ਕੈਨੇਡਾ ਸਰਕਾਰ ਵੱਲੋਂ ਸਿੱਖ ਫ਼ੌਜੀਆਂ ਦੇ ਸਨਮਾਨ ਵਿੱਚ ਡਾਕ ਟਿਕਟ ਜਾਰੀ
ਅੱਜ ਕੈਨੇਡਾ ਸਰਕਾਰ ਵੱਲੋਂ ਸਿੱਖ ਕੈਨੇਡੀਅਨ ਫੌਜੀਆਂ ਦੇ ਸਨਮਾਨ ਵਿੱਚ ਡਾਕ ਟਿਕਟ ਜਾਰੀ ਕੀਤੀ ਗਈ ਹੈ । ਇਹ ਟਿਕਟ ਰਾਸ਼ਟਰੀ ਫੌਜ ਪ੍ਰਤੀ ਸਿੱਖ ਫੌਜੀਆਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦੇ ਸਨਮਾਨ ਵਜੋਂ ਜਾਰੀ ਕੀਤੀ ਗਈ ਹੈ।
Publish Date: Tue, 04 Nov 2025 07:38 PM (IST)
Updated Date: Tue, 04 Nov 2025 07:40 PM (IST)
ਬਲਜਿੰਦਰ ਸੇਖਾ, ਟੋਰਾਂਟੋ : ਅੱਜ ਕੈਨੇਡਾ ਸਰਕਾਰ ਵੱਲੋਂ ਸਿੱਖ ਕੈਨੇਡੀਅਨ ਫੌਜੀਆਂ ਦੇ ਸਨਮਾਨ ਵਿੱਚ ਡਾਕ ਟਿਕਟ ਜਾਰੀ ਕੀਤੀ ਗਈ ਹੈ । ਇਹ ਟਿਕਟ ਰਾਸ਼ਟਰੀ ਫੌਜ ਪ੍ਰਤੀ ਸਿੱਖ ਫੌਜੀਆਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦੇ ਸਨਮਾਨ ਵਜੋਂ ਜਾਰੀ ਕੀਤੀ ਗਈ ਹੈ। ਵਰਨਣਯੋਗ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ ਸਿੱਖ ਫ਼ੌਜੀਆਂ ਤੇ ਭਾਈਚਾਰੇ ਦਾ ਵੱਡਾ ਯੋਗਦਾਨ ਹੈ । ਕੈਨੇਡਾ ਦੀ ਸਰਕਾਰ ਵੱਲੋਂ ਇਸ ਸਨਮਾਨ ਦੀ ਸਮੂਹ ਭਾਈਚਾਰੇ ਵੱਲੋਂ ਸ਼ਲਾਘਾ ਕੀਤੀ ਗਈ ਹੈ ।