ਫ੍ਰੀਮੈਨ ‘ਤੇ ਦੋਸ਼ ਹੈ ਕਿ 26 ਅਗਸਤ ਨੂੰ ਵਿਕਟੋਰੀਆ ਦੇ ਉੱਤਰ-ਪੂਰਬੀ ਇਲਾਕੇ ਪੋਰਪੁੰਕਾ ਦੇ ਰੇਨਰ ਟਰੈਕ ਵਿਖੇ ਉਸਦੇ ਘਰ ਵਾਰੰਟ ਲੈ ਕੇ ਗਏ ਪੁਲਿਸ ਅਧਿਕਾਰੀਆਂ ‘ਤੇ ਉਸਨੇ ਗੋਲੀਬਾਰੀ ਕੀਤੀ। ਗੋਲੀਬਾਰੀ ਦੌਰਾਨ ਦੋ ਪੁਲਿਸ ਅਧਿਕਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਅਧਿਕਾਰੀ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਇਸ ਵੇਲੇ ਜ਼ੇਰੇ ਇਲਾਜ ਹੈ।
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੋਰਨ : ਵਿਕਟੋਰੀਆ ਪੁਲਿਸ ਨੇ ਪੋਰਪੁੰਕਾ ਵਿੱਚ ਦੋ ਪੁਲਿਸ ਅਧਿਕਾਰੀਆਂ ਦੇ ਕਤਲ ਦੇ ਮਾਮਲੇ ਵਿੱਚ ਫਰਾਰ ਮੁਲਜ਼ਮ ਡੈਜ਼ੀ ਫ੍ਰੀਮੈਨ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲਿਆਂ ਨੂੰ ਇੱਕ ਮਿਲੀਅਨ ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਵਿਕਟੋਰੀਆ ਪੁਲਿਸ ਦੇ ਸੀਨੀਅਰ ਅਧਿਕਾਰੀ ਡੀਨ ਥਾਮਸ ਨੇ ਕਿਹਾ ਕਿ ਵਿਕਟੋਰੀਆ ਵਿੱਚ ਕਿਸੇ ਗ੍ਰਿਫ਼ਤਾਰੀ ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਕਮ ਹੈ। ਉਨ੍ਹਾਂ ਕਿਹਾ ਕਿ ਇਹ ਇਨਾਮੀ ਰਾਸ਼ੀ ਇਸ ਘਟਨਾ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ ਤੇ ਸਾਡੀ ਵਚਨਬੱਧਤਾ ਹੈ ਕਿ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ, ਤਾਂ ਜੋ ਉਹ ਸਮਾਜ ਲਈ ਹੋਰ ਖਤਰਾ ਨਾ ਬਣੇ। ਸਾਨੂੰ ਆਸ ਹੈ ਕਿ ਇਹ ਇਨਾਮ ਉਸਨੂੰ ਗ੍ਰਿਫ਼ਤਾਰ ਕਰਨ ਵਿੱਚ ਸਹਾਇਕ ਹੋਵੇਗਾ।
ਫ੍ਰੀਮੈਨ ‘ਤੇ ਦੋਸ਼ ਹੈ ਕਿ 26 ਅਗਸਤ ਨੂੰ ਵਿਕਟੋਰੀਆ ਦੇ ਉੱਤਰ-ਪੂਰਬੀ ਇਲਾਕੇ ਪੋਰਪੁੰਕਾ ਦੇ ਰੇਨਰ ਟਰੈਕ ਵਿਖੇ ਉਸਦੇ ਘਰ ਵਾਰੰਟ ਲੈ ਕੇ ਗਏ ਪੁਲਿਸ ਅਧਿਕਾਰੀਆਂ ‘ਤੇ ਉਸਨੇ ਗੋਲੀਬਾਰੀ ਕੀਤੀ। ਗੋਲੀਬਾਰੀ ਦੌਰਾਨ ਦੋ ਪੁਲਿਸ ਅਧਿਕਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਅਧਿਕਾਰੀ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਇਸ ਵੇਲੇ ਜ਼ੇਰੇ ਇਲਾਜ ਹੈ।
ਘਟਨਾ ਤੋਂ ਬਾਅਦ ਫ੍ਰੀਮੈਨ, ਜੋ ਕਿ ਡੈਜ਼ਮੰਡ ਫਿਲਬੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਘਟਨਾ ਵਾਲੀ ਸਥਾਨ ਤੋ ਫਰਾਰ ਹੋ ਗਿਆ। ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਖੋਜ ਅਭਿਆਨ ਚਲਾਇਆ ਗਿਆ ਹੈ ਤੇ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਵੀ ਸੰਭਵ ਹੈ ਉਸਨੂੰ ਕਿਸੇ ਵੱਲੋਂ ਪਨਾਹ ਦਿੱਤੀ ਜਾ ਰਹੀ ਹੋਵੇ, ਜਿਸ ਕਾਰਨ ਉਹ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸੇ ਲਈ ਹੁਣ ਇਹ ਇਤਿਹਾਸਕ ਇਨਾਮੀ ਰਕਮ ਰੱਖੀ ਗਈ ਹੈ।
ਬੀਤੇ ਦਿਨੀਂ 35 ਸਾਲਾ ਸੀਨੀਅਰ ਕਾਂਸਟੇਬਲ ਵਾਦਿਮ ਡੇ ਵਾਰਟ-ਹੌਟਾਰਟ ਦੇ ਸ਼ਰਧਾਂਜਲੀ ਸਮਾਗਮ ਵਿਕਟੋਰੀਆ ਪੁਲਿਸ ਅਕੈਡਮੀ ਵਿੱਚ ਹੋਈਆਂ ਜਿਸ ਹਜ਼ਾਰਾਂ ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਵਿਕਟੋਰੀਆ ਪ੍ਰੀਮੀਅਰ ਜੈਸਿੰਤਾ ਐਲਨ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ ਜਦੋਂ ਕਿ 59 ਸਾਲਾ ਡਿਟੈਕਟਿਵ ਸੀਨੀਅਰ ਕਾਂਸਟੇਬਲ ਨੀਲ ਥਾਮਪਸਨ ਦੀਆਂ ਅੰਤਿਮ ਰਸਮਾਂ ਸੋਮਵਾਰ ਨੂੰ ਹੋਣਗੀਆਂ।