ਉੱਤਰੀ ਕੋਰੀਆ ਦੀ ਫ਼ੌਜ ਦੇ 75ਵੇਂ ਸਥਾਪਨਾ ਦਿਵਸ ਸਮਾਗਮ 'ਚ ਬੇਟੀ ਨਾਲ ਪੁੱਜੇ ਕਿਮ ਜੋਂਗ ਉਨ, ਫ਼ੌਜੀਆਂ ਦਾ ਵਧਾਇਆ ਹੌਂਸਲਾ
ਉੱਤਰੀ ਕੋਰੀਆ ਦੀ ਫ਼ੌਜ ਦੇ 75ਵੇਂ ਸਥਾਪਨਾ ਦਿਵਸ ਸਮਾਗਮ ਵਿਚ ਦੇਸ਼ ਦੇ ਸਰਬਉੱਚ ਨੇਤਾ ਕਿਮ ਜੋਂਗ ਉਨ ਆਪਣੀ ਬੇਟੀ ਦੇ ਨਾਲ ਪੁੱਜੇ ਅਤੇ ਫ਼ੌਜੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਦੀ ਬੇਟੀ ਕਿਮ ਜੂ ਏਈ ਚੌਥੀ ਵਾਰ ਜਨਤਕ ਤੌਰ ’ਤੇ ਦਿਖਾਈ ਦਿੱਤੀ। ਪ੍ਰੋਗਰਾਮ ਵਾਲੀ ਜਗ੍ਹਾ ’ਤੇ ਉਹ ਪਿਤਾ ਦੇ ਨਾਲ ਖੜ੍ਹੀ ਰਹੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਹੱਥ ਵੀ ਮਿਲਾਇਆ।
Publish Date: Wed, 08 Feb 2023 06:36 PM (IST)
Updated Date: Wed, 08 Feb 2023 06:39 PM (IST)
ਸਿਓਲ (ਏਪੀ) : ਉੱਤਰੀ ਕੋਰੀਆ ਦੀ ਫ਼ੌਜ ਦੇ 75ਵੇਂ ਸਥਾਪਨਾ ਦਿਵਸ ਸਮਾਗਮ ਵਿਚ ਦੇਸ਼ ਦੇ ਸਰਬਉੱਚ ਨੇਤਾ ਕਿਮ ਜੋਂਗ ਉਨ ਆਪਣੀ ਬੇਟੀ ਦੇ ਨਾਲ ਪੁੱਜੇ ਅਤੇ ਫ਼ੌਜੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਦੀ ਬੇਟੀ ਕਿਮ ਜੂ ਏਈ ਚੌਥੀ ਵਾਰ ਜਨਤਕ ਤੌਰ ’ਤੇ ਦਿਖਾਈ ਦਿੱਤੀ। ਪ੍ਰੋਗਰਾਮ ਵਾਲੀ ਜਗ੍ਹਾ ’ਤੇ ਉਹ ਪਿਤਾ ਦੇ ਨਾਲ ਖੜ੍ਹੀ ਰਹੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਹੱਥ ਵੀ ਮਿਲਾਇਆ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਿਮ ਦਾ ਆਪਣੀ ਬੇਟੀ ਨੂੰ ਫ਼ੌਜ ਨਾਲ ਜੁੜੇ ਜਨਤਕ ਪ੍ਰੋਗਰਾਮਾਂ ਵਿਚ ਲਿਆਉਣ ਦਾ ਫ਼ੈਸਲਾ ਦੁਨੀਆ ਨੂੰ ਇਹ ਦੱਸਣਾ ਹੈ ਕਿ ਪਰਮਾਣੂ ਹਥਿਆਰਾਂ ਦਾ ਆਤਮ-ਸਮਰਪਣ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਹ ਇਸ ਨੂੰ ਆਪਣੀ ਹੋਂਦ ਅਤੇ ਪਰਿਵਾਰ ਦੇ ਵੰਸ਼ਵਾਦੀ ਸ਼ਾਸਨ ਦੇ ਵਿਸਥਾਰ ਦੀ ਸਭ ਤੋਂ ਮਜ਼ਬੂਤ ਗਾਰੰਟੀ ਦੇ ਰੂਪ ਵਿਚ ਦੇਖਦੇ ਹਨ। ਕਿਮ ਦਾ ਇਹ ਦੌਰਾ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਵਿਚ ਫ਼ੌਜੀ ਪਰੇਡ ਦੀ ਤਿਆਰੀ ਵਿਚਾਲੇ ਹੋਇਆ ਹੈ। ਅਜਿਹੀ ਸੰਭਾਵਨਾ ਹੈ ਕਿ ਉਹ ਇਸ ਵਿਚ ਆਪਣੇ ਪਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਤਿਆਰੀਆਂ ਦਾ ਪ੍ਰਦਰਸ਼ਨ ਕਰ ਸਕਦੇ ਹਨ। ਇਹ ਉਨ੍ਹਾਂ ਦੇ ਗੁਆਂਢੀਆਂ ਅਤੇ ਅਮਰੀਕਾ ਲਈ ਇਕ ਚਿੰਤਾ ਦਾ ਵਿਸ਼ਾ ਰਿਹਾ ਹੈ।