ਕੈਨੇਡਾ 'ਚ ਸਿੱਖ ਬਜ਼ੁਰਗ 'ਤੇ ਨਸਲੀ ਹਮਲਾ: ਹਮਲਾਵਰ ਨੇ ਕਿਹਾ- 'ਮੇਰੇ ਦੇਸ਼ 'ਚੋਂ ਨਿਕਲ ਜਾਓ', ਨੌਜਵਾਨ ਗ੍ਰਿਫ਼ਤਾਰ
ਪੁਲਿਸ ਨੇ ਕਿਹਾ ਨੌਜਵਾਨ ਨੇ ਪੀੜਤ ਨੂੰ ਉਸਦੀ ਜਾਤ ਦੇ ਆਧਾਰ ’ਤੇ ਨਿਸ਼ਾਨਾ ਬਣਾਇਆ ਤੇ ਨਸਲੀ ਟਿੱਪਣੀਆਂ ਕੀਤੀਆਂ ਤੇ ਮਾੜੀ ਭਾਸ਼ਾ ਦੀ ਵਰਤੋਂ ਕੀਤੀ। ਪੀੜਤ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਨੌਜਵਾਨ ਨੇ ਬਿਨਾ ਕਿਸੇ ਉਕਸਾਵੇ ਦੇ ਉਸ ’ਤੇ ਹਮਲਾ ਕੀਤਾ ਸੀ।
Publish Date: Tue, 28 Apr 2026 09:24 AM (IST)
Updated Date: Tue, 28 Apr 2026 09:26 AM (IST)
ਟੋਰਾਂਟੋ (ਏਜੰਸੀ) : ਕੈਨੇਡਾ ’ਚ ਇਕ ਸਿੱਖ ਬਜ਼ੁਰਗ ਸਿੱਖ ’ਤੇ ਨੌਜਵਾਨ ਨੇ ਹਮਲਾ ਕਰ ਦਿੱਤਾ ਤੇ ਨਸਲੀ ਟਿੱਪਣੀਆਂ ਕੀਤੀਆਂ। ਨਾਲ ਹੀ ਕਿਹਾ, ਮੇਰੇ ਦੇਸ਼ ’ਚੋਂ ਨਿਕਲ ਜਾਓ। ਘਟਨਾ 22 ਅਪ੍ਰੈਲ ਨੂੰ ਓਂਟਾਰੀਓ ਦੇ ਵੁੱਡਸਟਾਕ ’ਚ ਹੋਈ। ਹਮਲੇ ਦੇ ਸਮੇਂ ਬਜ਼ੁਰਗ ਫੁੱਟਪਾਥ ’ਤੇ ਚੱਲ ਰਿਹਾ ਸੀ।
ਪੁਲਿਸ ਨੇ ਕਿਹਾ ਨੌਜਵਾਨ ਨੇ ਪੀੜਤ ਨੂੰ ਉਸਦੀ ਜਾਤ ਦੇ ਆਧਾਰ ’ਤੇ ਨਿਸ਼ਾਨਾ ਬਣਾਇਆ ਤੇ ਨਸਲੀ ਟਿੱਪਣੀਆਂ ਕੀਤੀਆਂ ਤੇ ਮਾੜੀ ਭਾਸ਼ਾ ਦੀ ਵਰਤੋਂ ਕੀਤੀ। ਪੀੜਤ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਨੌਜਵਾਨ ਨੇ ਬਿਨਾ ਕਿਸੇ ਉਕਸਾਵੇ ਦੇ ਉਸ ’ਤੇ ਹਮਲਾ ਕੀਤਾ ਸੀ। ਘਟਨਾ ਤੋਂ ਬਾਅਦ ਨੌਜਵਾਨ ਟਰਟਲ ਆਇਲੈਂਡ ਸਕੂਲ ਕੰਪਲੈਕਸ ਦੀ ਤਾਰ ਟੱਪ ਕੇ ਅੰਦਰ ਵੜ ਗਿਆ ਤੇ ਫਿਰ ਕੰਪਲੈਕਸ ਤੋਂ ਬਾਹਰ ਨਿਕਲ ਗਿਆ। ਨਫ਼ਰਤ ਤੋਂ ਪ੍ਰੇਰਿਤ ਹਮਲੇ ਦੇ ਦੋਸ਼ ’ਚ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਦਾ ਵੀਡੀਓ ਇੰਟਰਨੈੱਟ ਮੀਡੀਆ ਤੇ ਪ੍ਰਸਾਰਤ ਹੋ ਰਿਹਾ ਹੈ, ਜਿਸ ’ਚ ਨੌਜਵਾਨ ਨੂੰ ਵਾਰ-ਵਾਰ ਨਸਲੀ ਟਿੱਪਣੀਆਂ ਕਰਦੇ ਦੇਖਿਆ ਜਾ ਸਕਦਾ ਹੈ।
ਪੁਲਿਸ ਨੇ ਕਿਹਾ ਕਿ ਸਾਡ ਫਿਰਕੇ ’ਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਵੁੱਡਸਟਾਕ ਪੁਲਿਸ ਸੇਵਾ ਫ਼ਿਰਕੇ ਦੇ ਸਾਰੇ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅਸੀਂ ਨਫਰਤ ਤੋਂ ਪ੍ਰੇਰਿਤ ਕਿਸੇ ਵੀ ਘਟਨਾ ਦਾ ਤਜਰਬਾ ਕਰਨ ਜਾਂ ਦੇਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨੂੰ ਇਸਦੀ ਸੂਚਨਾ ਦੇਣ ਲਈ ਉਤਸ਼ਾਹਤ ਕਰਦੇ ਹਨ। ਵਿਸ਼ਵ ਸਿੱਖ ਸੰਗਠਨ ਨੇ ਘਟਨਾ ਦੇ ਸਬੰਧ ’ਚ ਆਪਣੀ ਚਿੰਤਾ ਪ੍ਰਗਟ ਕੀਤੀ ਤੇ ਹਮਲੇ ਨੂੰ ਨਾਮਨਜ਼ੂਰ ਕਿਹਾ। ਸੰਗਠਨ ਨੇ ਤੁਰੰਤ ਕਾਰਵਾਈ ਲਈ ਪੁਲਿਸ ਨੂੰ ਧੰਨਵਾਦ ਕੀਤਾ।