ਇਹ ਬੜ੍ਹਤ ਅਚਾਨਕ ਨਹੀਂ ਆਈ। 2019 ’ਚ ਚੀਨ ਨੇ ਸਭ ਤੋਂ ਜ਼ਿਆਦਾ ਹੋਣ ਵਾਲੇ ਖੋਜ ਪੱਤਰਾਂ ’ਚ ਅਮਰੀਕਾ ਨੂੰ ਪਿੱਛੇ ਛੱਡਿਆ, 2022 ’ਚ ਕੁੱਲ ਪ੍ਰਭਾਵਸ਼ਾਲੀ ਖੋਜਾਂ ’ਚ ਪਹਿਲਾ ਸਥਾਨ ਹਾਸਲ ਕੀਤਾ ਤੇ 2024 ’ਚ ਕੁੱਲ ਵਿਗਿਆਨਕ ਪ੍ਰਕਾਸ਼ਨਾਂ ’ਚ ਵੀ ਅਮਰੀਕਾ ਨੂੰ ਪਛਾੜ ਦਿੱਤਾ। ਨੇਚਰ ਇੰਡੈਕਸ ’ਚ ਵੀ ਚੀਨ 17 ਫ਼ੀਸਦੀ ਦੀ ਬੜ੍ਹਤ ਦੇ ਨਾਲ ਅੱਗੇ ਰਿਹਾ। ਪੇਟੈਂਟ ਦੇ ਮਾਮਲੇ ’ਚ ਵੀ ਫ਼ਰਕ ਸਾਫ਼ ਹੈ, 2024 ’ਚ ਚੀਨ ਨੇ ਲਗਪਗ 18 ਲੱਖ ਪੇਟੈਂਟ ਅਰਜ਼ੀਆਂ ਕੀਤੀਆਂ, ਜਦਕਿ ਅਮਰੀਕਾ ਕਰੀਬ ਛੇ ਲੱਖ ’ਤੇ ਸਿਮਟ ਗਿਆ। ਇਹ ਅੰਕੜੇ ਦੱਸਦੇ ਹਨ ਕਿ ਹੁਣ ਵਿਗਿਆਨਿਕ ਲੀਡਰਸ਼ਿਪ ਹੌਲੀ-ਹੌਲੀ ਚੀਨ ਵੱਲ ਖਿਸਕ ਰਹੀ ਹੈ।

ਕੋਲੰਬਸ (ਦਿ ਕਨਵਰਸੇਸ਼ਨ) : ਅਮਰੀਕਾ ਜਿੱਥੇ 80 ਸਾਲਾਂ ਤੱਕ ਵਿਗਿਆਨ ਤੇ ਤਕਨੀਕ ’ਚ ਦੁਨੀਆ ਦਾ ਸਭ ਤੋਂ ਵੱਡਾ ਕੇਂਦਰ ਰਿਹਾ, ਉੱਥੇ ਹੁਣ ਚੀਨ ਨੇ ਉਸ ਬੜ੍ਹਤ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ। ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (ਓਈਸੀਡੀ) ਦੀ ਮਾਰਚ 2026 ਦੀ ਰਿਪੋਰਟ ਮੁਤਾਬਕ, ਚੀਨ ਦਾ ਖੋਜ ਤੇ ਵਿਕਾਸ ਖ਼ਰਚ ਹੁਣ ਅਮਰੀਕਾ ਦੇ ਬਰਾਬਰ ਪਹੁੰਚ ਗਿਆ ਹੈ ਤੇ ਖ਼ਰੀਦ ਸ਼ਕਤੀ ਦੇ ਆਧਾਰ ’ਤੇ ਉੁਸਨੂੰ ਪਾਰ ਵੀ ਕਰ ਚੁੱਕਾ ਹੈ। ਦੋਵਾਂ ਦੇਸ਼ਾਂ ਨੇ ਇਕ ਲੱਖ ਕਰੋੜ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕਰ ਦਿੱਤਾ ਹੈ, ਪਰ ਅਸਲੀ ਕਹਾਣੀ ਚੀਨ ਦੀ ਤੇਜ਼ ਚੜ੍ਹਾਈ ਹੈ। 