ਅਮਰੀਕਾ ਦੇ ਚਰਚ 'ਚ ਅੰਨ੍ਹੇਵਾਹ ਗੋਲੀਬਾਰੀ: ਮੌਰਮਨ ਮੀਟਿੰਗ ਹਾਊਸ ਦੇ ਬਾਹਰ 2 ਲੋਕਾਂ ਦੀ ਮੌਤ, 6 ਜ਼ਖ਼ਮੀ
ਪੁਲਿਸ ਦੇ ਅਨੁਸਾਰ, ਗੋਲੀਬਾਰੀ ਦੇ ਸਮੇਂ ਚਰਚ ਦੇ ਅੰਦਰ ਦਰਜਨਾਂ ਲੋਕ ਇਕ ਅੰਤਿਮ ਸੰਸਕਾਰ ਸਮਾਗਮ ’ਚ ਸ਼ਾਮਿਲ ਸਨ। ਸਾਰੇ ਪੀੜਤ ਵੱਧ ਉਮਰ ਦੇ ਹਨ। ਸਾਲਟ ਲੇਕ ਸਿਟੀ ਪੁਲਿਸ ਪ੍ਰਧਾਨ ਬ੍ਰਾਇਅਨ ਰੈਡ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਇਹ ਕਿਸੇ ਧਰਮ ਜਾਂ ਚਰਚ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਹਮਲਾ ਨਹੀਂ ਲੱਗਦਾ। ਉਹਨਾਂ ਇਹ ਵੀ ਸਾਫ ਕੀਤਾ ਕਿ ਪੁਲਿਸ ਇਸ ਨੂੰ ਪੂਰੀ ਤਰ੍ਹਾਂ ਅਚਨਚੇਤ ਘਟਨਾ ਨਹੀਂ ਮੰਨ ਰਹੀ। ਇਸ ਵੇਲੇ ਕਿਸੇ ਸ਼ੱਕੀ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।
Publish Date: Fri, 09 Jan 2026 10:49 AM (IST)
Updated Date: Fri, 09 Jan 2026 10:51 AM (IST)
ਅਮਰੀਕਾ, ਏਪੀ: ਅਮਰੀਕਾ ’ਚ ਇਕ ਵਾਰੀ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਯੂਟਾਹ ਰਾਜ ਦੀ ਰਾਜਧਾਨੀ ਸਾਲਟ ਲੇਕ ਸਿਟੀ ’ਚ ਮਾਰਮਨ ਚਰਚ ਦੇ ਇਕ ਮੀਟਿੰਗ ਘਰ ਦੀ ਪਾਰਕਿੰਗ ’ਚ ਹੋਈ ਫਾਇਰਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖਮੀ ਹੋਏ। ਘਟਨਾ ਤੋਂ ਬਾਅਦ ਚਰਚ ਕੈਂਪਸ ਅਤੇ ਆਸ-ਪਾਸ ਦੇ ਇਲਾਕਿਆਂ ’ਚ ਦਹਿਸ਼ਤ ਫੈਲ ਗਈ।