US Military Chopper Crash : ਜੰਗੀ ਮਸ਼ਕਾਂ ਦੌਰਾਨ 20 ਫ਼ੌਜੀਆਂ ਨੂੰ ਲਿਜਾ ਰਿਹਾ ਅਮਰੀਕੀ ਹੈਲੀਕਾਪਟਰ ਆਸਟ੍ਰੇਲੀਆ 'ਚ ਕ੍ਰੈਸ਼, ਤਿੰਨ ਦੀ ਮੌਤ
US Military Chopper Crash : ਮੀਡੀਆ ਰਿਪੋਟਰਸ ਮੁਤਾਬਕ, ਇਹ ਹਾਦਸਾ ਸਵੇਰੇ 9 ਵੱਜ ਕੇ 43 ਮਿੰਟ 'ਤੇ ਡਾਰਵਿਨ ਆਈਲੈਂਡ ਦੇ ਤੱਟ 'ਤੇ ਹੋਇਆ। ਆਸਟ੍ਰੇਲਿਆਈ ਰੱਖਿਆ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਅਮਰੀਕਾ, ਆਸਟ੍ਰੇਲੀਆ, ਫਿਲਪੀਨ, ਤਿਮੋਰ-ਲੇਸਤੇ ਤੇ ਇੰਡੋਨੇਸ਼ੀਆ ਦੇ 2,500 ਦੇ ਜ਼ਿਆਦਾ ਸੈਨਿਕ ਤਿਵੀ ਟਾਪੂ 'ਤੇ ਅਭਿਆਸ 'ਚ ਹਿੱਸਾ ਲੈ ਰਹੇ ਹਨ।
Publish Date: Sun, 27 Aug 2023 11:49 AM (IST)
Updated Date: Sun, 27 Aug 2023 11:57 AM (IST)
US Military Chopper Crash : ਆਸਟ੍ਰੇਲੀਆ 'ਚ ਜੰਗੀ ਮਸ਼ਕਾਂ ਦੌਰਾਨ ਅਮਰੀਕੀ ਮਿਲਟਰੀ ਦਾ ਵੀ-22 ਆਸਪ੍ਰੇ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਡਾਰਵਿਨ ਦੇ ਉੱਤਰ 'ਚ ਤਿਵੀ ਟਾਪੂ ਨੇੜੇ ਘਟੀ। ਇਸ ਵਿਚ 20 ਸੈਨਿਕ ਸਵਾਰ ਸਨ ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਚਾਰ ਫ਼ੌਜੀਆਂ ਨੂੰ ਹੁਣ ਤਕ ਬਚਾਇਆ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਆਸਟ੍ਰੇਲੀਆ ਦੇ ਰੱਖਿਆ ਵਿਭਾਗ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਮੀਡੀਆ ਰਿਪੋਟਰਸ ਮੁਤਾਬਕ, ਇਹ ਹਾਦਸਾ ਸਵੇਰੇ 9 ਵੱਜ ਕੇ 43 ਮਿੰਟ 'ਤੇ ਡਾਰਵਿਨ ਆਈਲੈਂਡ ਦੇ ਤੱਟ 'ਤੇ ਹੋਇਆ। ਆਸਟ੍ਰੇਲਿਆਈ ਰੱਖਿਆ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਅਮਰੀਕਾ, ਆਸਟ੍ਰੇਲੀਆ, ਫਿਲਪੀਨ, ਤਿਮੋਰ-ਲੇਸਤੇ ਤੇ ਇੰਡੋਨੇਸ਼ੀਆ ਦੇ 2,500 ਦੇ ਜ਼ਿਆਦਾ ਸੈਨਿਕ ਤਿਵੀ ਟਾਪੂ 'ਤੇ ਅਭਿਆਸ 'ਚ ਹਿੱਸਾ ਲੈ ਰਹੇ ਹਨ। ਇਹ ਫ਼ੌਜੀ ਅਭਿਆਸ ਅਮਰੀਕਾ ਤੇ ਆਸਟ੍ਰੇਲੀਆ ਵਿਚਕਾਰ ਇ ਸਾਲ ਦਾ ਸਭ ਤੋਂ ਵੱਡਾ ਜੰਗੀ ਅਭਿਆਸ ਹੈ। ਇਸ ਵਿਚ ਅਮਰੀਕਾ ਦੇ 150 ਫ਼ੌਜੀ ਹਿੱਸਾ ਲੈ ਰਹੇ ਹਨ।