1980 ’ਚ ਜਿੱਥੇ ਚੀਨ ਖੋਜ ਖ਼ਰਚ ’ਚ ਸਭ ਤੋਂ ਪਿੱਛੇ ਸੀ, ਉੱਥੇ ਅੱਜ ਉਹ ਸਭ ਤੋਂ ਅੱਗੇ ਨਿਕਲਣ ਦੀ ਸਥਿਤੀ ’ਚ ਹੈ।
ਇਹ ਬੜ੍ਹਤ ਅਚਾਨਕ ਨਹੀਂ ਆਈ। 2019 ’ਚ ਚੀਨ ਨੇ ਸਭ ਤੋਂ ਜ਼ਿਆਦਾ ਹੋਣ ਵਾਲੇ ਖੋਜ ਪੱਤਰਾਂ ’ਚ ਅਮਰੀਕਾ ਨੂੰ ਪਿੱਛੇ ਛੱਡਿਆ, 2022 ’ਚ ਕੁੱਲ ਪ੍ਰਭਾਵਸ਼ਾਲੀ ਖੋਜਾਂ ’ਚ ਪਹਿਲਾ ਸਥਾਨ ਹਾਸਲ ਕੀਤਾ ਤੇ 2024 ’ਚ ਕੁੱਲ ਵਿਗਿਆਨਕ ਪ੍ਰਕਾਸ਼ਨਾਂ ’ਚ ਵੀ ਅਮਰੀਕਾ ਨੂੰ ਪਛਾੜ ਦਿੱਤਾ। ਨੇਚਰ ਇੰਡੈਕਸ ’ਚ ਵੀ ਚੀਨ 17 ਫ਼ੀਸਦੀ ਦੀ ਬੜ੍ਹਤ ਦੇ ਨਾਲ ਅੱਗੇ ਰਿਹਾ। ਪੇਟੈਂਟ ਦੇ ਮਾਮਲੇ ’ਚ ਵੀ ਫ਼ਰਕ ਸਾਫ਼ ਹੈ, 2024 ’ਚ ਚੀਨ ਨੇ ਲਗਪਗ 18 ਲੱਖ ਪੇਟੈਂਟ ਅਰਜ਼ੀਆਂ ਕੀਤੀਆਂ, ਜਦਕਿ ਅਮਰੀਕਾ ਕਰੀਬ ਛੇ ਲੱਖ ’ਤੇ ਸਿਮਟ ਗਿਆ। ਇਹ ਅੰਕੜੇ ਦੱਸਦੇ ਹਨ ਕਿ ਹੁਣ ਵਿਗਿਆਨਿਕ ਲੀਡਰਸ਼ਿਪ ਹੌਲੀ-ਹੌਲੀ ਚੀਨ ਵੱਲ ਖਿਸਕ ਰਹੀ ਹੈ।
ਅਮਰੀਕਾ ਦੀ ਢਿਲਾਈ ਤੇ ਬਦਲਦੀਆਂ ਨੀਤੀਆਂ ਰਿਪੋਰਟ ਦਾ ਦੂਜਾ ਅਹਿਮ ਪਹਿਲੂ ਇਹ ਹੈ ਕਿ ਸਮੱਸਿਆ ਸਿਰਫ਼ ਚੀਨ ਦੀ ਤੇਜ਼ੀ ਨਹੀਂ, ਬਲਕ ਅਮਰੀਕਾ ’ਚ ਸਰਕਾਰੀ ਖੋਜ ਨਿਵੇਸ਼ ਲਗਾਤਾਰ ਘੱਟ ਰਿਹਾ ਹੈ। 