ਪਤੀ ਨੇ ਬਿਨਾ ਕਿਸੇ ਹਥਿਆਰ ਦੇ White Shark 'ਤੇ ਹਮਲਾ ਕਰ ਕੇ ਪਤਨੀ ਨੂੰ ਮੌਤ ਦੇ ਮੂੰਹ 'ਚੋਂ ਬਚਾਇਆ
ਆਸਟਰੇਲੀਆ 'ਚ White Shark ਨੇ ਸਰਫਿੰਗ ਕਰ ਰਹੀ ਇਕ ਔਰਤ ਨੂੰ ਫੜ ਲਿਆ ਸੀ ਤੇ ਉਸ ਦਾ ਪੈਰ ਚਬਾਣ ਲੱਗੀ, ਉਦੋਂ ਉਸ ਔਰਤ ਦਾ ਪਤੀ ਪਾਣੀ 'ਚ ਆਇਆ ਤੇ White Shark 'ਤੇ ਹਮਲਾ ਕਰਦੇ ਹੋਏ ਹੈਰਾਨ ਕਰਨ ਵਾਲੇ ਢੰਗ ਨਾਲ ਆਪਣੀ ਪਤਨੀ ਨੂੰ ਬਚਾ ਲਿਆ।
Publish Date: Sun, 16 Aug 2020 01:18 PM (IST)
Updated Date: Mon, 17 Aug 2020 09:13 AM (IST)
ਨਈ ਦੁਨੀਆ : ਆਸਟਰੇਲੀਆ 'ਚ White Shark ਨੇ ਸਰਫਿੰਗ ਕਰ ਰਹੀ ਇਕ ਔਰਤ ਨੂੰ ਫੜ ਲਿਆ ਸੀ ਤੇ ਉਸ ਦਾ ਪੈਰ ਚਬਾਣ ਲੱਗੀ, ਉਦੋਂ ਉਸ ਔਰਤ ਦਾ ਪਤੀ ਪਾਣੀ 'ਚ ਆਇਆ ਤੇ White Shark 'ਤੇ ਹਮਲਾ ਕਰਦੇ ਹੋਏ ਹੈਰਾਨ ਕਰਨ ਵਾਲੇ ਢੰਗ ਨਾਲ ਆਪਣੀ ਪਤਨੀ ਨੂੰ ਬਚਾ ਲਿਆ।
ਸਿਡਨੀ ਮਾਰਨਿੰਗ ਪੋਸਟ ਅਨੁਸਾਰ ਇਹ ਘਟਨਾ ਨਿਊ ਸਾਊਥ ਵੇਲਸ ਸੂਬੇ ਦੇ ਪੋਰਟ ਮੈਕਰੀਨ ਦੇ ਸ਼ੈਲੀ ਤੱਟ ਦੀ ਹੈ। ਰਿਪੋਰਟ ਮੁਤਾਬਕ ਮਾਈਕ ਰੈਪਲੇ ਤੇ ਉਸ ਦੀ ਪਤਨੀ Chantelle Doyle ਸਰਫਿੰਗ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕਰੀਬ ਸਵਾ ਛੇ ਫੁੱਟ ਲੰਬੀ ਵ੍ਹਾਈਟ ਸ਼ਾਰਕ ਨੇ Doyle ਦਾ ਸੱਜਾ ਪੈਰ ਫੜ ਲਿਆ। ਇਸ ਹਮਲੇ ਦੇ ਚੱਲਦੇ Doyle ਸਮੁੰਦਰ 'ਚ ਡਿੱਘ ਗਈ। ਪਤੀ ਮਾਈਕ ਕੋਲ ਕੋਈ ਹੱਥਿਆਰ ਨਹੀਂ ਸੀ ਪਰ ਉਨ੍ਹਾਂ ਨੇ ਸ਼ਾਰਕ ਦੇ ਉੱਪਰ ਛਾਲ ਮਾਰੀ ਤੇ ਮੁੱਕਿਆਂ ਨਾਲ ਉਸ ਦੇ ਸਿਰ ਤੇ ਪਿੱਠ 'ਤੇ ਮੁੱਕੇ ਮਾਰਨ ਲੱਗੇ। ਮਾਈਕ ਹਿੰਮਤ ਨਹੀਂ ਹਾਰੇ ਲਗਾਤਾਰ ਮੁੱਕੇ ਮਾਰਦੇ ਰਹੇ, ਅਚਾਨਕ ਹੋਏ ਇਸ ਹਮਲੇ ਨਾਲ ਵ੍ਹਾਈਟ ਸ਼ਾਰਕ ਡਰ ਗਈ ਤੇ ਉਸ ਨੇ ਡੋਇਲੇ ਦਾ ਪੈਰ ਛੱਡ ਦਿੱਤਾ। ਮਾਈਕ ਇਸ ਤੋਂ ਬਾਅਦ ਆਪਣੀ ਪਤਨੀ ਨੂੰ ਸਮੁੰਦਰ 'ਚੋਂ ਬਾਹਰ ਕੱਢ ਕੇ ਲੈ ਆਏ ਤੇ ਹਸਪਤਾਲ ਲਿਜਾਇਆ ਗਿਆ। Doyle ਨੂੰ ਕਾਫੀ ਸੱਟਾਂ ਲੱਗੀਆਂ ਹਨ ਪਰ ਫਿਲਹਾਲ ਉਹ ਖ਼ਤਰੇ ਤੋਂ ਬਾਹਰ ਹੈ।
ਇਸ ਘਟਨਾ ਤੋਂ ਬਾਅਦ ਸਮੁੰਦਰ ਤੱਟ ਨੂੰ ਬੰਦ ਕਰ ਦਿੱਤਾ ਗਿਆ ਹੈ। ਨਿਊ ਸਾਊਟ ਵੈਲਸ 'ਚ ਪਿਛਲੇ ਮਹੀਨੇ ਸ਼ਾਰਕ ਨੇ ਇਕ 15 ਸਾਲ ਦੇ ਬੱਚੇ ਦਾ ਸ਼ਿਕਾਰ ਕੀਤਾ ਸੀ। ਇਹ ਦੋ ਮਹੀਨੇ 'ਚ ਸ਼ਾਰਕ ਦਾ ਤੀਜਾ ਹਮਲਾ ਸੀ।