WhatsApp, ਚੈਨਲਾਂ 'ਤੇ ਵੀ ਸਵਾਲਾਂ ਵਾਲਾ ਫੀਚਰ ਆਫਰ ਕਰ ਰਿਹਾ ਹੈ। ਮੈਟਾ ਦੀ ਮਲਕੀਅਤ ਵਾਲੇ ਪਲੇਟਫਾਰਮ ਦਾ ਕਹਿਣਾ ਹੈ ਕਿ ਇਹ ਫੀਚਰ ਐਡਮਿਨਜ਼ ਨੂੰ ਆਪਣੀ ਆਡੀਅੰਸ ਨਾਲ ਉੱਚ ਪੱਧਰ 'ਤੇ ਜੁੜੇ ਰਹਿਣ ਅਤੇ ਰੀਅਲ ਟਾਈਮ ਵਿੱਚ ਜਵਾਬ ਪਾਉਣ ਦੀ ਇਜਾਜ਼ਤ ਦੇਵੇਗਾ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : WhatsApp ਨੇ ਛੁੱਟੀਆਂ ਦੇ ਸੀਜ਼ਨ ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਐਪ ਲਈ ਕਈ ਨਵੇਂ ਫੀਚਰਜ਼ ਦਾ ਐਲਾਨ ਕੀਤਾ। Meta ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਅਨੁਸਾਰ, ਇਸ ਦਾ ਨਵਾਂ Missed Call Messages ਫੀਚਰ ਟ੍ਰੈਡਿਸ਼ਨਲ ਵੌਇਸਮੇਲ ਦੀ ਥਾਂ ਲਵੇਗਾ ਤੇ ਇਸ ਨੂੰ ਆਪਣੇ ਅਜ਼ੀਜ਼ਾਂ ਨਾਲ ਗੱਲਬਾਤ ਨੂੰ ਆਸਾਨ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਮੈਟਾ ਏਆਈ (Meta AI) ਤੋਂ ਇਮੇਜ ਬਣਾਉਣ 'ਚ ਵੀ ਅੱਪਗ੍ਰੇਡ ਕੀਤੇ ਗਏ ਹਨ, ਜਿਸ ਵਿੱਚ ਇਮੇਜ ਨੂੰ ਛੋਟੇ ਵੀਡੀਓ 'ਚ ਐਨੀਮੇਟ ਕਰਨ ਦੀ ਸਮਰੱਥਾ ਤੇ ਬਿਹਤਰ ਜਨਰੇਸ਼ਨ ਕੁਆਲਿਟੀ ਸ਼ਾਮਲ ਹੈ।
Missed Call Messages : WhatsApp 'ਤੇ ਇੱਕ ਨਵਾਂ ਫੀਚਰ ਹੈ ਜੋ ਯੂਜ਼ਰਜ਼ ਨੂੰ ਨੋਟ ਰਿਕਾਰਡ ਕਰਨ ਦੀ ਸਹੂਲਤ ਦਿੰਦਾ ਹੈ, ਜੇਕਰ ਰਿਸੀਵਰ ਕਾਲ ਅਟੈਂਡ ਕਰਨ ਲਈ ਉਪਲਬਧ ਨਹੀਂ ਹੈ। ਕਾਲ ਦੀ ਕਿਸਮ ਦੇ ਆਧਾਰ 'ਤੇ, ਉਹ ਜਾਂ ਤਾਂ ਵੌਇਸ ਜਾਂ ਵੀਡੀਓ ਨੋਟ ਰਿਕਾਰਡ ਕਰ ਸਕਦੇ ਹਨ ਤੇ ਉਸ ਨੂੰ ਇਕ ਟੈਪ ਨਾਲ ਭੇਜ ਸਕਦੇ ਹਨ। ਕੰਪਨੀ ਨੇ ਇੱਕ ਬਲੌਗ ਪੋਸਟ 'ਚ ਕਿਹਾ, "ਇਹ ਨਵਾਂ ਤਰੀਕਾ ਵੌਇਸਮੇਲ ਨੂੰ ਪੁਰਾਣੀ ਗੱਲ ਬਣਾ ਦੇਵੇਗਾ।" ਯੂਜ਼ਰਜ਼ ਵੌਇਸ ਚੈਟ ਦੌਰਾਨ ਬਾਕੀ ਗੱਲਬਾਤ ਨੂੰ ਵਿੱਚ ਨਾ ਰੋਕਦੇ ਹੋਏ 'ਚੀਅਰਸ!' ਵਰਗੇ ਨਵੇਂ ਰਿਐਕਸ਼ਨਾਂ ਨਾਲ ਵੀ ਰਿਐਕਟ ਕਰ ਸਕਦੇ ਹਨ। ਇਸ ਤੋਂ ਇਲਾਵਾ WhatsApp ਹੁਣ ਵੀਡੀਓ ਕਾਲ ਵਿੱਚ ਬੋਲਣ ਵਾਲੇ ਨੂੰ ਪਹਿਲ (ਪ੍ਰਾਇਰਿਟੀ) ਦੇਵੇਗਾ।
