ਚੀਨ ’ਚ ਭਾਰੀ ਮੀਂਹ ਕਾਰਨ 21 ਲੋਕਾਂ ਦੀ ਮੌਤ ; ਸਕੂਲ ਬੰਦ, ਆਵਾਜਾਈ ਤੇ ਬਿਜਲੀ ਸਪਲਾਈ ਪ੍ਰਭਾਵਿਤ, ਸੜਕਾਂ ’ਤੇ ਤੈਰਦੀਆਂ ਦਿਸੀਆਂ ਮੱਛੀਆਂ
ਸੜਕਾਂ ’ਤੇ ਕੁਝ ਕਾਰਾਂ ਪਾਣੀ ’ਚ ਡੁੱਬੀਆਂ ਹੋਈਆਂ ਸਨ। ਸਰਕਾਰੀ ਪ੍ਰਸਾਰਕ ਸੀਸੀਟੀਵੀ ਦੀ ਰਿਪੋਰਟ ਅਨੁਸਾਰ, ਦੱਖਣੀ-ਪੱਛਮੀ ਖੇਤਰ ਗਵਾਂਗਸ਼ੀ ’ਚ ਭਾਰੀ ਮੀਂਹ ਵਿਚਾਲੇ 15 ਮਜ਼ਦੂਰਾਂ ਨੂੰ ਲਿਜਾ ਰਿਹਾ ਪਿਕਅਪ ਟਰੱਕ ਨਦੀ ’ਚ ਡਿੱਗ ਗਿਆ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਭਾਰੀ ਮੀਂਹ ਤੇ ਹੜ੍ਹ ਕਾਰਨ ਵੱਖ-ਵੱਖ ਘਟਨਾਵਾਂ ’ਚ ਗੁਇਝੋਊ ਸੂਬੇ ’ਚ ਚਾਰ, ਦੱਖਣੀ ਹੁਨਾਨ ’ਚ ਚਾਰ ਤੇ ਹੁਬੇਈ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ।
Publish Date: Tue, 19 May 2026 09:08 PM (IST)
Updated Date: Tue, 19 May 2026 09:09 PM (IST)
ਹਾਂਗਕਾਂਗ (ਰਾਇਟਰ) : ਚੀਨ ਦੇ ਦੱਖਣੀ ਤੇ ਮੱਧ ਖੇਤਰ ’ਚ ਮੰਗਲਵਾਰ ਨੂੰ ਮੋਹਲੇਧਾਰ ਮੀਂਹ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਹੁਬੇਈ ਤੇ ਹੁਨਾਨ ਦੇ ਕੁਝ ਹਿੱਸਿਆਂ ’ਚ ਸਕੂਲ ਬੰਦ ਕਰ ਦਿੱਤੇ ਗਏ ਹਨ। ਆਵਾਜਾਈ ਤੇ ਬਿਜਲੀ ਸਪਲਾਈ ਬੰਦ ਹੈ। ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਆਫ਼ਤ ਰਾਹਤ ਲਈ 150 ਮਿਲੀਅਨ ਯੁਆਨ ਅਲਾਟ ਕੀਤੇ ਗਏ ਹਨ।
ਚੀਨੀ ਵੀਡੀਓ ਪਲੇਟਫਾਰਮ ਡੌਯਿਨ ’ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਨੁਸਾਰ, ਜਿੰਗਝੋਊ ਸ਼ਹਿਰ ’ਚ ਸੜਕਾਂ ’ਤੇ ਮੱਛੀਆਂ ਤੈਰਦੀਆਂ ਦਿਸੀਆਂ। ਸੜਕਾਂ ’ਤੇ ਕੁਝ ਕਾਰਾਂ ਪਾਣੀ ’ਚ ਡੁੱਬੀਆਂ ਹੋਈਆਂ ਸਨ। ਸਰਕਾਰੀ ਪ੍ਰਸਾਰਕ ਸੀਸੀਟੀਵੀ ਦੀ ਰਿਪੋਰਟ ਅਨੁਸਾਰ, ਦੱਖਣੀ-ਪੱਛਮੀ ਖੇਤਰ ਗਵਾਂਗਸ਼ੀ ’ਚ ਭਾਰੀ ਮੀਂਹ ਵਿਚਾਲੇ 15 ਮਜ਼ਦੂਰਾਂ ਨੂੰ ਲਿਜਾ ਰਿਹਾ ਪਿਕਅਪ ਟਰੱਕ ਨਦੀ ’ਚ ਡਿੱਗ ਗਿਆ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਭਾਰੀ ਮੀਂਹ ਤੇ ਹੜ੍ਹ ਕਾਰਨ ਵੱਖ-ਵੱਖ ਘਟਨਾਵਾਂ ’ਚ ਗੁਇਝੋਊ ਸੂਬੇ ’ਚ ਚਾਰ, ਦੱਖਣੀ ਹੁਨਾਨ ’ਚ ਚਾਰ ਤੇ ਹੁਬੇਈ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਕਈ ਲੋਕ ਲਾਪਤਾ ਹਨ। ਚੀਨ ਦੇ ਦੱਖਣੀ ਟਾਪੂ ਹੈਨਾਨ ਨੇ ਮੰਗਲਵਾਰ ਨੂੰ ਭੋਂ-ਵਿਗਿਆਨਕ ਆਫ਼ਤ ਦੀ ਚਿਤਾਵਨੀ ਜਾਰੀ ਕੀਤੀ ਕਿਉਂਕਿ ਲਿੰਗਸ਼ੁਈ ’ਚ ਇਕ ਪਹਾੜੀ ਦਾ ਹਿੱਸਾ ਰਾਜਮਾਰਗ ’ਤੇ ਡਿੱਗ ਗਿਆ, ਜਿਸ ਕਾਰਨ ਅਧਿਕਾਰੀਆਂ ਨੂੰ ਕਈ ਅਹਿਮ ਸੜਕਾਂ ਨੂੰ ਬੰਦ ਕਰਨਾ ਪਿਆ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਹੈ ਕਿ ਬੁੱਧਵਾਰ ਤੋਂ ਯਾਂਗਤਜ਼ੀ ਨਦੀ ਦੇ ਮੱਧ ਤੇ ਹੇਠਲੇ ਇਲਾਕਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।