ਸਕਾਟਲੈਂਡ ਦੀ ਰਾਜਨੀਤੀ 'ਚ ਭਾਰਤੀ ਮੂਲ ਦੇ ਨੌਜਵਾਨ ਨੇ ਰਚਿਆ ਇਤਿਹਾਸ: ਵਿਦਿਆਰਥੀ ਵੀਜ਼ਾ 'ਤੇ ਰਹਿ ਰਿਹਾ ਟ੍ਰਾਂਸਜੈਂਡਰ ਬਣਿਆ ਐਮਪੀ
ਇਹ ਇਕ ਨਿਯਮ ’ਚ ਬਦਲਾਅ ਕਾਰਨ ਸੰਭਵ ਹੋਇਆ। ਉਸਦੀ ਐੱਮਐੱਸਪੀ (ਸਕਾਟਿਸ਼ ਸੰਸਦ ਮੈਂਬਰ) ਉਮੀਦਵਾਰੀ ਇਕ ਰਾਸ਼ਟਰ ਮੰਡਲ ਨਾਗਰਿਕ ਦੇ ਤੌਰ ’ਤੇ ਸੰਭਵ ਹੋਈ, ਜਿਸ ਅਨੁਸਾਰ ਘੱਟ ਸਮੇਂ ਦੇ ਵੀਜ਼ਾ ’ਤੇ ਰਹਿਣ ਵਾਲੇ ਤੇ ਅਣਮਿੱਥੇ ਸਮੇਂ ਦੇ ਨਿਵਾਸ ਦੀ ਇਜਾਜ਼ਤ (ਆਈਐੱਲਆਰ) ਜਾਂ ਸਥਾਨਕ ਨਿਵਾਸ ਵਾਲੇ ਵਿਦੇਸ਼ੀਆਂ ਨੂੰ ਵੀ ਸਕਾਟਲੈਂਡ ’ਚ ਚੋਣ ਲੜਨ ਲਈ ਪਾਤਰ ਮੰਨਿਆ ਜਾਂਦਾ ਹੈ। ਉਸਦੀ ਚੋਣ ਨੂੰ ਉਨ੍ਹਾਂ ਨਿਯਮਾਂ ਨੂੰ ਲੈ ਕੇ ਗ਼ੈਰ-ਪਰਵਾਸ ਵਿਰੋਧੀ ਆਵਾਜ਼ਾਂ ਦੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ ਹੈ, ਜੋ ਸਕਾਟਲੈਂਡ ’ਚ ਰਹਿਣ ਵਾਲੇ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੰਦੇ ਹਨ।
Publish Date: Tue, 12 May 2026 10:51 AM (IST)
Updated Date: Tue, 12 May 2026 10:52 AM (IST)
ਲੰਡਨ (ਪੀਟੀਆਈ) : ਤਾਮਿਲਨਾਡੂ ਦੇ ਇਕ ਭਾਰਤੀ ਡਾਕਟਰੇਟ ਵਿਦਿਆਰਥੀ ਨੇ ਸਥਾਨਕ ਚੋਣਾਂ ’ਚ ਜਿੱਤ ਹਾਸਲ ਕੀਤੀ ਹੈ। ਤਾਮਿਲਨਾਡੂ ’ਚ ਜੰਮੇ ਮਣਿਵੰਨਨ 2021 ’ਚ ਵਿਦਿਆਰਥੀ ਵੀਜ਼ਾ ’ਤੇ ਸਕਾਟਲੈਂਡ ਆਇਆ ਸੀ। ਟ੍ਰਾਂਸਜੈਂਡਰ ਕਿਊ ਮਣਿਵੰਨਨ ਸੱਤਾ ’ਚ ਵਿਲੱਖਣਤਾ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦਾ ਹੈ। ਉਹ ਸਕਾਟਿਸ਼ ਸੰਸਦ ਮੈਂਬਰ (ਜਿਸ ਨੂੰ ਹੋਲੀਰੂਡ ਵੀ ਕਿਹਾ ਜਾਂਦਾ ਹੈ) ਦੇ ਨਵੇਂ ਮੈਂਬਰਾਂ ’ਚੋਂ ਇਕ ਹੈ।
ਡਾਕਟਰੇਟ ਵਿਦਿਆਰਥੀ ਨੂੰ ਸਕਾਟਿਸ਼ ਗ੍ਰੀਨਸ ਦੀ ਐਡਿਨਬਰਗ ਤੇ ਲੋਥੀਅਨਸ ਈਸਟ ਖੇਤਰੀ ਸੂਚੀ ’ਚੋਂ ਸਕਾਟਲੈਂਡ ਦੀ ਸੰਸਦ ਲਈ ਚੁਣਿਆ ਗਿਆ। ਪਿਛਲੇ ਹਫ਼ਤੇ ਹੋਈਆਂ ਚੋਣਾਂ ਦੇ ਨਤੀਜੇ ਨੌਂ ਮਈ ਨੂੰ ਐਲਾਨੇ ਗਏ। ਇਹ ਇਕ ਨਿਯਮ ’ਚ ਬਦਲਾਅ ਕਾਰਨ ਸੰਭਵ ਹੋਇਆ। ਉਸਦੀ ਐੱਮਐੱਸਪੀ (ਸਕਾਟਿਸ਼ ਸੰਸਦ ਮੈਂਬਰ) ਉਮੀਦਵਾਰੀ ਇਕ ਰਾਸ਼ਟਰ ਮੰਡਲ ਨਾਗਰਿਕ ਦੇ ਤੌਰ ’ਤੇ ਸੰਭਵ ਹੋਈ, ਜਿਸ ਅਨੁਸਾਰ ਘੱਟ ਸਮੇਂ ਦੇ ਵੀਜ਼ਾ ’ਤੇ ਰਹਿਣ ਵਾਲੇ ਤੇ ਅਣਮਿੱਥੇ ਸਮੇਂ ਦੇ ਨਿਵਾਸ ਦੀ ਇਜਾਜ਼ਤ (ਆਈਐੱਲਆਰ) ਜਾਂ ਸਥਾਨਕ ਨਿਵਾਸ ਵਾਲੇ ਵਿਦੇਸ਼ੀਆਂ ਨੂੰ ਵੀ ਸਕਾਟਲੈਂਡ ’ਚ ਚੋਣ ਲੜਨ ਲਈ ਪਾਤਰ ਮੰਨਿਆ ਜਾਂਦਾ ਹੈ। ਉਸਦੀ ਚੋਣ ਨੂੰ ਉਨ੍ਹਾਂ ਨਿਯਮਾਂ ਨੂੰ ਲੈ ਕੇ ਗ਼ੈਰ-ਪਰਵਾਸ ਵਿਰੋਧੀ ਆਵਾਜ਼ਾਂ ਦੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ ਹੈ, ਜੋ ਸਕਾਟਲੈਂਡ ’ਚ ਰਹਿਣ ਵਾਲੇ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੰਦੇ ਹਨ।