ਟੈਰਿਫ ਸਬੰਧੀ ਟੀਵੀ ਇਸ਼ਤਿਹਾਰਾਂ ਲਈ ਕੈਨੇਡਾ ਦੇ ਪੀਐੱਮ ਨੇ ਟਰੰਪ ਤੋ ਮੰਗੀ ਮਾਫ਼ੀ, ਪ੍ਰੀਮੀਅਰ ਫੋਰਡ ਨੂੰ ਇਸ਼ਤਿਹਾਰ ਦਾ ਪ੍ਰਸਾਰਣ ਬੰਦ ਕਰਨ ਦੀ ਦਿੱਤੀ ਹਦਾਇਤ
ਕਾਰਨੀ ਨੇ ਦੱਖਣੀ ਕੋਰੀਆ ਵਿਚ ਏਸ਼ੀਆ-ਪ੍ਰਸ਼ਾਂਤ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਟਰੰਪ ਤੋਂ ਨਿੱਜੀ ਤੌਰ ’ਤੇ ਮਾਫ਼ੀ ਮੰਗੀ ਸੀ, ਜਦੋਂ ਉਹ ਦੋਵੇਂ ਬੁੱਧਵਾਰ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਵੱਲੋਂ ਰੱਖੀ ਰਾਟ ਦੀ ਰੋਟੀ ਵਿਚ ਸ਼ਾਮਲ ਹੋਏ ਸਨ।
Publish Date: Sun, 02 Nov 2025 08:43 AM (IST)
Updated Date: Sun, 02 Nov 2025 08:45 AM (IST)
ਗਿਓਜੂ (ਰਾਇਟਰ) : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਟੈਰਿਫ ਵਿਰੋਧੀ ਇਸ਼ਤਿਹਾਰ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਟੀਵੀ ਇਸ਼ਤਿਹਾਰ ਦਾ ਪ੍ਰਸਾਰਣ ਬੰਦ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।
 ਕਾਰਨੀ ਨੇ ਦੱਖਣੀ ਕੋਰੀਆ ਵਿਚ ਏਸ਼ੀਆ-ਪ੍ਰਸ਼ਾਂਤ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਟਰੰਪ ਤੋਂ ਨਿੱਜੀ ਤੌਰ ’ਤੇ ਮਾਫ਼ੀ ਮੰਗੀ ਸੀ, ਜਦੋਂ ਉਹ ਦੋਵੇਂ ਬੁੱਧਵਾਰ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਵੱਲੋਂ ਰੱਖੀ ਰਾਟ ਦੀ ਰੋਟੀ ਵਿਚ ਸ਼ਾਮਲ ਹੋਏ ਸਨ। ਕਾਰਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਸ਼ਤਿਹਾਰਾਂ ਦੇ ਪ੍ਰਸਾਰਣ ਤੋਂ ਪਹਿਲਾਂ ਫੋਰਡ ਨਾਲ ਉਸਦੀ ਸਮੀਖਿਆ ਕੀਤੀ ਸੀ ਪਰ ਕਿਹਾ ਕਿ ਉਨ੍ਹਾਂ ਨੇ ਇਸ ਦੀ ਵਰਤੋਂ ਕਰਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਂ ਫੋਰਡ ਨੂੰ ਕਿਹਾ ਸੀ ਕਿ ਮੈਂ ਇਸ਼ਤਿਹਾਰ ਦੇ ਨਾਲ ਅੱਗੇ ਨਹੀਂ ਵਧਣਾ ਚਾਹੁੰਦਾ। ਫੋਰਡ ਕੰਜ਼ਰਵੇਟਿਵ ਆਗੂ ਨੇ ਤੇ ਉਨ੍ਹਾਂ ਦੀ ਤੁਲਨਾ ਕਦੇ-ਕਦੇ ਟਰੰਪ ਨਾਲ ਕੀਤੀ ਜਾਂਦੀ ਏ। ਉਨ੍ਹਾਂ ਨੇ ਇਸ਼ਤਿਹਾਰ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਇਕ ਬਿਆਨ ਨੂੰ ਪੇਸ਼ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਟੈਰਿਫ ਵਪਾਰ ਜੰਗ ਤੇ ਆਰਥਿਕ ਆਫਤ ਦਾ ਕਾਰਨ ਬਣਦੇ ਹਨ। ਇਸਦੇ ਜਵਾਬ ਵਿਚ ਟਰੰਪ ਨੇ ਕੈਨੇਡਾ ’ਤੇ ਹੋਰ ਟੈਰਿਫ ਵਧਾਉਣ ਦਾ ਐਲਾਨ ਕੀਤਾ ਸੀ ਤੇ ਵਪਾਰ ਗੱਲਬਾਤ ਵੀ ਰੋਕ ਦਿੱਤੀ ਸੀ।