ਮੰਨ ਲਓ ਕਿ ਤੁਸੀਂ ਆਪਣੀ ਬਾਈਕ 60 ਦੀ ਰਫਤਾਰ ਨਾਲ ਚਲਾ ਰਹੇ ਹੋ ਤੇ ਫਿਰ ਵਿਚਕਾਰ ਸੜਕ 'ਤੇ ਅਚਾਨਕ ਕੋਈ ਜਾਨਵਰ ਆ ਜਾਂਦਾ ਹੈ ਤੇ ਐਮਰਜੈਂਸੀ 'ਚ ਤੁਹਾਨੂੰ ਪੂਰੀ ਬ੍ਰੇਕ ਲਗਾਉਣੀ ਪੈਂਦੀ ਹੈ। ਅਜਿਹੀ ਸਥਿਤੀ 'ਚ ਇਹ ਸਿਸਟਮ ਵਾਹਨ ਦੇ ਟਾਇਰ ਦੀ ਪਕੜ ਨੂੰ ਮਜ਼ਬੂਤ ਕਰਦਾ ਹੈ ਤੇ ਤੁਹਾਡਾ ਬਾਈਕ 'ਤੇ ਕੰਟਰੋਲ ਬਰਕਰਾਰ ਰੱਖਣ 'ਚ ਮਦਦ ਕਰਦਾ ਹੈ।

ਨਵੀਂ ਦਿੱਲੀ, ਆਟੋ ਡੈਸਕ : ਸ਼ੁਰੂਆਤ 'ਚ ਜਦੋਂ ਬਾਈਕਸ ਆਉਂਦੀਆਂ ਸੀ ਤਾਂ ਇਸ 'ਚ ਐਂਟੀ-ਲਾਕ ਬ੍ਰੇਕ ਸਿਸਟਮ ਯਾਨੀ ABS ਮੌਜੂਦ ਨਹੀਂ ਸੀ। ਇਕ ਸਮਾਂ ਸੀ ਜਦੋਂ ਬਾਈਕ ਹਾਦਸਿਆਂ 'ਚ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਐਂਟੀ-ਲਾਕ ਬ੍ਰੇਕ ਸਿਸਟਮ ਤਕਨੀਕ ਨੂੰ ਪੇਸ਼ ਕੀਤਾ ਗਿਆ ਸੀ। ਚੰਗੀ ਗੱਲ ਇਹ ਹੈ ਕਿ ABS ਤਕਨੀਕ ਦੇ ਆਉਣ ਤੋਂ ਬਾਅਦ ਬਾਈਕ ਨਾਲ ਹੋਣ ਵਾਲੇ ਹਾਦਸਿਆਂ 'ਚ ਘੱਟੋ-ਘੱਟ 30 ਫੀਸਦ ਦਾ ਫਰਕ ਦੇਖਣ ਨੂੰ ਮਿਲਿਆ ਹੈ। ਆਓ ਜਾਣਦੇ ਹਾਂ ਐਂਟੀ-ਲਾਕ ਬ੍ਰੇਕ ਸਿਸਟਮ ਦੇ ਫਾਇਦਿਆਂ ਤੇ ਇਸ ਫੀਚਰ ਨਾਲ ਲੈਸ ਕੁਝ ਕਫਾਇਤੀ ਬਾਈਕਸ ਦੇ ਨਾਂਵਾਂ ਬਾਰੇ।
ਜੇਕਰ ਤੁਸੀਂ ਐਂਟੀ-ਲਾਕ ਬ੍ਰੇਕ ਸਿਸਟਮ ਨੂੰ ਸਧਾਰਨ ਭਾਸ਼ਾ 'ਚ ਸਮਝਦੇ ਹੋ, ਤਾਂ ਇਸਦਾ ਕੰਮ ਬਾਈਕ ਨੂੰ ਕੰਟਰੋਲ ਕਰਨਾ ਹੈ। ਮੰਨ ਲਓ ਕਿ ਤੁਸੀਂ ਆਪਣੀ ਬਾਈਕ 60 ਦੀ ਰਫਤਾਰ ਨਾਲ ਚਲਾ ਰਹੇ ਹੋ ਤੇ ਫਿਰ ਵਿਚਕਾਰ ਸੜਕ 'ਤੇ ਅਚਾਨਕ ਕੋਈ ਜਾਨਵਰ ਆ ਜਾਂਦਾ ਹੈ ਤੇ ਐਮਰਜੈਂਸੀ 'ਚ ਤੁਹਾਨੂੰ ਪੂਰੀ ਬ੍ਰੇਕ ਲਗਾਉਣੀ ਪੈਂਦੀ ਹੈ। ਅਜਿਹੀ ਸਥਿਤੀ 'ਚ ਇਹ ਸਿਸਟਮ ਵਾਹਨ ਦੇ ਟਾਇਰ ਦੀ ਪਕੜ ਨੂੰ ਮਜ਼ਬੂਤ ਕਰਦਾ ਹੈ ਤੇ ਤੁਹਾਡਾ ਬਾਈਕ 'ਤੇ ਕੰਟਰੋਲ ਬਰਕਰਾਰ ਰੱਖਣ 'ਚ ਮਦਦ ਕਰਦਾ ਹੈ। ਉੱਥੇ ਹੀ ABS ਸਿਸਟਮ ਤੋਂ ਬਿਨਾਂ ਵਾਲੀ ਬਾਈਕਸ 'ਚ ਸੜਕ 'ਤੇ ਤਿਲਕਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਬਰਸਾਤ ਤੇ ਬਰਫ਼ ਵਾਲੇ ਇਲਾਕਿਆਂ 'ਚ ਸਭ ਤੋਂ ਵੱਧ ਮਦਦਗਾਰ
