ਪਵਨ ਪਰਵਾਸੀ, ਫਰੈਂਕਫੋਰਟ : ਪੰਜਾਬੀਆਂ ਨੇ ਬੇਸ਼ਕ ਜਰਮਨ 'ਚ ਆਪਣੀ ਇਕ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ ਪਰ ਕਿਤੇ ਨਾ ਕਿਤੇ ਸਿੱਖ ਧਰਮ ਆਪਣੀ ਹੋਂਦ ਨੂੰ ਜਰਮਨ ਲੋਕਾਂ ਤਕ ਨਹੀਂ ਪਹੁੰਚਾ ਸਕਿਆ ਜਿਸ ਦੀ ਬਹੁਤ ਜ਼ਿਆਦਾ ਲੋੜ ਸੀ ਤੇ ਹੈ। ਬਹੁਤੀ ਵਾਰ ਦੇਖਣ ਵਿਚ ਆਇਆ ਹੈ ਕਿ ਜੋ ਆਗੂ ਸਿੱਖ ਧਰਮ ਦੀ ਅਗਵਾਈ ਕਰਦੇ ਹਨ, ਉਹ ਆਪਣੀ ਸਹੀ ਗੱਲ ਆਮ ਨਾਗਰਿਕਾਂ ਤਕ ਠੀਕ ਦਿਸ਼ਾ ਵਿਚ ਨਹੀਂ ਲਿਜਾ ਸਕੇ। ਇਸ ਕਰਕੇ ਬਹੁਤੀ ਵਾਰ ਪੰਜਾਬੀ ਭਾਈਚਾਰੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਪੁਲਿਸ ਅਫਸਰ ਨੇ ਪੰਜਾਬੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇਨ੍ਹਾਂ ਉੱਪਰ ਗੌਰ ਕਰਕੇ ਜਲਦੀ ਇਹ੍ਹਨਾਂ ਦੇ ਹੱਲ ਦਾ ਭਰੋਸਾ ਦਿਵਾਇਆ। ਇਸ ਮੋਕੇ ਸਿੱਖ ਬੱਚੇ ਬੱਚੀਆਂ ਨੂੰ ਸਕੂਲ ਵਿੱਚ ਆਉਣ ਵਾਲੀਆ ਨਸਲੀ ਵਿਤਕਰੇ ਦੀਆਂ ਸਮਸਿਆਵਾਂ ਦਾ ਇਕ ਉਸਾਰੂ ਢੰਗ ਲੱਭਣ ਦਾ ਸੁਝਾਅ ਦਿੱਤਾ ਗਿਆ।ਇੱਕ ਸਿੱਖ ਨੂੰ ਸਿੱਖੀ ਪਹਿਰਾਵੇ ਜਾਂ ਦਸਤਾਰ ਕਰਕੇ ਬਹੁਤ ਵਾਰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈਦਾ ਹੈ ਇਸ ਉੱਪਰ ਵੀ ਉਹਨਾਂ ਗੱਲਬਾਤ ਕੀਤੀ।

ਸਮਾਗਮ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਵਿੰਦਰ ਸਿੰਘ ਘਲੋਟੀ ਜੀ ਵਲੋਂ ਇਸ ਉਪਰਾਲੇ ਲਈ ਪ੍ਰਸ਼ਾਸਨ ਨਾਲ ਕੀਤੀ ਗੱਲਬਾਤ ਸਦਕਾ ਉਮੀਦ ਕੀਤੀ ਜਾ ਰਹੀ ਹੈ ਕੇ ਜਲਦੀ ਚੰਗੇ ਨਤੀਜੇ ਸਾਹਮਣੇ ਆਉਣਗੇ। ਇਹੋ ਜਿਹੇ ਉਪਰਾਲਿਆ ਸਦਕਾ ਜਰਮਨੀ ਦੇ ਪ੍ਰਸ਼ਾਸਨ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਇਕ ਸਾਰਥਿਕ ਪੱਖ ਹੋਵੇਗਾ ਕਿਉਂਕਿ ਇਸ ਤਰ੍ਹਾਂ ਦੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਅਸੀਂ ਆਪਣੇ ਧਰਮ ਬਾਰੇ ਵਿਸਥਾਰ ਨਾਲ ਦੱਸ ਸਕਦੇ ਹਾਂ ਕੇ ਸਿੱਖ ਕੀ ਹਨ, ਦਸਤਾਰ ਜਾਂ ਸਿੱਖੀ ਸਰੂਪ ਦਾ ਮਹੱਤਵ ਕੀ ਹੈ। ਇਸ ਮੌਕੇ ਵਿਦੇਸ਼ੀ ਸਿਟੀ ਕੌਂਸਲ ਦੇ ਉਪ ਚੇਅਰਮੈਨ ਕੇਰੀ ਰੇਡਿੰਗਟਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ।

Posted By: Seema Anand