ਆਕਲੈਂਡ ਦੇ ਗੁਰਦੁਆਰਾ ਸਾਹਿਬ 'ਚ ਪੁਰਾਤਨ ਮਰਿਆਦਾ ਨਾਲ ਮਨਾਇਆ ਗਿਆ 'ਬੰਦੀ ਛੋੜ ਦਿਵਸ',  ਰਾਗੀ ਜਥਿਆਂ ਨੇ ਇਲਾਹੀ ਬਾਣੀ ਨਾਲ ਸੰਗਤ ਨੂੰ ਕੀਤਾ ਨਿਹਾਲ
ਇਸ ਅਵਸਰ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ। ਰਾਗੀ ਜਥਿਆਂ ਨੇ ਇਲਾਹੀ ਬਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਅਵਸਰ 'ਤੇ ਹੋਈ ਦੀਪਮਾਲਾ ਦੀ ਰੋਸ਼ਨੀ ਦੇ ਅਲੌਕਿਕ ਦ੍ਰਿਸ਼ ਨੇ ਸਭ ਨੂੰ ਆਕਰਸ਼ਿਤ ਕੀਤਾ।
Publish Date: Wed, 22 Oct 2025 11:14 AM (IST)
Updated Date: Wed, 22 Oct 2025 11:27 AM (IST)
ਨਿਊਜ਼ੀਲੈਂਡ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਸਥਿਤ ਗੁਰਦੁਆਰਾ ਸਾਹਿਬ (ਟੈਕਟਾਨੀਨੀ) ਵਿਖੇ 'ਬੰਦੀ ਛੋੜ ਦਿਵਸ' ਪੁਰਾਤਨ ਮਰਿਆਦਾ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਅਵਸਰ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ। ਰਾਗੀ ਜਥਿਆਂ ਨੇ ਇਲਾਹੀ ਬਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਅਵਸਰ 'ਤੇ ਹੋਈ ਦੀਪਮਾਲਾ ਦੀ ਰੋਸ਼ਨੀ ਦੇ ਅਲੌਕਿਕ ਦ੍ਰਿਸ਼ ਨੇ ਸਭ ਨੂੰ ਆਕਰਸ਼ਿਤ ਕੀਤਾ। ਜ਼ਿਕਰਯੋਗ ਹੈ ਕਿ ਇਹ ਦਿਹਾੜਾ ਮੀਰੀ- ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੇ 52 ਰਾਜਿਆਂ ਸਣੇ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ।
 (ਫੋਟੋ ਤੇ ਵੇਰਵਾ ਸੁਖਦੀਪ ਸਿੰਘ ਵਾਲੀਆ)