ਗ਼ੈਰ-ਕਾਨੂੰਨੀ ਕੰਟੈਂਟ ਬਣਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ‘X’ ਨੇ ਕਸੀ ਕਮਰ!, ਗ੍ਰੋਕ ਰੱਖੇਗਾ ਹਰ ਪੋਸਟ 'ਤੇ ਨਜ਼ਰ
ਐਲਨ ਮਸਕ ਦੀ ਮਾਲਕੀ ਵਾਾਲੇ ਐਕਸ ਦੇ ਗਲੋਬਲ ਗਵਰਨਮੈਂਟ ਅਫੇਅਰਜ਼ ਅਕਾਊਂਟ ਤੋਂ ਇਹ ਬਿਆਨ ਐਤਵਾਰ ਨੂੰ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਮਸਕ ਨੇ ‘ਐਕਸ’ ’ਤੇ ਗ਼ਲਤ ਤਸਵੀਰਾਂ ਨੂੰ ਲੈ ਕੇ ਇਕ ਪੋਸਟ ਦੇ ਜਵਾਬ ’ਚ ਕਿਹਾ, ‘ਜੋ ਕੋਈ ਵੀ ਗ਼ੈਰ-ਕਾਨੂੰਨੀ ਕੰਟੈਂਟ ਬਣਾਉਣ ਲਈ ਗ੍ਰੋਕ ਦੀ ਵਰਤੋਂ ਕਰੇਗਾ
Publish Date: Mon, 05 Jan 2026 10:54 AM (IST)
Updated Date: Mon, 05 Jan 2026 11:02 AM (IST)
ਨਵੀਂ ਦਿੱਲੀ (ਪੀਟੀਆਈ) : ਇੰਟਰਨੈੱਟ ਮੀਡੀਆ ਪਲੇਟਫਾਰਮ ‘ਐਕਸ’ ਗ਼ੈਰ-ਕਾਨੂੰਨੀ ਕੰਟੈਂਟ ਨੂੰ ਹਟਾ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰੇਗਾ। ਨਾਲ ਹੀ ਅਜਿਹਾ ਕੰਟੈਂਟ ਅਪਲੋਡ ਕਰਨ ਵਾਲੇ ਯੂਜ਼ਰਜ਼ ਦੇ ਅਕਾਊਂਟ ਨੂੰ ਹਮੇਸ਼ਾ ਲਈ ਬੰਦ ਕਰੇਗਾ ਤੇ ਲੋੜ ਪੈਣ ’ਤੇ ਸਥਾਨਕ ਸਰਕਾਰਾਂ ਨਾਲ ਕੰਮ ਕਰੇਗਾ।
ਐਲਨ ਮਸਕ ਦੀ ਮਾਲਕੀ ਵਾਾਲੇ ਐਕਸ ਦੇ ਗਲੋਬਲ ਗਵਰਨਮੈਂਟ ਅਫੇਅਰਜ਼ ਅਕਾਊਂਟ ਤੋਂ ਇਹ ਬਿਆਨ ਐਤਵਾਰ ਨੂੰ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਮਸਕ ਨੇ ‘ਐਕਸ’ ’ਤੇ ਗ਼ਲਤ ਤਸਵੀਰਾਂ ਨੂੰ ਲੈ ਕੇ ਇਕ ਪੋਸਟ ਦੇ ਜਵਾਬ ’ਚ ਕਿਹਾ, ‘ਜੋ ਕੋਈ ਵੀ ਗ਼ੈਰ-ਕਾਨੂੰਨੀ ਕੰਟੈਂਟ ਬਣਾਉਣ ਲਈ ਗ੍ਰੋਕ ਦੀ ਵਰਤੋਂ ਕਰੇਗਾ, ਉਸ ਨੂੰ ਉਹੀ ਨਤੀਜੇ ਭੁਗਤਣੇ ਪੈਣਗੇ, ਜੋ ਗ਼ੈਰ-ਕਾਨੂੰਨੀ ਕੰਟੈਂਟ ਅਪਲੋਡ ਕਰਨ ਵਾਲਿਆਂ ਨੂੰ ਭੁਗਤਣੇ ਪੈਂਦੇ ਹਨ। ਐਕਸ ਦੇ ਗਲੋਬਲ ਗਵਰਨਮੈਂਟ ਅਫੇਅਰਜ਼ ਨੇ ਗ਼ੈਰ-ਕਾਨੂੰਨੀ ਕੰਟੈਂਟ ’ਤੇ ਮਸਕ ਦੇ ਰੁਖ਼ ਨੂੰ ਦੁਹਰਾਇਆ ਤੇ ਕਿਹਾ, ‘ਅਸੀਂ ਐਕਸ ’ਤੇ ਬਾਲ ਸ਼ੋਸ਼ਣ ਸਮੱਗਰੀ ਸਮੇਤ ਗ਼ੈਰ-ਕਾਨੂੰਨੀ ਕੰਟੈਂਟ ਦੇ ਵਿਰੁੱਧ ਇਸ ਨੂੰ ਹਟਾ ਕੇ ਅਕਾਊਂਟਸ ਨੂੰ ਹਮੇਸ਼ਾ ਲਈ ਬੰਦ ਕਰ ਕੇ ਤੇ ਲੋੜ ਪੈਣ ’ਤੇ ਸਥਾਨਕ ਸਰਕਾਰਾਂ ਨਾਲ ਤੇ ਕਾਨੂੰਨੀ ਏਜੰਸੀਆਂ ਨਾਲ ਕੰਮ ਕਰ ਕੇ ਕਾਰਵਾਈ ਕਰਦੇ ਹਾਂ।
ਗਲੋਬਲ ਗਵਰਨਮੈਂਟ ਅਫੇਅਰਜ਼ ਹੈਂਡਲ ਨੇ ਐਕਸ ਦੇ ਨਿਯਮਾਂ ਦਾ ਇਕ ਲਿੰਕ ਵੀ ਸਾਂਝਾ ਕੀਤਾ, ਜਿਸ ਵਿਚ ਆਪਣੀ ਸਹਿਮਤੀ ਨਾਲ ਬਣਾਏ ਗਏ ਤੇ ਸ਼ੇਅਰ ਕੀਤੇ ਗਏ ਐਡਲਟ ਨਿਊਡਿਟੀ ਜਾਂ ਸੈਕਸੂਅਲ ਬਿਹੇਵੀਅਰ ਨੂੰ ਸਾਂਝਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਬਸ਼ਰਤੇ ਉਸ ਨੂੰ ਸਹੀ ਤਰੀਕੇ ਨਾਲ ਲੇਬਲ ਕੀਤਾ ਗਿਆ ਹੋਵੇ ਤੇ ਪ੍ਰਮੁੱਖਤਾ ਨਾਲ ਪੇਸ਼ ਨਾ ਕੀਤਾ ਗਿਆ ਹੋਵੇ।
ਧਿਆਨ ਦੇਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ ਪਾਇਆ ਹੈ ਕਿ ਐਕਸ ’ਤੇ ਅਸ਼ਲੀਲ, ਇਤਰਾਜ਼ਯੋਗ ਤੇ ਹੋਰ ਗ਼ੈਰ-ਕਾਨੂੰਨੀ ਕੰਟੈਂਟ ਅਪਲੋਡ ਕੀਤਾ ਜਾ ਰਿਹਾ ਹੈ, ਜੋ ਸਥਾਨਕ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਮਸਕ ਤੇ ਗਲੋਬਲ ਗਵਰਨਮੈਂਟ ਅਫੇਅਰਜ਼ ਦਾ ਇਹ ਬਿਆਨ ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਦੇ ਦੋ ਜਨਵਰੀ ਨੂੰ ਜਾਰੀ ਕੀਤੇ ਗਏ ਨਿਰਦੇਸ਼ ਤੋਂ ਬਾਅਦ ਆਇਆ ਹੈ, ਜਿਸ ਵਿਚ ਸਾਰੇ ਅਸ਼ਲੀਲ, ਇਤਰਾਜ਼ਯੋਗ ਤੇ ਗ਼ੈਰ-ਕਾਨੂੰਨੀ ਕੰਟੈਂਟ ਨੂੰ ਖ਼ਾਸ ਕਰਕੇ ਏਆਈ ਐਪ ਗ੍ਰੋਕ ਵੱਲੋਂ ਬਣਾਏ ਗਏ ਕੰਟੈਂਟ ਨੂੰ ਤੁਰੰਤ ਹਟਾਏ ਜਾਂ ਕਾਨੂੰਨ ਦੇ ਤਹਿਤ ਕਾਰਵਾਈ ਦਾ ਸਾਹਮਣਾ ਕਰਨ ਲਈ ਕਿਹਾ ਗਿਆ ਸੀ। ਮੰਤਰਾਲੇ ਨੇ ਐਕਸ ਤੋਂ 72 ਘੰਟਿਆਂ ’ਚ ਵਿਸਥਾਰ ਕਾਰਵਾਈ ਦੀ ਰਿਪੋਰਟ ਵੀ ਤਲਬ ਕੀਤੀ ਸੀ।