ਨਾਈਜੀਰੀਆ ਦੇ ਸਕੂਲ 'ਚ ਬੰਦੂਕਧਾਰੀਆਂ ਨੇ ਕੀਤਾ ਹਮਲਾ, 303 ਬੱਚੇ ਤੇ 12 ਅਧਿਆਪਕ ਕੀਤੇ ਅਗਵਾ
ਨਾਈਜੀਰੀਆ ਦੇ ਨਾਈਜਰ ਸੂਬਾ ਦੇ ਸੇਂਟ ਮੈਰੀ ਸਕੂਲ ’ਤੇ ਬੰਦੂਕਧਾਰੀਆਂ ਨੇ ਹਮਲਾ ਕਰਕੇ 303 ਬੱਚਿਆਂ ਅਤੇ 12 ਅਧਿਆਪਕਾਂ ਨੂੰ ਅਗਵਾ ਕਰ ਲਿਆ। ਇਹ ਜਾਣਕਾਰੀ ਸ਼ਨਿਚਰਵਾਰ ਨੂੰ ਨਾਈਜੀਰੀਆ ਦੇ ਕ੍ਰਿਸਚੀਅਨ ਐਸੋਸੀਏਸ਼ਨ ਵੱਲੋਂ ਦਿੱਤੀ ਗਈ। ਹਾਲੇ ਤੱਕ ਕਿਸੇ ਵੀ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
Publish Date: Sat, 22 Nov 2025 08:23 PM (IST)
Updated Date: Sat, 22 Nov 2025 08:26 PM (IST)
ਅਬੂਜਾ, ਏਪੀ: ਨਾਈਜੀਰੀਆ ਦੇ ਨਾਈਜਰ ਸੂਬਾ ਦੇ ਸੇਂਟ ਮੈਰੀ ਸਕੂਲ ’ਤੇ ਬੰਦੂਕਧਾਰੀਆਂ ਨੇ ਹਮਲਾ ਕਰਕੇ 303 ਬੱਚਿਆਂ ਅਤੇ 12 ਅਧਿਆਪਕਾਂ ਨੂੰ ਅਗਵਾ ਕਰ ਲਿਆ। ਇਹ ਜਾਣਕਾਰੀ ਸ਼ਨਿਚਰਵਾਰ ਨੂੰ ਨਾਈਜੀਰੀਆ ਦੇ ਕ੍ਰਿਸਚੀਅਨ ਐਸੋਸੀਏਸ਼ਨ ਵੱਲੋਂ ਦਿੱਤੀ ਗਈ। ਹਾਲੇ ਤੱਕ ਕਿਸੇ ਵੀ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਚਾਰ ਦਿਨ ਪਹਿਲਾਂ, ਕੇਬੀ ਸੂਬਾ ਦੇ ਮਾਗਾ ਸ਼ਹਿਰ ਵਿਚ ਵੀ 25 ਸਕੂਲੀ ਬੱਚਿਆਂ ਨੂੰ ਅਗਵਾ ਕੀਤਾ ਗਿਆ ਸੀ।
ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਨਾਈਜੀਰੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਨੂਹ ਰਿਬਾਦੂ ਅਮਰੀਕਾ ਦੇ ਦੌਰੇ ’ਤੇ ਹਨ। ਰਿਬਾਦੂ ਨੇ ਸ਼ੁੱਕਰਵਾਰ ਨੂੰ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨਾਲ ਮੁਲਾਕਾਤ ਕੀਤੀ। ਅਫਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਹਥਿਆਰਬੰਦ ਗਿਰੋਹ ਅਕਸਰ ਸਕੂਲਾਂ ਵਿਚ ਅਗਵਾ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।