ਅਦਾਲਤ ਨੇ ਕਿਹਾ ਸੀ ਕਿ ਕੈਦੀਆਂ ਨੂੰ ਬਿਨਾਂ ਕਿਸੇ ਗਾਰਡ ਦੇ ਜੀਵਨਸਾਥੀ ਅਤੇ ਆਪਣੇ ਸਾਥੀਆਂ ਨਾਲ ਨਿੱਜਤਾ ਦੇ ਪਲ ਜਿਊਣ ਦਾ ਹੱਕ ਮਿਲਣਾ ਚਾਹੀਦਾ ਹੈ। ਫੈਸਲੇ 'ਚ ਇਹ ਵੀ ਕਿਹਾ ਗਿਆ ਸੀ ਕਿ ਵਿਆਹੁਤਾ ਦੀਆਂ ਮੁਲਾਕਾਤਾਂ ਨੂੰ ਕਈ ਯੂਰਪੀ ਦੇਸ਼ਾਂ 'ਚ ਪਹਿਲਾਂ ਹੀ ਮਾਨਤਾ ਮਿਲੀ ਹੈ।
ਰਾਇਟਰਸ, ਰੋਮ : ਇਟਲੀ ਦੀਆਂ ਜੇਲ੍ਹਾਂ 'ਚ ਇਕ ਨਵਾਂ ਪ੍ਰਯੋਗ ਕੀਤਾ ਗਿਆ ਹੈ। ਇੱਥੇ ਜੇਲ੍ਹ ਅੰਦਰ ਹੀ ਸੈਕਸ ਰੂਮ (Sex Room) ਬਣਾਇਆ ਗਿਆ ਹੈ। ਸ਼ੁੱਕਰਵਾਰ ਨੂੰ ਇਕ ਕੈਦੀ ਨੇ ਪਹਿਲੀ ਵਾਰ ਆਪਣੀ ਔਰਤ ਮਿੱਤਰ ਨਾਲ ਇੱਥੇ ਮੁਲਾਕਾਤ ਕੀਤੀ। ਕੋਰਟ ਦੇ ਹੁਕਮ ਤੋਂ ਬਾਅਦ ਜੇਲ੍ਹ 'ਚ ਸੈਕਸ ਰੂਮ ਬਣਾਇਆ ਗਿਆ।
ਇਟਲੀ ਦੀਆਂ ਅਦਾਲਤਾਂ ਦਾ ਮੰਨਣਾ ਹੈ ਕਿ ਕੈਦੀ ਜੇਲ੍ਹ ਤੋਂ ਬਾਹਰ ਰਹਿਣ ਵਾਲੇ ਆਪਣੇ ਸਾਥਣ ਨਾਲ ਨਿੱਜਤਾ ਦੇ ਪਲ ਬਿਤਾ ਸਕਦੇ ਹਨ। ਕੋਰਟ ਤੋਂ ਹਰੀ ਝੰਡੀ ਮਿਲਣ ਦੇ ਬਾਅਦ ਜੇਲ੍ਹਾਂ 'ਚ ਸੈਕਸ ਰੂਮ ਬਣਾਇਆ ਜਾ ਰਿਹਾ ਹੈ। ਪਹਿਲਾ ਸੈਕਸ ਰੂਮ ਟੇਰਨੀ ਦੀ ਜੇਲ੍ਹ 'ਚ ਬਣਾਇਆ ਗਿਆ ਹੈ।
ਅੰਬਰੀਆ ਦੇ ਲੋਕਪਾਲ ਗਿਊਸੇਪੇ ਕੈਫੋਰੀਓ ਨੇ ਏਐਨਐਸਏ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਇਸ ਵਿਚ ਸ਼ਾਮਲ ਲੋਕਾਂ ਦੀ ਨਿੱਜਤਾ ਦੀ ਸੁਰੱਖਿਆ ਨੂੰ ਬਰਕਰਾਰ ਰੱਖਣਾ ਵੀ ਜ਼ਰੂਰੀ ਹੈ। ਇਹ ਪ੍ਰਯੋਗ ਚੰਗਾ ਰਿਹਾ ਹੈ। ਅਗਲੇ ਕੁਝ ਦਿਨਾਂ 'ਚ ਹੋਰ ਮੁਲਾਕਾਤਾਂ ਹੋ ਸਕਦੀਆਂ ਹਨ।