1964 ’ਚ ਜੀਡੀਪੀ ਦਾ 1.86 ਫ਼ੀਸਦੀ ਰਹਿਣ ਵਾਲਾ ਖਰਚ 2021 ਤੱਕ ਘੱਟ ਕੇ 0.66 ਫ਼ੀਸਦੀ ਰਹਿ ਗਿਆ। ਨਾਲ ਹੀ, ਨਿੱਜੀ ਕੰਪਨੀਆਂ ਨੇ ਵੀ ਖੁੱਲ੍ਹੇ ਵਿਗਿਆਨਿਕ ਖੋਜ ਤੋਂ ਦੂਰੀ ਬਣਾ ਕੇ ਵਿਕਾਸ ’ਤੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਸਾਂਝਾ ਗਿਆਨ ਦਾ ਦਾਇਰਾ ਸਿਮਟ ਰਿਹਾ ਹੈ।
ਇਸ ਤੋਂ ਇਲਾਵਾ ਅਮਰੀਕਾ ’ਚ ਵਿਦੇਸ਼ੀ ਖੋਜੀਆਂ ’ਤੇ ਸਖ਼ਤੀ ਤੇ ਅੰਤਰਰਾਸ਼ਟਰੀ ਸਹਿਯੋਗ ’ਤੇ ਕੰਟਰੋਲ ਵਰਗੀਆਂ ਨੀਤੀਆਂ ਵੀ ਅਸਰ ਪਾ ਰਹੀਆਂ ਹਨ। ਇਹੀ ਉਹ ਖੁੱਲ੍ਹਾਪਣ ਸੀ ਜਿਸਨੇ ਅਮਰੀਕਾ ਨੂੰ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਦਿਮਾਗਾਂ ਦਾ ਕੇਂਦਰ ਬਣਾਇਆ ਸੀ। ਹੁਣ ਉਹੀ ਪ੍ਰਤਿਭਾਵਾਂ ਯੂਰਪ ਤੇ ਚੀਨ ਵਰਗੇ ਦੇਸ਼ਾਂ ਵੱਲ ਰੁਖ਼ ਕਰ ਰਹੀਆਂ ਹਨ।
ਭਾਰਤ ਲਈ ਕੀ ਮਾਅਨੇ?
ਭਾਰਤ ਲਈ ਇਹ ਬਦਲਾਅ ਇਕ ਵੱਡਾ ਸੰਕੇਤ ਹੈ। ਹਾਲੀਆ ਸਾਲਾਂ ’ਚ ਭਾਰਤ ਦਾ ਖੋਜ ਤੇ ਵਿਕਾਸ ਨਿਵੇਸ਼ ਜੀਡੀਪੀ ਦੇ ਕਰੀਬ 0.6-0.7 ਫ਼ੀਸਦੀ ਦੇ ਆਸਪਾਸ ਰਿਹਾ ਹੈ, ਜਿਹੜਾ ਚੀਨ ਤੇ ਅਮਰੀਕਾ ਦੀ ਤੁਲਨਾ ’ਚ ਕਾਫ਼ੀ ਘੱਟ ਹੈ। ਹਾਲਾਂਕਿ, ਦੇਸ਼ ਕੋਲ ਨੌਜਵਾਨ ਵਿਗਿਆਨੀਆਂ ਦੀ ਵੱਡੀ ਤਾਕਤ ਤੇ ਤੇਜ਼ੀ ਨਾਲ ਵਧਦਾ ਸਟਾਰਟਅੱਪ ਈਕੋ ਸਿਸਟਮ ਮੌਜੂਦ ਹੈ। ਮਾਹਰ ਮੰਨਦੇ ਹਨ ਕਿ ਜੇਕਰ ਭਾਰਤ ਸਿੱਖਿਆ, ਖੋਜ ਅਦਾਰਿਆਂ ਤੇ ਉਦਯੋਗ ’ਚ ਬਿਹਤਰ ਤਾਲਮੇਲ ਦੇ ਨਾਲ ਨਿਵੇਸ਼ ਵਧਾਉਂਦਾ ਹੈ ਤਾਂ ਉਹ ਇਸ ਬਦਲਦੇ ਵਿਸ਼ਵ ਹਾਲਾਤ ’ਚ ਆਪਣੀ ਸਥਿਤੀ ਮਜ਼ਬੂਤ ਕਰ ਸਕਦਾ ਹੈ।