Pope Francis Death : ਈਸਾਈਆਂ ਦੇ ਸਭ ਤੋਂ ਵੱਡੇ ਧਰਮ ਗੁਰੂ ਦਾ ਦੇਹਾਂਤ, ਪੋਪ ਫਰਾਂਸਿਸ ਨੇ 88 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ
Pope Francis ਦੀ ਮੌਤ ਦੀ ਖ਼ਬਰ ਵੈਟੀਕਨ ਸਿਟੀ ਤੋਂ ਦਿੱਤੀ ਗਈ ਹੈ। ਉਹ 88 ਸਾਲ ਦੇ ਸਨ। ਇਕ ਦਿਨ ਪਹਿਲਾਂ ਹੀ ਉਨ੍ਹਾਂ ਅਮਰੀਕਾ ਦੇ ਉਪਰਾਸ਼ਟਰਪਤੀ ਜੇਡੀ ਵੈਂਸ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਦੁਨੀਆ ਭਰ ਦੇ 1.4 ਅਰਬ ਕੈਥੋਲਿਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ।
Publish Date: Mon, 21 Apr 2025 01:38 PM (IST)
Updated Date: Mon, 21 Apr 2025 04:56 PM (IST)
Pope Francis Died : ਈਸਾਈ ਭਾਈਚਾਰੇ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫਰਾਂਸਿਸ ਦਾ ਵੈਟੀਕਨ ਸਿਟੀ 'ਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਨਿਮੋਨੀਆ ਦੀ ਸ਼ਿਕਾਇਤ ਕਾਰਨ ਉਹ ਹਾਲ ਹੀ 'ਚ ਹਸਪਤਾਲ 'ਚ ਦਾਖ਼ਲ ਹੋਏ ਸਨ। ਪੋਪ ਫਰਾਂਸਿਸ ਦੀ ਮੌਤ ਦੀ ਖ਼ਬਰ ਵੈਟੀਕਨ ਸਿਟੀ ਤੋਂ ਦਿੱਤੀ ਗਈ ਹੈ। ਉਹ 88 ਸਾਲ ਦੇ ਸਨ। ਇਕ ਦਿਨ ਪਹਿਲਾਂ ਹੀ ਉਨ੍ਹਾਂ ਅਮਰੀਕਾ ਦੇ ਉਪਰਾਸ਼ਟਰਪਤੀ ਜੇਡੀ ਵੈਂਸ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਦੁਨੀਆ ਭਰ ਦੇ 1.4 ਅਰਬ ਕੈਥੋਲਿਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਦੱਸ ਦੇਈਏ ਕਿ ਪੋਪ 88 ਸਾਲ ਦੇ ਸਨ ਤੇ ਉਹ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸਨ। ਹਾਲ ਹੀ 'ਚ ਕਈ ਦਿਨਾਂ ਤਕ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਉਹ ਸਿਹਤਯਾਬ ਹੋ ਕੇ ਘਰ ਵਾਪਸ ਆਏ ਸਨ। ਪੋਪ ਫਰਾਂਸਿਸ ਹਾਲ ਹੀ 'ਚ ਡਬਲ ਨਿਮੋਨੀਆ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ।
ਵੈਟੀਕਨ ਨੇ ਟੀਵੀ 'ਤੇ ਦਿੱਤੀ ਜਾਣਕਾਰੀ
ਕਾਰਡੀਨਲ ਕੇਵਿਨ ਫੈਰੇਲ ਨੇ ਅੱਜ ਵੈਟੀਕਨ ਦੇ ਟੀਵੀ ਚੈਨਲ 'ਤੇ ਪੋਪ ਦੇ ਦੇਹਾਂਤ ਦਾ ਐਲਾਨ ਕੀਤਾ। ਫੈਰਲ ਨੇ ਕਿਹਾ, "ਪਿਆਰੇ ਵੀਰੋ-ਭੈਣੋ, ਮੈਨੂੰ ਬਹੁਤ ਦੁੱਖ ਨਾਲ ਸਾਡੇ ਪੋਪ ਫਰਾਂਸਿਸ ਦੇ ਦੇਹਾਂਤ ਦਾ ਐਲਾਨ ਕਰਨਾ ਪੈ ਰਿਹਾ ਹੈ। ਅੱਜ ਸਵੇਰੇ 7:35 ਵਜੇ ਰੋਮ ਦੇ ਬਿਸ਼ਪ ਫਰਾਂਸਿਸ ਦਾ ਦੇਹਾਂਤ ਹੋ ਗਿਆ।"