਾ ਹੋ ਗਿਆ, ਜਿਸ ਕਾਰਨ ਭਾਰੀ ਤਬਾਹੀ ਹੋਈ। ਅੱਗ ’ਚ ਅਰਬਾਂ ਰੁਪਿਆਂ ਦਾ ਸਾਮਾਨ ਤੇ ਹੋਰਨਾਂ ਵਸਤਾਂ ਸੜ ਕੇ ਸੁਆਹ ਹੋ ਗਈਆਂ। ਐਮਰਜੈਂਸੀ ਸੇਵਾ ਨਾਲ ਜੁੜੇ ਲੋਕ ਘਟਨਾ ਸਥਾਨ ’ਤੇ ਪਹੁੰਚੇ ਤੇ ਜ਼ਖ਼ਮੀਆਂ ਨੂੰ ਕਵੇਟਾ ਦੇ ਹਸਪਤਾਲਾਂ ’ਚ ਲਿਜਾਇਆ ਗਿਆ। ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।