ਇਸ ਤੋਂ ਇਲਾਵਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ Meta AI ਇਮੇਜ ਬਣਾਉਣ 'ਚ ਸੁਧਾਰ ਲਿਆ ਰਿਹਾ ਹੈ। ਇਸ ਵਿਚ ਹੁਣ Flux ਅਤੇ Midjourney ਦੀਆਂ ਨਵੀਆਂ ਇਮੇਜ ਜਨਰੇਸ਼ਨ ਮਾਡਲ ਸਮਰੱਥਾਵਾਂ ਹਨ। WhatsApp ਦਾ ਦਾਅਵਾ ਹੈ ਕਿ ਛੁੱਟੀਆਂ ਦੇ ਸੀਜ਼ਨ ਤੋਂ ਪਹਿਲਾਂ, ਸਾਲਾਨਾ ਛੁੱਟੀਆਂ ਦੀਆਂ ਵਧਾਈਆਂ ਵਰਗੀਆਂ ਇਮੇਜ ਬਣਾਉਣ 'ਚ 'ਬਹੁਤ ਵੱਡਾ' ਸੁਧਾਰ ਹੋਇਆ ਹੈ।
Meta AI ਨੇ ਇਮੇਜ ਐਨੀਮੇਸ਼ਨ ਕੈਪੇਬਿਲਟੀ ਵੀ ਪੇਸ਼ ਕੀਤੀਆਂ ਹਨ। WhatsApp ਅਨੁਸਾਰ, ਯੂਜ਼ਰ ਕਿਸੇ ਵੀ ਫੋਟੋ ਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਪ੍ਰੌਮਪਟ ਤੇ ਮੈਸੇਜ ਦੇ ਆਧਾਰ 'ਤੇ ਇਕ ਛੋਟੇ ਵੀਡੀਓ 'ਚ ਬਦਲ ਸਕਦੇ ਹਨ। ਡੈਸਕਟੌਪ 'ਤੇ ਐਪ 'ਚ ਚੈਟ ਵਿੱਚ ਦਸਤਾਵੇਜ਼, ਲਿੰਕ ਅਤੇ ਮੀਡੀਆ ਨੂੰ ਆਸਾਨੀ ਨਾਲ ਛਾਂਟਣ ਲਈ ਨਵਾਂ ਮੀਡੀਆ ਟੈਬ ਹੈ। ਲਿੰਕ ਪ੍ਰੀਵਿਊ ਦਾ ਲੁੱਕ ਵੀ ਬਿਹਤਰ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਆਖਰੀ ਬਦਲਾਵਾਂ 'ਚੋਂ ਇੱਕ ਹੈ ਸਟੇਟਸ 'ਤੇ ਨਵੇਂ ਸਟਿੱਕਰ। ਯੂਜ਼ਰਜ਼ ਮਿਊਜ਼ਿਕ ਲਿਰਿਕਸ, ਇੰਟਰਐਕਟਿਵ ਸਟਿੱਕਰ ਅਤੇ ਸਵਾਲ ਜੋੜ ਸਕਦੇ ਹਨ ਜਿਨ੍ਹਾਂ ਦਾ ਜਵਾਬ ਦੂਜੇ ਦੇ ਸਕਦੇ ਹਨ। WhatsApp, ਚੈਨਲਾਂ 'ਤੇ ਵੀ ਸਵਾਲਾਂ ਵਾਲਾ ਫੀਚਰ ਆਫਰ ਕਰ ਰਿਹਾ ਹੈ। ਮੈਟਾ ਦੀ ਮਲਕੀਅਤ ਵਾਲੇ ਪਲੇਟਫਾਰਮ ਦਾ ਕਹਿਣਾ ਹੈ ਕਿ ਇਹ ਫੀਚਰ ਐਡਮਿਨਜ਼ ਨੂੰ ਆਪਣੀ ਆਡੀਅੰਸ ਨਾਲ ਉੱਚ ਪੱਧਰ 'ਤੇ ਜੁੜੇ ਰਹਿਣ ਅਤੇ ਰੀਅਲ ਟਾਈਮ ਵਿੱਚ ਜਵਾਬ ਪਾਉਣ ਦੀ ਇਜਾਜ਼ਤ ਦੇਵੇਗਾ।