ਇਟਲੀ ’ਚ ਸੜਕ ਹਾਦਸੇ ’ਚ ਦੋ ਭਾਰਤੀਆਂ ਸਮੇਤ ਤਿੰਨ ਦੀ ਮੌਤ, ਪੰਜ ਜ਼ਖ਼ਮੀ
ਰਿਪੋਰਟ ਅਨੁਸਾਰ, ਪੰਜ ਜ਼ਖ਼ਮੀਆਂ ’ਚੋਂ ਦੋ ਨੂੰ ਸਿਏਨਾ ਦੇ ਹਸਪਤਾਲ, ਇਕ ਨੂੰ ਫਲੋਰੈਂਸ ਦੇ ਕੈਰੇਗੀ ਹਸਪਤਾਲ ਤੇ ਦੋ ਹੋਰਨਾਂ ਨੂੰ ਗ੍ਰੋਸੈਟੋ ਦੇ ਸਥਾਨਕ ਹਸਪਤਾਲ ’ਚ ਲਿਜਾਇਆ ਗਿਆ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Publish Date: Sat, 04 Oct 2025 08:41 AM (IST)
Updated Date: Sat, 04 Oct 2025 08:43 AM (IST)
ਲੰਡਨ (ਪੀਟੀਆਈ) : ਇਟਲੀ ’ਚ ਗ੍ਰੋਸੈਟੋ ਕੋਲ ਇਕ ਸੜਕ ਹਾਦਸੇ ’ਚ ਨਾਗਪੁਰ ਦੇ ਦੋ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਕੁੱਲ ਤਿੰਨ ਲੋਕ ਮਾਰੇ ਗਏ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਬੱਚੇ ਵੀ ਸ਼ਾਮਲ ਹਨ। ਇਹ ਹਾਸਦਾ ਸ਼ੁੱਕਰਵਾਰ ਦੀ ਸਵੇਰ ਹੋਇਆ, ਜਦੋਂ ਇਕ ਵੈਨ ਤੇ ਏਸ਼ਿਆਈ ਮੂਲ ਦੇ ਸੈਲਾਨੀਆਂ ਨੂੰ ਲਿਜਾ ਰਹੀ ਮਿੰਮੀ ਬੱਸ ’ਚ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਨੁਕਸਾਨੇ ਵਾਹਨਾਂ ’ਚੋਂ ਕੱਢਿਆ ਗਿਆ। ਸੱਟਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋ ਬਚਾਅ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ। ਰਿਪੋਰਟ ਅਨੁਸਾਰ, ਪੰਜ ਜ਼ਖ਼ਮੀਆਂ ’ਚੋਂ ਦੋ ਨੂੰ ਸਿਏਨਾ ਦੇ ਹਸਪਤਾਲ, ਇਕ ਨੂੰ ਫਲੋਰੈਂਸ ਦੇ ਕੈਰੇਗੀ ਹਸਪਤਾਲ ਤੇ ਦੋ ਹੋਰਨਾਂ ਨੂੰ ਗ੍ਰੋਸੈਟੋ ਦੇ ਸਥਾਨਕ ਹਸਪਤਾਲ ’ਚ ਲਿਜਾਇਆ ਗਿਆ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।