ਆਂਗ ਸਾਨ ਸੂ ਕੀ ਨੂੰ ਜੇਲ੍ਹ ਤੋਂ ਕੱਢ ਕੇ ਘਰ ’ਚ ਕੀਤਾ ਨਜ਼ਰਬੰਦ, ਦੇਸ਼ ਨੂੰ ਲੋਕਤੰਤਰ ਮਹਿਸੂਸ ਕਰਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਕਦਮ
ਮਿਆਂਮਾਰ ਦੇ ਸੂਚਨਾ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਠਰਪਤੀ ਨੇ ਨਾਏ ਪਯੀ ਤਾਵ ਜੇਲ੍ਹ ’ਚ ਬੰਦ ਆਂਗ ਸਾਨ ਸੂ ਕੀ ਦੀ ਬਾਕੀ ਸਜ਼ਾ ਨੂੰ ਨਜ਼ਰਬੰਦੀ ’ਚ ਬਦਲਣ ਦਾ ਫ਼ੈਸਲਾ ਕੀਤਾ ਹ। ਆਂਗ ਸਾਨ ਸੂ ਕੀ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਦੀ ਸਟੇਟ ਕੌਂਸਲਰ ਤੇ ਅਸਲੀ ਆਗੂ ਸਨ, ਜਿਸਨੂੰ 2021 ਦੇ ਤਖਤਾਪਲਟ ’ਚ ਫ਼ੌਜ ਵਲੋਂ ਉਖਾੜ ਦਿੱਤਾ ਗਿਆ ਸੀ।
Publish Date: Sat, 02 May 2026 09:00 AM (IST)
Updated Date: Sat, 02 May 2026 09:03 AM (IST)
ਸੰਯੁਕਤ ਰਾਸ਼ਟਰ (ਏਜੰਸੀ) : ਮਿਆਂਮਾਰ ਦੀ ਆਗੂ ਆਂਗ ਸਾਨ ਸੂ ਕੀ ਨੂੰ ਜੇਲ੍ਹ ’ਚੋਂ ਕੱਢ ਕੇ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਹ ਕਦਮ ਫ਼ੌਜੀ ਆਗੂ ਮਿਨ ਆਂਗ ਹਲਾਇੰਗ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਫ਼ੌਜੀ ਸ਼ਾਸਨ ਵਾਲੇ ਦੇਸ਼ ਨੂੰ ਲੋਕਤੰਤਰ ਮਹਿਸੂਸ ਕਰਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ। ਮਿਆਂਮਾਰ ਦੇ ਸੂਚਨਾ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਠਰਪਤੀ ਨੇ ਨਾਏ ਪਯੀ ਤਾਵ ਜੇਲ੍ਹ ’ਚ ਬੰਦ ਆਂਗ ਸਾਨ ਸੂ ਕੀ ਦੀ ਬਾਕੀ ਸਜ਼ਾ ਨੂੰ ਨਜ਼ਰਬੰਦੀ ’ਚ ਬਦਲਣ ਦਾ ਫ਼ੈਸਲਾ ਕੀਤਾ ਹ। ਆਂਗ ਸਾਨ ਸੂ ਕੀ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਦੀ ਸਟੇਟ ਕੌਂਸਲਰ ਤੇ ਅਸਲੀ ਆਗੂ ਸਨ, ਜਿਸਨੂੰ 2021 ਦੇ ਤਖਤਾਪਲਟ ’ਚ ਫ਼ੌਜ ਵਲੋਂ ਉਖਾੜ ਦਿੱਤਾ ਗਿਆ ਸੀ। ਤਖ਼ਤਾਪਲਟ ਦੀ ਅਗਵਾਈ ਕਰਨ ਵਾਲੇ ਤੇ ਫ਼ੌਜੀ ਸ਼ਾਸਨ ਦੇ ਮੁਖੀ ਰਹੇ ਸੀਨੀਅਰ ਜਨਰਲ ਆਂਗ ਹਲਾਇੰਗ ਨੂੰ ਤਿੰਨ ਅਪ੍ਰੈਲ ਨੂੰ ਸੰਸਦ ਵੱਲੋਂ ਰਾਸ਼ਟਰਪਤੀ ਚੁਣਿਆ ਗਿਆ। ਸੰਸਦ ਦੀ ਚੋਣ ਇਸ ਸਾਲ ਹੋਈ, ਜਿਸ ਵਿਚ ਆਂਗ ਸਾਨ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੀ ਹਿੱਸੇਦਾਰੀ ਨਹੀਂ ਸੀ, ਜਿਸ ’ਤੇ ਤਖਤਾਪਲਟ ਦੇ ਬਾਅਦ 2021 ’ਚ ਪਾਬੰਦੀ ਲਗਾ ਦਿੱਤੀ ਗਈ ਸੀ।