ਜੇਕਰ ਤੁਹਾਡਾ ਮੋਟਰਸਾਈਕਲ ABS ਨਾਲ ਲੈਸ ਹੈ ਤੇ ਤੁਹਾਨੂੰ ਬਰਸਾਤ ਦੇ ਮੌਸਮ 'ਚ ਅਚਾਨਕ ਬ੍ਰੇਕ ਮਾਰਨੀ ਪੈਂਦੀ ਹੈ ਤਾਂ ਉਸ ਸਮੇਂ ਦੌਰਾਨ ABS ਸਿਸਟਮ ਤੁਹਾਨੂੰ ਬਾਈਕ 'ਤੇ ਪੂਰਾ ਕੰਟਰੋਲ ਦੇਣ 'ਚ ਮਦਦ ਕਰਦਾ ਹੈ ਅਤੇ ਤੁਸੀਂ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ ਹੋ।
ਐਂਟੀ-ਲਾਕ ਬ੍ਰੇਕ ਸਿਸਟਮ (ABS) ਦੇ ਫਾਇਦੇ
ABS ਤਿਲਕਣ ਵਾਲੀ ਸਥਿਤੀ 'ਚ ਲਾਕ-ਅਪ ਤੇ ਖਿਸਕਣ ਤੋਂ ਰੋਕਦਾ ਹੈ। ABS ਦੀ ਵਰਤੋਂ ਨਿਯਮਤ ਬ੍ਰੇਕਾਂ ਦੀ ਵਰਤੋਂ ਕਰਨ ਤੋਂ ਬਹੁਤ ਵੱਖਰੀ ਹੈ। ਜੇਕਰ ਤੁਸੀਂ ਸਟਾਪ ਸਾਈਨ 'ਤੇ, ਲਾਲ ਬੱਤੀ 'ਤੇ ਜਾਂ ਤੁਹਾਡੇ ਅੱਗੇ ਹੌਲੀ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਆਮ ਵਾਂਗ ਬ੍ਰੇਕ ਲਗਾ ਰਹੇ ਹੋ, ਤਾਂ ABS ਸਿਸਟਮ ਐਕਟਿਵ ਨਹੀਂ ਹੋਵੇਗਾ। ਕਿਸੇ ਵੀ ਸਥਿਤੀ 'ਚ ਜਲਦੀ ਬ੍ਰੇਕ ਅਚਾਨਕ ਬ੍ਰੇਕ ਲਾਉਣ ਦੀ ਜ਼ਰੂਰਤ ਹੈ ਤਾਂ ABS ਐਕਟਿਵ ਹੋ ਜਾਵੇਗਾ।
ਇਹ ਕਫਾਇਤੀ ਬਾਈਕਸ ABS ਨਾਲ ਹਨ ਲੈਸ
Yamaha MT-15, TVS Apache RTR 160, Royal Enfield Classic 350, Yamaha YZF R15 V ਵਰਗੀਆਂ ਸਾਰੀਆਂ ਬਾਈਕਸ ABS ਸਿਸਟਮ ਨਾਲ ਲੈਸ ਹਨ। ਜੇਕਰ ਤੁਸੀਂ ਬਾਈਕ ਖਰੀਦਣ ਲਈ ਸ਼ੋਅਰੂਮ ਜਾਂਦੇ ਹੋ ਤਾਂ ਉੱਥੇ ਮੌਜੂਦ ਏਜੰਟ ਨੂੰ ਜ਼ਰੂਰ ਪੁੱਛੋ ਕਿ ਤੁਸੀਂ ਜਿਸ ਬਾਈਕ ਨੂੰ ਖਰੀਦਣ ਜਾ ਰਹੇ ਹੋ, ਉਸ 'ਚ ਇਹ ਫੀਚਰ ਹੈ ਜਾਂ ਨਹੀਂ।