ਜਨਵਰੀ 2024 'ਚ ਇਟਲੀ ਦੀ ਇਕ ਅਦਾਲਤ ਨੇ ਕਿਹਾ ਸੀ ਕਿ ਕੈਦੀਆਂ ਨੂੰ ਬਿਨਾਂ ਕਿਸੇ ਗਾਰਡ ਦੇ ਜੀਵਨਸਾਥੀ ਅਤੇ ਆਪਣੇ ਸਾਥੀਆਂ ਨਾਲ ਨਿੱਜਤਾ ਦੇ ਪਲ ਜਿਊਣ ਦਾ ਹੱਕ ਮਿਲਣਾ ਚਾਹੀਦਾ ਹੈ। ਫੈਸਲੇ 'ਚ ਇਹ ਵੀ ਕਿਹਾ ਗਿਆ ਸੀ ਕਿ ਵਿਆਹੁਤਾ ਦੀਆਂ ਮੁਲਾਕਾਤਾਂ ਨੂੰ ਕਈ ਯੂਰਪੀ ਦੇਸ਼ਾਂ 'ਚ ਪਹਿਲਾਂ ਹੀ ਮਾਨਤਾ ਮਿਲੀ ਹੈ। ਇਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਫਰਾਂਸ, ਜਰਮਨੀ, ਸਪੇਨ, ਨੀਦਰਲੈਂਡ ਤੇ ਸਵੀਡਨ ਸ਼ਾਮਲ ਹਨ।
ਪਿਛਲੇ ਹਫਤੇ ਇਟਲੀ ਦੇ ਨਿਆਂ ਮੰਤਰੀ ਨੇ ਸੈਕਸ ਰੂਮ ਦੇ ਸਬੰਧ 'ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ਵਿਚ ਕਿਹਾ ਗਿਆ ਸੀ ਕਿ ਫਿਜ਼ੀਕਲ ਇੰਟੀਮੇਸੀ ਦੀ ਇਜਾਜ਼ਤ ਪ੍ਰਾਪਤ ਕਰਨ ਵਾਲੇ ਕੈਦੀਆਂ ਨੂੰ ਦੋ ਘੰਟੇ ਰੂਮ 'ਚ ਰਹਿਣ ਦੀ ਇਜਾਜ਼ਤ ਹੋਵੇਗੀ। ਰੂਮ 'ਚ ਬਿਸਤਰ ਅਤੇ ਸ਼ੌਚਾਲਯ ਦੀ ਵਿਵਸਥਾ ਹੋਵੇਗੀ। ਦਿਸ਼ਾ-ਨਿਰਦੇਸ਼ ਮੁਤਾਬਕ ਕਮਰੇ ਦਾ ਦਰਵਾਜ਼ਾ ਖੁਲ੍ਹਾ ਰੱਖਣਾ ਜ਼ਰੂਰੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਜੇ ਕੋਈ ਲੋੜ ਪੈਂਦੀ ਹੈ ਤਾਂ ਜੇਲ੍ਹ ਦੇ ਗਾਰਡ ਤੁਰੰਤ ਦਖ਼ਲ ਦੇ ਸਕਣ।
ਇਟਲੀ ਦੀਆਂ ਜੇਲ੍ਹਾਂ ਕੈਦੀਆਂ ਦੀ ਭੀੜ ਨਾਲ ਜੂਝ ਰਹੀਆਂ ਹਨ। ਦੇਸ਼ ਦੀਆਂ ਜੇਲ੍ਹਾਂ ਵਿਚ ਕੁੱਲ 62 ਹਜ਼ਾਰ ਕੈਦੀ ਹਨ। ਇਹ ਜੇਲ੍ਹਾਂ ਦੀ ਕੁੱਲ ਸਮਰੱਥਾ ਤੋਂ 21 ਫੀਸਦੀ ਵੱਧ ਹੈ। ਯੂਰਪ 'ਚ ਇਟਲੀ ਦੀਆਂ ਜੇਲ੍ਹਾਂ ਦਾ ਹਾਲ ਸਭ ਤੋਂ ਬੁਰਾ ਹੈ। ਇੱਥੇ ਆਤਮਹੱਤਿਆਵਾਂ ਦੀ ਦਰ ਵਿਚ ਵੀ ਵਾਧਾ ਹੋਇਆ ਹੈ।