Melbourne recycling plant accident : 27 ਸਾਲਾ ਭਾਰਤੀ ਵਿਦਿਆਰਥੀ ਪ੍ਰਭਜੋਤ ਸਿੰਘ ਦੀ ਮੌਤ
ਪ੍ਰਭਜੋਤ ਮੈਲਬੌਰਨ ਦੇ ਉੱਤਰ ਚ ਸਥਿਤ ਕੁਲਰੂ ਦੇ ਰੀਸਾਕਲਿੰਗ ਪਲਾਂਟ ਵਿਖੇ ਕੰਮ ਕਰਦਾ ਸੀ ਤੇ ਪ੍ਰਭਜੋਤ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਦਰਵਾਜ਼ਾ ਬੰਦ ਕਰ ਰਿਹਾ ਸੀ ਤਾਂ ਇੱਕ ਲੋਡਰ ਨੇ ਉਸਨੂੰ ਪਿੱਛੋਂ ਆ ਕੇ ਟੱਕਰ ਮਾਰ ਦਿੱਤੀ ਉਹ ਟਰੇਲਰ ਅਤੇ ਲੋਡਰ ਦੇ ਵਿਚਕਾਰ ਫਸ ਗਿਆ ਅਤੇ ਘਟਨਾ ਸਥਾਨ 'ਤੇ ਹੀ ਉਸ ਦੀ ਮੌਤ ਹੋ ਗਈ।
Publish Date: Mon, 22 Sep 2025 07:13 PM (IST)
Updated Date: Mon, 22 Sep 2025 07:17 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਬੀਤੇ ਦਿਨੀਂ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 27 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਭਜੋਤ ਸਿੰਘ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪ੍ਰਭਜੋਤ ਮੈਲਬੌਰਨ ਦੇ ਉੱਤਰ ਚ ਸਥਿਤ ਕੁਲਰੂ ਦੇ ਰੀਸਾਕਲਿੰਗ ਪਲਾਂਟ ਵਿਖੇ ਕੰਮ ਕਰਦਾ ਸੀ ਤੇ ਪ੍ਰਭਜੋਤ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਦਰਵਾਜ਼ਾ ਬੰਦ ਕਰ ਰਿਹਾ ਸੀ ਤਾਂ ਇੱਕ ਲੋਡਰ ਨੇ ਉਸਨੂੰ ਪਿੱਛੋਂ ਆ ਕੇ ਟੱਕਰ ਮਾਰ ਦਿੱਤੀ ਉਹ ਟਰੇਲਰ ਅਤੇ ਲੋਡਰ ਦੇ ਵਿਚਕਾਰ ਫਸ ਗਿਆ ਅਤੇ ਘਟਨਾ ਸਥਾਨ 'ਤੇ ਹੀ ਉਸ ਦੀ ਮੌਤ ਹੋ ਗਈ।
ਪ੍ਰਭਜੋਤ ਹਰਿਆਣਾ ਤੋਂ ਸਿਰਸਾ ਦੇ ਪਿੰਡ ਹਰੀਪੁਰਾ ਦਾ ਰਹਿਣ ਵਾਲਾ ਸੀ ਤੇ ਕਰੀਬ ਤਿੰਨ ਸਾਲ ਪਹਿਲਾਂ ਚੰਗੇ ਭਵਿੱਖ ਲਈ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ।
ਪ੍ਰਭਜੋਤ ਦੀ ਮੌਤ ਦੇ ਨਾਲ ਪੂਰੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਤੇ ਉਸ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ ਤੇ ਗੋ ਫੰਡ ਰਾਹੀਂ ਵੀ ਦੇਹ ਭੇਜਣ ਅਤੇ ਪਰਿਵਾਰ ਦੀ ਆਰਥਿਕ ਮਦਦ ਲਈ ਸਹਾਇਤਾ ਲਈ ਜਾ ਰਹੀ ਹੈ।