ਫੀਚਰਜ਼ ਲਿਸਟ ਦੀ ਗੱਲ ਕਰੀਏ ਤਾਂ ਇਸ 'ਚ 8-ਇੰਚ ਇੰਫੋਟੇਨਮੈਂਟ ਸਿਸਟਮ, ਇੰਸਟਰੂਮੈਂਟੇਸ਼ਨ ਲਈ 7-ਇੰਚ TFT, ਹੈਂਡਸਫ੍ਰੀ ਪਾਵਰਡ ਟੇਲਗੇਟ, ਪੈਨੋਰਾਮਿਕ ਮੂਨਰੂਫ, ਵਾਇਰਲੈੱਸ ਐਪਲ ਕਾਰਪਲੇ ਅਤੇ ਵਾਇਰਡ ਐਂਡਰਾਇਡ ਆਟੋ ਮਿਲਦਾ ਹੈ...

ਜੇਐੱਨਐੱਨ, ਨਵੀਂ ਦਿੱਲੀ : ਭਾਰਤੀ SUV ਬਾਜ਼ਾਰ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ, Toyota ਇੱਕ ਤੋਂ ਬਾਅਦ ਇੱਕ ਕਈ ਮਾਡਲ ਲਾਂਚ ਕਰ ਰਹੀ ਹੈ। ਹਾਲ ਹੀ ਵਿੱਚ ਟੋਇਟਾ ਨੇ ਭਾਰਤ ਵਿੱਚ ਆਪਣੀ Hyryder SUV ਲਾਂਚ ਕੀਤੀ ਹੈ ਅਤੇ ਹੁਣ ਇਸਦੇ ਇਨੋਵਾ ਹਾਈਕਰਾਸ ਮਾਡਲ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਭਾਰਤ 'ਚ ਜਲਦ ਹੀ ਲਾਂਚ ਕੀਤਾ ਜਾਵੇਗਾ।
ਇਸ ਦੇ ਨਾਲ ਹੀ, ਕੰਪਨੀ ਨੇ ਗਲੋਬਲ ਮਾਰਕੀਟ ਵਿੱਚ ਆਪਣੇ ਹੈਰੀਅਰ ਮਾਡਲਾਂ ਦੀ ਲਾਈਨਅੱਪ ਨੂੰ ਅਪਡੇਟ ਕੀਤਾ ਹੈ, ਜਿਸ ਦੇ ਤਹਿਤ ਇਸ ਵਿੱਚ ਇੱਕ ਨਵਾਂ SE ਟ੍ਰਿਮ ਸ਼ਾਮਲ ਕੀਤਾ ਗਿਆ ਹੈ। ਇਸ ਟ੍ਰਿਮ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਟਾਪ ਸਪੈੱਕ ਦੇ ਤੌਰ 'ਤੇ ਲਿਆਂਦਾ ਗਿਆ ਹੈ, ਜਿਸ ਦੀ ਕੀਮਤ ਭਾਰਤ 'ਚ ਉਪਲਬਧ ਫਾਰਚੂਨਰ ਕਾਰ ਤੋਂ ਜ਼ਿਆਦਾ ਹੈ। ਫਿਲਹਾਲ ਕੰਪਨੀ ਦੇ ਕਈ ਵਾਹਨ ਭਾਰਤ 'ਚ ਪਾਈਪਲਾਈਨ 'ਚ ਹਨ, ਇਸ ਲਈ ਇਸ SUV ਨੂੰ ਖਰੀਦਣ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ।
ਸ਼ਾਨਦਾਰ ਪਾਵਰਟ੍ਰੇਨ
ਨਵੀਂ Toyota Harrier SE ਦੀ ਪਾਵਰਟ੍ਰੇਨ ਕਿਸੇ ਦੇ ਵੀ ਹੋਸ਼ ਉਡਾ ਸਕਦੀ ਹੈ। ਇਹ 2.0-ਲੀਟਰ M20A-FKS ਡਾਇਨਾਮਿਕ ਫੋਰਸ 4-ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹੈ। ਇਹ ਇੰਜਣ 6,600 RPM 'ਤੇ 173 PS ਦੀ ਪਾਵਰ ਅਤੇ 4,400 ਤੋਂ 4,900 RPM ਤੱਕ 203 Nm ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਡਿਊਟੀ ਲਈ, SUV ਵਿੱਚ ਇੱਕ CVT ਗਿਅਰਬਾਕਸ ਜੋੜਿਆ ਗਿਆ ਹੈ। ਇਸ ਦੇ ਨਾਲ ਹੀ ਜੇਕਰ ਅਸੀਂ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਇਸ ਨੂੰ 0 ਤੋਂ 100 kmph ਦੀ ਸਪੀਡ ਫੜਨ 'ਚ 9.7 ਸੈਕਿੰਡ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਟਾਪ ਸਪੀਡ 190 kmph ਹੈ।
ਟੋਇਟਾ ਹੈਰੀਅਰ SE ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ
ਟੋਇਟਾ ਹੈਰੀਅਰ ਨੂੰ ਟਵਿਨ LED ਪ੍ਰੋਜੈਕਟਡ ਹੈੱਡਲੈਂਪਸ, ਫਰੰਟ ਅਤੇ ਰੀਅਰ LED ਫੋਗ ਲੈਂਪ ਦੇ ਨਾਲ ਲਿਆਂਦਾ ਗਿਆ ਹੈ। ਟੋਇਟਾ ਹੈਰੀਅਰ ਦੀ ਲੰਬਾਈ 4,740mm, ਚੌੜਾਈ 1,855mm ਅਤੇ ਉਚਾਈ 1,660mm ਹੈ। ਨਾਲ ਹੀ, ਇਸ ਵਿੱਚ ਇੱਕ 2,690mm ਲੰਬਾ ਵ੍ਹੀਲਬੇਸ ਹੈ।
ਫੀਚਰਜ਼
ਫੀਚਰਜ਼ ਲਿਸਟ ਦੀ ਗੱਲ ਕਰੀਏ ਤਾਂ ਇਸ 'ਚ 8-ਇੰਚ ਇੰਫੋਟੇਨਮੈਂਟ ਸਿਸਟਮ, ਇੰਸਟਰੂਮੈਂਟੇਸ਼ਨ ਲਈ 7-ਇੰਚ TFT, ਹੈਂਡਸਫ੍ਰੀ ਪਾਵਰਡ ਟੇਲਗੇਟ, ਪੈਨੋਰਾਮਿਕ ਮੂਨਰੂਫ, ਵਾਇਰਲੈੱਸ ਐਪਲ ਕਾਰਪਲੇ ਅਤੇ ਵਾਇਰਡ ਐਂਡਰਾਇਡ ਆਟੋ ਮਿਲਦਾ ਹੈ। ਇਸ ਤੋਂ ਇਲਾਵਾ HUD, ਪੈਨੋਰਾਮਿਕ ਵਿਊ ਮਾਨੀਟਰ 360 ਡਿਗਰੀ ਮਾਨੀਟਰਿੰਗ, ਡੈਸ਼ਕੈਮ ਅਤੇ ਡਿਜ਼ੀਟਲ ਰੀਅਰ-ਵਿਊ ਮਿਰਰ ਵੀ ਹੈ। SUV ਨੂੰ ਇੱਕ ਨਵਾਂ 8-ਇੰਚ ਫ੍ਰੀਸਟੈਂਡਿੰਗ ਟੱਚਸਕ੍ਰੀਨ ਹੈੱਡ ਯੂਨਿਟ ਵੀ ਮਿਲਦਾ ਹੈ।
ਟੋਇਟਾ ਹੈਰੀਅਰ SE ਕੀਮਤ
Toyota Harrier SE ਦੀ ਮਲੇਸ਼ੀਆ ਵਿੱਚ ਕੀਮਤ RM 277,000 (ਲਗਪਗ 48.68 ਲੱਖ ਰੁਪਏ) ਹੈ। ਇਸ ਦੇ ਨਾਲ ਹੀ, ਟੋਇਟਾ ਫਾਰਚੂਨਰ ਟਾਪ-ਸਪੈਕ, 2.8 VRZ AT 4X4 ਦੀ ਕੀਮਤ RM 220,880 (ਲਗਪਗ 38.82 ਲੱਖ ਰੁਪਏ) ਹੈ। ਭਾਰਤ 'ਚ ਵੀ ਇਸ ਦੇ ਟਾਪ ਵੇਰੀਐਂਟ ਦੀ ਕੀਮਤ 50.34 ਲੱਖ ਰੁਪਏ ਹੈ। ਇਸ ਤਰ੍ਹਾਂ, ਨਵਾਂ ਹੈਰੀਅਰ ਖਰੀਦਣ ਲਈ, ਤੁਹਾਨੂੰ ਫਾਰਚੂਨਰ ਤੋਂ ਵੱਧ ਭੁਗਤਾਨ ਕਰਨਾ ਹੋਵੇਗਾ।