mAh ਕੀ ਹੈ? ਜਾਣੋ ਕਿਵੇਂ ਕਰਦਾ ਹੈ ਕੰਮ, ਕਿੰਨੇ mAh ਦੀ ਬੈਟਰੀ ਹੁੰਦੀ ਹੈ ਬੈਸਟ
ਫੋਨ ’ਚ ਪਾਵਰ ਨੂੰ ਦਰਸਾਉਣ ਲਈ mAh ਦਾ ਸਹਾਰਾ ਲਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜ਼ਿਆਦਾ mAh ਭਾਵ ਜ਼ਿਆਦਾ ਪਾਵਰਫੁੱਲ ਬੈਟਰੀ। ਸਮਾਰਟਫੋਨ ਬ੍ਰਾਂਡ ’ਚ ਅੱਜਕੱਲ੍ਹ 6000mAh ਤੋਂ ਲੈ ਕੇ 7000mAh ਤਕ ਦੀ ਬੈਟਰੀ ਦਿੱਤੀ ਜਾ ਰਹੀ ਹੈ।
Publish Date: Fri, 03 Sep 2021 10:28 AM (IST)
Updated Date: Fri, 03 Sep 2021 05:29 PM (IST)
ਟੈੱਕ ਡੈਸਕ, ਨਵੀਂ ਦਿੱਲੀ : ਸਮਾਰਟਫੋਨ ਦੀ ਗੱਲ ਹੋਵੇ ਅਤੇ ਫੋਨ ਦੀ ਬੈਟਰੀ ਦੀ ਗੱਲ ਨਾ ਕੀਤੀ ਜਾਵੇ, ਅਜਿਹਾ ਅਕਸਰ ਹੁੰਦਾ ਨਹੀਂ ਹੈ। ਫੋਨ ਦੀ ਬੈਟਰੀ ਨੂੰ ਸਮਾਰਟਫੋਨ ਦੀ ਲਾਈਫ ਲਾਈਨ ਮੰਨਿਆ ਜਾਂਦਾ ਹੈ। ਫੋਨ ’ਚ ਪਾਵਰ ਨੂੰ ਦਰਸਾਉਣ ਲਈ mAh ਦਾ ਸਹਾਰਾ ਲਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜ਼ਿਆਦਾ mAh ਭਾਵ ਜ਼ਿਆਦਾ ਪਾਵਰਫੁੱਲ ਬੈਟਰੀ। ਸਮਾਰਟਫੋਨ ਬ੍ਰਾਂਡ ’ਚ ਅੱਜਕੱਲ੍ਹ 6000mAh ਤੋਂ ਲੈ ਕੇ 7000mAh ਤਕ ਦੀ ਬੈਟਰੀ ਦਿੱਤੀ ਜਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ mAh ਦਾ ਮਤਲਬ ਕੀ ਹੁੰਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ...
mAh ਦੀ ਫੁੱਲ ਫਾਰਮ milliampere-hour ਹੁੰਦੀ ਹੈ। ਇਸ ’ਚ A ਦਾ ਮਤਲਬ ਐਂਪੀਅਰ, H ਦਾ ਮਤਲਬ Hour ਅਤੇ m ਦਾ ਮਤਲਬ ਮਿਲੀ ਹੁੰਦਾ ਹੈ। ਇਹ ਇਕ ਗਣਿਤ ਦਾ ਬੇਸਿਕ ਫਾਰਮੂਲਾ ਹੈ, ਜਿਸ ਨਾਲ ਸਮਾਰਟਫੋਨ ਦੀ ਬੈਟਰੀ ਦੇ ਪਾਵਰ ਨੂੰ ਦਰਸਾਇਆ ਜਾਂਦਾ ਹੈ।
- Current = Charge x Time
ਬੈਟਰੀ ਦੀ ਕੈਪਿਸਿਟੀ ਨੂੰ AH ’ਚ ਦਰਸਾਇਆ ਜਾਂਦਾ ਹੈ, ਜਿਸ ’ਚ AH ਦਾ ਮਤਲਬ Ampere hour ਹੁੰਦਾ ਹੈ। A ਭਾਵ Ampere ਕਰੰਟ ਦੀ ਇਕਾਈ ਹੁੰਦੀ ਹੈ ਅਤੇ H ਭਾਵ hour ਸਮੇਂ ਦੀ ਇਕਾਈ ਹੁੰਦੀ ਹੈ। mAh ਇਕ ਯੂਨਿਟ ਹੈ ਜੋ ਸਮੇਂ ਦੇ ਨਾਲ ਐਨਰਜੀ ਪਾਵਰ ਮਾਪਣ ਲਈ ਉਪਯੋਗ ਕੀਤੀ ਜਾਂਦੀ ਹੈ।
ਕਿੰਨੀ ਤਰ੍ਹਾਂ ਦੀ ਹੁੰਦੀ ਹੈ ਬੈਟਰੀ
ਮਾਰਕੀਟ ’ਚ ਮੌਜੂਦਾ ਸਮੇਂ ’ਚ ਲੀਥੀਅਮ ਆਇਨ ਵਾਲੀ ਫੋਨ ਬੈਟਰੀ ਮੌਜੂਦ ਹੈ। ਇਹ ਭਾਰ ’ਚ ਹਲਕੀ ਅਤੇ ਆਕਾਰ ’ਚ ਛੋਟੀ ਹੁੰਦੀ ਹੈ। ਹਾਲਾਂਕਿ ਇਨ੍ਹਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। ਲੀਥੀਅਮ ਪਾਲਿਮਰ ਬੈਟਰੀ, ਨਿਕੇਲ ਕੈਡਮੀਅਮ, ਨਿਕੇਲ ਮੈਟਲ ਹਾਈਡ੍ਰਾਈਡ ਅਤੇ ਨਿਊ ਲੀਥੀਅਮ ਟੈਕਨਾਲੋਜੀ ਵਾਲੀ ਬੈਟਰੀ ਆਉਂਦੀ ਹੈ।
ਕਿੰਨੇ mAh ਬੈਟਰੀ ਦਾ ਫੋਨ ਹੁੰਦਾ ਹੈ ਬੈਸਟ
ਮੌਜੂਦਾ ਸਮੇਂ ’ਚ ਕੁਝ ਸਮਾਰਟਫੋਨ ’ਚ 2,500 mAh ਬੈਟਰੀ ਆਫਰ ਕੀਤੀ ਜਾਂਦੀ ਹੈ। ਨਾਲ ਹੀ ਕੁਝ ਸਮਾਰਟਫੋਨ 7,000 mAh ਬੈਟਰੀ ਦਿੱਤੀ ਜਾ ਰਹੀ ਹੈ। ਪਰ ਆਮ ਤੌਰ ’ਤੇ 4,000 mAh ਤੋਂ 5,000 mAh ਬੈਟਰੀ ਨੂੰ ਬੈਸਟ ਮੰਨਿਆ ਜਾਂਦਾ ਹੈ, ਜੋ ਇਕ ਦਿਨ ਦੀ ਬੈਟਰੀ ਲਾਈਫ ਦੇ ਨਾਲ ਆਉਂਦੀ ਹੈ।