ਭਗੌੜੇ ਅਭੈ ਰਾਣਾ ਦੀ ਹਵਾਲਗੀ ਲਈ ਭਾਰਤ ਨੇ ਪੁਰਤਗਾਲ ਦਾ ਜਿਤਾਇਆ ਧੰਨਵਾਦ, ਅਪਰਾਧੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ 'ਚ ਵੱਡੀ ਸਫਲਤਾ
ਰਾਣਾ ਨੂੰ ਇੰਟਰਪੋਲ ਰੈੱਡ ਨੋਟਿਸ ਜਾਰੀ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਹਵਾਲਗੀ ਸਮਝੌਤੇ ਦੇ ਤਹਿਤ ਸ਼ਨਿਚਰਵਾਰ ਨੂੰ ਪੁਰਤਗਾਲ ਤੋਂ ਲਿਆਂਦਾ ਗਿਆ। ਇਹ ਹਰਿਆਣਾ ’ਚ ਜਬਰਨ ਵਸੂਲੀ, ਧਮਕੀ ਤੇ ਹੱਤਿਆ ਦੀ ਕੋਸ਼ਿਸ਼ ਸਮੇਤ ਕਈ ਅਪਰਾਧਿਕ ਮਾਮਲਿਆਂ ’ਚ ਲੁੜੀਂਦਾ ਸੀ।
Publish Date: Tue, 12 May 2026 09:42 AM (IST)
Updated Date: Tue, 12 May 2026 09:43 AM (IST)
ਲੰਡਨ (ਪੀਟੀਆਈ) : ਭਾਰਤ ਨੇ ਭਗੌੜੇ ਅਭੈ ਰਾਣਾ ਦੀ ਹਵਾਲਗੀ ’ਚ ਸਹਿਯੋਗ ਲਈ ਪੁਰਤਗਾਲ ਦਾ ਧੰਨਵਾਦ ਕੀਤਾ ਹੈ। ਸਰਕਾਰ ਨੇ ਇਸ ਕਦਮ ਨੂੰ ਵਿਦੇਸ਼ਾਂ ’ਚ ਰਹਿ ਰਹੇ ਲੁੜੀਂਦੇ ਅਪਰਾਧੀਆਂ ਨੂੰ ਵਾਪਸ ਲਿਆਉਣ ਦੀਆਂ ਆਪਣੀਆਂ ਲਗਾਤਾਰ ਕੋਸ਼ਿਸ਼ਾਂ ’ਚ ਇਕ ਅਹਿਮ ਕਦਮ ਦੱਸਿਆ ਹੈ। ਰਾਣਾ ਨੂੰ ਇੰਟਰਪੋਲ ਰੈੱਡ ਨੋਟਿਸ ਜਾਰੀ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਹਵਾਲਗੀ ਸਮਝੌਤੇ ਦੇ ਤਹਿਤ ਸ਼ਨਿਚਰਵਾਰ ਨੂੰ ਪੁਰਤਗਾਲ ਤੋਂ ਲਿਆਂਦਾ ਗਿਆ। ਇਹ ਹਰਿਆਣਾ ’ਚ ਜਬਰਨ ਵਸੂਲੀ, ਧਮਕੀ ਤੇ ਹੱਤਿਆ ਦੀ ਕੋਸ਼ਿਸ਼ ਸਮੇਤ ਕਈ ਅਪਰਾਧਿਕ ਮਾਮਲਿਆਂ ’ਚ ਲੁੜੀਂਦਾ ਸੀ।
ਪੁਰਤਗਾਲ ਦੀ ਰਾਜਧਾਨੀ ਸਿਲਬਨ ਸਥਿਤ ਭਾਰਤੀ ਦੂਤਘਰ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਗਿਆ ਕਿ ਭਾਰਤ ਰਾਣਾ ਦੀ ਸਫਲ ਹਵਾਲਗੀ ’ਚ ਸਹਿਯੋਗ ਤੇ ਸਮਰਥਨ ਲਈ ਪੁਰਤਗਾਲ ਤੇ ਉਸਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹੈ। ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਹਰਿਆਣਾ ਪੁਲਿਸ, ਲਿਸਬਨ ਸਥਿਤ ਭਾਰਤੀ ਦੂਤਘਰ ਤੇ ਪੁਰਤਗਾਲ ਦੀਆਂ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਸਰਗਰਮ ਤੇ ਲਗਾਤਾਰ ਤਾਲਮੇਲ ਕਾਰਨ ਇਹ ਮੁਹਿੰਮ ਸਫਲ ਰਹੀ।