Sad News: ਨੋਬਲ ਫਰਨੀਚਰ ਦੇ ਟਿਵਾਣਾ ਪਰਿਵਾਰ ਨੂੰ ਸਦਮਾ, ਨਹੀਂ ਰਹੇ ਬਖਸ਼ੀਸ਼ ਸਿੰਘ ਟਿਵਾਣਾ
ਅੱਜ ਉਹਨਾਂ ਦੇ ਅੰਤਿਮ ਵਿਛੋੜੇ ਦੇ ਸਮੇਂ ਸਾਰੇ ਸੱਜਣ, ਮਿੱਤਰ ਤੇ ਰਿਸ਼ਤੇਦਾਰ ਬੜੇ ਭਰੇ ਮਨ ਨਾਲ ਯਾਦ ਕਰ ਰਹੇ ਹਨ ਅਤੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਬਖਸ਼ੀਸ਼ ਸਿੰਘ ਟਿਵਾਣਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Publish Date: Wed, 15 Oct 2025 07:53 AM (IST)
Updated Date: Wed, 15 Oct 2025 07:58 AM (IST)
ਬਰੈਂਪਟਨ (ਬਲਜਿੰਦਰ ਸੇਖਾ ): ਬਰੈਂਪਟਨ ਸਥਿਤ ਨੋਬਲ ਫਰਨੀਚਰ ਦੇ ਮਾਲਕ ਨਵਦੀਪ ਸਿੰਘ ਟਿਵਾਣਾ, ਸਰਬਦੀਪ ਸਿੰਘ ਟਿਵਾਣਾ ਅਤੇ ਨਵਜੋਤ ਕੌਰ ਕੈਂਥ ਦੇ ਸਤਿਕਾਰਯੋਗ ਪਿਤਾ ਜੀ ਬਖਸ਼ੀਸ਼ ਸਿੰਘ ਟਿਵਾਣਾ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦੀ ਨਾਮਵਾਰ ਸਖਸ਼ੀਅਤ 13 ਅਕਤੂਬਰ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ।
ਬਖਸ਼ੀਸ਼ ਸਿੰਘ ਟਿਵਾਣਾ ਮੋਗੇ ਦੇ ਰਹਿਣ ਵਾਲੇ ਸਨ। ਉਹ ਭੰਗੜੇ ਦੇ ਨਾਮਵਾਰ ਕਲਾਕਾਰ ਸਨ। ਪਿਛਲੇ 30 ਸਾਲ ਤੋਂ ਕੈਨੇਡਾ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਪੰਜਾਬ ਵਿੱਚ ਬਹੁਤਾ ਸਮਾਂ ਉਹਨਾਂ ਨੇ education department ਵਿੱਚ B.O. ਵਜੋਂ ਸੇਵਾ ਨਿਭਾਈ। ਉਹ ਸਾਰੇ department ਵਿੱਚ ਚੰਗੀਆਂ ਤੇ ਉਸਾਰੂ ਸੇਵਾਵਾਂ ਸਦਕਾ ਹਰਮਨ ਪਿਆਰੇ ਸਨ।
ਅੱਜ ਉਹਨਾਂ ਦੇ ਅੰਤਿਮ ਵਿਛੋੜੇ ਦੇ ਸਮੇਂ ਸਾਰੇ ਸੱਜਣ, ਮਿੱਤਰ ਤੇ ਰਿਸ਼ਤੇਦਾਰ ਬੜੇ ਭਰੇ ਮਨ ਨਾਲ ਯਾਦ ਕਰ ਰਹੇ ਹਨ ਅਤੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਬਖਸ਼ੀਸ਼ ਸਿੰਘ ਟਿਵਾਣਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਹਨਾਂ ਦਾ ਸਸਕਾਰ 18 ਅਕਤੂਬਰ ਦਿਨ ਸ਼ਨੀਵਾਰ ਦੁਪਹਿਰ 2.30 ਤੋਂ 4.30 ਤੱਕ Lotus Funeral and Cremation Centre Inc.121 Cityview Drive Toronto ON M9W 5A8 ਵਿਖੇ ਹੋਵੇਗਾ ।
ਉਸ ਤੋਂ ਬਾਅਦ ਉਹਨਾਂ ਨਮਿਤ ਅੰਤਿਮ ਅਰਦਾਸ ਤੇ ਭੋਗ Ontario Khalsa Darbar
Hall 3& 4 7080 Dixie Rd, Mississauga, ON l5S 1B7 ਵਿਖੇ ਹੋਵੇਗੀ ।