ਫਰੈਂਕਫੋਰਟ (ਪਵਨ ਪਰਵਾਸੀ) : ਪਿਛਲੇ ਦਿਨੀ ਸਿੰਘ ਸਭਾ ਗੁਰਦੁਆਰਾ ਡੂਸਬਰਗ ( ਜਰਮਨੀ ) ਦੀ ਸਮੂਹ ਸੰਗਤ ਨੇ ਰਲ- ਮਿਲ ਕੇ ਓਲੰਪਿਕ ਖੇਡਾਂ 'ਚ ਭਾਰਤੀ ਹਾਕੀ ਟੀਮ ਦੀ ਜਿੱਤ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ। ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਪੰਜਾਬੀ ਹਾਕੀ ਖਿਡਾਰੀਆਂ ਦੀ ਸਖ਼ਤ ਮਿਹਨਤ ਸਦਕਾ ਸਿਲਵਰ ਦਾ ਮੈਡਲ ਸਮੂਹ ਪੰਜਾਬੀਆਂ ਦੀ ਝੋਲੀ ਪਾ ਕੇ ਪੂਰੇ ਸੰਸਾਰ ਵਿੱਚ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਹੁਣ ਭਾਰਤ ਸਰਕਾਰ ਦਾ ਹੱਕ ਬਣਦਾ ਹੈ ਕਿ ਉਹ ਸਾਰੇ ਹਾਕੀ ਖਿਡਾਰੀਆਂ ਨੂੰ ਕ੍ਰਿਕਟ ਦੇ ਖਿਡਾਰੀਆਂ ਵਾਂਗ ਬਣਦਾ ਮਾਣ-ਸਨਮਾਨ ਦੇਵੇ ਤਾਂ ਜੋ ਆੳਣ ਵਾਲੇ ਸਮੇਂ 'ਚ ਇਹ ਪੰਜਾਬੀ ਸ਼ੇਰ ਹਾਕੀ ਖਿਡਾਰੀ ਵਧੀਆ ਖੇਡ ਖੇਡ ਕੇ ਸਾਰੇ ਸੰਸਾਰ 'ਚ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰਦੇ ਰਹਿਣ। ਇਸ ਮੌਕੇ ਜਸਵੀਰ ਸਿੰਘ ਔਜਲਾ, ਕੁਲਵੰਤ ਸਿੰਘ ਵਿਰਕ, ਕਰਨੈਲ ਸਿੰਘ ਬਰਾੜ, ਸੋਹਣ ਸਿੰਘ ਬਾਵਾ, ਕਾਬਲ ਸਿੰਘ ਬੱਲਮਾਨ, ਬਲਵੀਰ ਸਿੰਘ ਬਰਾੜ, ਮਲਕੀਤ ਸਿੰਘ ਲੰਬਰਦਾਰ, ਪਵਨ ਕੁਮਾਰ ਪੰਮਾ ਮੁਕੇਰੀਆਂ, ਸੁੱਖਾ ਰੂਹਰੋਟ, ਬਲਕਰਨ ਬਰਾੜ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਸਮੂਹ ਸਾਧ ਸੰਗਤ ਆਦਿ ਹਾਜ਼ਰ ਸਨ।

Posted By: Seema Anand