ਬ੍ਰਿਟੇਨ ਤੋਂ ਮੋਹ ਭੰਗ! ਦੇਸ਼ ਛੱਡਣ ਵਾਲਿਆਂ ਦੀ ਸੂਚੀ 'ਚ ਭਾਰਤੀ ਸਿਖਰ 'ਤੇ, ਪਿਛਲੇ ਸਾਲ ਦੇ ਮੁਕਾਬਲੇ ਨੈੱਟ ਮਾਈਗ੍ਰੇਸ਼ਨ 'ਚ ਵੱਡੀ ਗਿਰਾਵਟ
ਬ੍ਰਿਟੇਨ ਛੱਡਣ ਵਾਲੇ ਵਿਦੇਸ਼ੀਆਂ ਵਿਚ ਭਾਰਤੀ ਵਿਦਿਆਰਥੀਆਂ ਤੇ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਵੀਰਵਾਰ ਨੂੰ ਜਨਤਕ ਕੀਤੇ ਗਏ ਨੈੱਟ ਮਾਈਗ੍ਰੇਸ਼ਨ ਡਾਟਾ ਮੁਤਾਬਕ ਇਸ ਵਿਚ ਕਾਫੀ ਕਮੀ ਆਈ ਹੈ ਅਤੇ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਰੀਬ ਅੱਧੀ ਹੋ ਗਈ ਹੈ
Publish Date: Fri, 22 May 2026 11:16 AM (IST)
Updated Date: Fri, 22 May 2026 11:27 AM (IST)
ਲੰਡਨ (ਪੀਟੀਆਈ) : ਬ੍ਰਿਟੇਨ ਛੱਡਣ ਵਾਲੇ ਵਿਦੇਸ਼ੀਆਂ ਵਿਚ ਭਾਰਤੀ ਵਿਦਿਆਰਥੀਆਂ ਤੇ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਵੀਰਵਾਰ ਨੂੰ ਜਨਤਕ ਕੀਤੇ ਗਏ ਨੈੱਟ ਮਾਈਗ੍ਰੇਸ਼ਨ ਡਾਟਾ ਮੁਤਾਬਕ ਇਸ ਵਿਚ ਕਾਫੀ ਕਮੀ ਆਈ ਹੈ ਅਤੇ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਰੀਬ ਅੱਧੀ ਹੋ ਗਈ ਹੈ।
ਕੌਮੀ ਅੰਕੜਾ ਦਫ਼ਤਰ (ਓਐੱਨਐੱਸ) ਦੇ 2025 ਦੇ ਵਿਸ਼ਲੇਸ਼ਣ ਮੁਤਾਬਕ ਪੜ੍ਹਾਈ ਲਈ ਆਏ ਕਰਬ 51,000 ਭਾਰਤੀ ਕੰਮ ਲਈ ਆਏ 21,000 ਭਾਰਤੀ ਅਤੇ ਹੋਰ ਕਾਰਨਾਂ ਕਰ ਕੇ ਆਏ 3,000 ਭਾਰਤੀ ਬ੍ਰਿਟੇਨ ਛੱਡਣ ਵਾਲਿਆਂ ਵਿਚ ਸਭ ਤੋਂ ਅੱਗੇ ਰਹੇ। ਉਨ੍ਹਾਂ ਤੋਂ ਬਾਅਦ ਚੀਨੀ ਵਿਦਿਆਰਥੀ ਅਤੇ ਮਜ਼ਦੂਰ (46,000) ਰਹੇ। ਯੂਕਰੇਨੀ (18,000), ਪਾਕਿਸਤਾਨੀ ਤੇ ਨਾਈਜੀਰੀਆਈ (ਦੋਵੇਂ 19-19 ਹਜ਼ਾਰ) ਦੇਸ਼ ਛੱਡਣ ਵਾਲੇ ਸਿਖਰਲੇ ਪੰਜ ਵਰਗ ਹਨ। ਇਸ ਦੇ ਨਤੀਜੇ ਵਜੋਂ ਪਿਛਲੇ ਸਾਲ ਕੁੱਲ ਨੈੱਟ ਮਾਈਗ੍ਰੇਸ਼ਨ ਘਟ ਕੇ 1.71 ਲੱਖ ਰਹਿ ਗਿਆ।