ਇਸ ਦੇ ਨਾਲ ਹੀ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਬ੍ਰਿਟੇਨ ਵਿਚ ਸਥਿਤ ਚੈਰਿਟੀ ਇਸਲਾਮਿਕ ਰਿਲੀਫ ਵਰਲਡਵਾਈਡ ਦੇ ਇਕ ਅੰਦਾਜ਼ੇ ਦੇ ਅਨੁਸਾਰ, ਕੁਨਾਰ ਸੂਬੇ ਦੇ ਕੁਝ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਵਿਚ 98 ਫ਼ੀਸਦੀ ਇਮਾਰਤਾਂ ਜਾਂ ਤਾਂ ਤਬਾਹ ਹੋ ਗਈਆਂ ਹਨ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ। ਬਚੇ ਹੋਏ ਲੋਕ ਮਲਬੇ ਵਿਚ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਭਾਲ ਕਰ ਰਹੇ ਹਨ। ਬਚਾਅ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ ਉਨ੍ਹਾਂ ਸਥਾਨਾਂ 'ਤੇ ਦਰਜਨਾਂ ਕਮਾਂਡੋਜ਼ ਨੂੰ ਵੀ ਹਵਾਈ ਰਸਤੇ ਰਾਹੀਂ ਉਤਾਰਿਆ ਹੈ, ਜਿੱਥੇ ਹੈਲੀਕਾਪਟਰ ਨਹੀਂ ਉਤਰ ਸਕਦੇ ਸਨ।
ਕਾਬੁਲ (ਰਾਇਟਰ) : ਅਫਗਾਨਿਸਤਾਨ ਵਿਚ ਭੂਚਾਲ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 2,200 ਤੋਂ ਵੱਧ ਹੋ ਗਈ ਹੈ। ਤਾਲਿਬਾਨ ਪ੍ਰਸ਼ਾਸਨ ਨੇ ਦੱਸਿਆ ਕਿ ਤਬਾਹ ਹੋਏ ਘਰਾਂ ਦੇ ਮਲਬੇ ਵਿੱਚੋਂ ਵੀਰਵਾਰ ਨੂੰ ਬਚਾਅ ਕਰਮੀਆਂ ਨੇ ਹੋਰ ਲਾਸ਼ਾਂ ਕੱਢੀਆਂ। ਭੂਚਾਲ ਪ੍ਰਭਾਵਿਤ ਪੂਰਬੀ ਪਹਾੜੀ ਖੇਤਰਾਂ ਵਿਚ ਖੋਜ ਮੁਹਿੰਮ ਜਾਰੀ ਹੈ। ਇਸ ਕੁਦਰਤੀ ਆਫ਼ਤ ਵਿਚ ਹੁਣ ਤੱਕ 3,640 ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ।
ਅਫਗਾਨਿਸਤਾਨ ਵਿਚ 6.1 ਦੀ ਤੀਬਰਤਾ ਵਾਲਾ ਪਹਿਲਾ ਭੂਚਾਲ ਐਤਵਾਰ ਨੂੰ ਕੁਨਾਰ ਅਤੇ ਨਾਂਗਰਹਾਰ ਸੂਬਿਆਂ ਵਿਚ ਵੱਡਾ ਨੁਕਸਾਨ ਅਤੇ ਤਬਾਹੀ ਲੈ ਕੇ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਬਚਾਅ ਅਤੇ ਰਾਹਤ ਕਾਰਜ ਜਾਰੀ ਸੀ ਕਿ ਮੰਗਲਵਾਰ ਨੂੰ 5.5 ਰਿਐਕਟਰ ਤੀਬਰਤਾ ਵਾਲਾ ਦੂਜਾ ਭੂਚਾਲ ਆ ਗਿਆ। ਇਸ ਕਾਰਨ ਬਚਾਅ ਕਾਰਜ ਵਿਚ ਰੁਕਾਵਟ ਆਈ, ਕਿਉਂਕਿ ਇਸ ਨਾਲ ਪਹਾੜਾਂ ਤੋਂ ਚੱਟਾਨਾਂ ਖਿਸਕ ਗਈਆਂ ਅਤੇ ਦੂਰਦਰਾਜ ਦੇ ਖੇਤਰਾਂ ਦੇ ਪਿੰਡਾਂ ਦੀਆਂ ਸੜਕਾਂ ਕੱਟੀਆਂ ਗਈਆਂ।
ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਮਲਬੇ ਵਿਚ ਦੱਬੇ ਲੋਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕ੍ਰਾਸ ਐਂਡ ਰੈੱਡ ਕ੍ਰੀਸੈਂਟ ਸੁਸਾਇਟੀਜ਼ ਨੇ ਕਿਹਾ ਕਿ ਮਨੁੱਖੀ ਜ਼ਰੂਰਤਾਂ ਬਹੁਤ ਵੱਡੀਆਂ ਹਨ ਅਤੇ ਤੇਜ਼ੀ ਨਾਲ ਵਧ ਰਹੀਆਂ ਹਨ। 84,000 ਲੋਕ ਸਿੱਧੇ ਅਤੇ ਅਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ।