Apple ਦੇ ਸਭ ਤੋਂ ਸਸਤੇ iPhone 'ਚ ਇਸ ਵਾਰ ਹੋਵੇਗਾ ਇਹ ਵੱਡਾ ਬਦਲਾਅ, ਫੀਚਰਜ਼ ਵੀ ਆਏ ਸਾਹਮਣੇ
ਡਿਵਾਈਸ 'ਚ A19 ਚਿੱਪ ਮਿਲ ਸਕਦੀ ਹੈ ਜਿਸ ਵਿਚ ਘੱਟ GPU ਕੋਰ ਹੋਣਗੇ ਤਾਂ ਜੋ ਇਸਨੂੰ ਰੈਗੂਲਰ ਵਾਲੇ iPhone 17 ਦੇ ਵੇਰੀਐਂਟ ਤੋਂ ਵੱਖਰਾ ਕੀਤਾ ਜਾ ਸਕੇ। iPhone 17e ਦੀ ਕੀਮਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ iPhone 16e ਦੀ ਤਰ੍ਹਾਂ ਹੀ ਲਗਭਗ ₹57,000 ਰੁਪਏ ਦੇ ਆਸ-ਪਾਸ ਪ੍ਰਾਈਸ 'ਤੇ ਆ ਸਕਦਾ ਹੈ।
Publish Date: Mon, 01 Dec 2025 03:01 PM (IST)
Updated Date: Mon, 01 Dec 2025 03:14 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਐਪਲ ਨੇ ਇਸ ਸਾਲ ਸਤੰਬਰ ਮਹੀਨੇ ਆਪਣੀ ਨਵੀਂ ਆਈਫੋਨ 17 ਸੀਰੀਜ਼ ਲਾਂਚ ਕੀਤੀ ਸੀ ਜਿਸ ਤੋਂ ਬਾਅਦ ਹੁਣ iPhone 17e ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਐਪਲ ਦਾ ਇਹ ਸਸਤਾ ਆਈਫੋਨ ਅਗਲੇ ਕੁਝ ਮਹੀਨਿਆਂ 'ਚ ਲਾਂਚ ਹੋਣ ਦੀ ਉਮੀਦ ਹੈ। ਇਸ ਵਾਰ ਨਵੇਂ ਆਈਫੋਨ 'ਚ iPhone 16e ਦੇ ਮੁਕਾਬਲੇ ਕੁਝ ਵੱਡੇ ਹਾਰਡਵੇਅਰ ਅਪਗ੍ਰੇਡ ਹੋਣਗੇ।
ਹਾਲੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ iPhone 17e ਦਾ ਡਿਜ਼ਾਈਨ ਇਸ ਵਾਰ ਕਾਫ਼ੀ ਹੱਦ ਤਕ iPhone 17 ਵਰਗਾ ਹੋ ਸਕਦਾ ਹੈ। ਯਾਨੀ ਡਿਵਾਈਸ 'ਚ ਡਾਇਨਾਮਿਕ ਆਈਲੈਂਡ (Dynamic Island) ਦੇਖਣ ਨੂੰ ਮਿਲ ਸਕਦਾ ਹੈ ਜੋ ਮੌਜੂਦਾ iPhone 16e ਦੇ ਵੱਡੇ ਨੌਚ ਡਿਜ਼ਾਈਨ ਤੋਂ ਵੱਖਰਾ ਲੁੱਕ ਦੇਵੇਗਾ। iPhone 17e ਵਿੱਚ 6.1-ਇੰਚ ਦਾ ਡਿਸਪਲੇਅ ਤੇ ਇਕ ਸਿੰਗਲ ਰੀਅਰ ਕੈਮਰਾ ਮਿਲ ਸਕਦਾ ਹੈ।
iPhone 17e ਦੀਆਂ ਸਪੈਸੀਫਿਕੇਸ਼ਨਜ਼
ਹਾਲੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਸ ਵਾਰ ਫੋਨ 'ਚ ਡਾਇਨਾਮਿਕ ਆਈਲੈਂਡ ਮਿਲੇਗਾ। ਜੇਕਰ ਇਹ ਸੱਚ ਹੁੰਦਾ ਹੈ ਤਾਂ ਇਹ iPhone 16e ਦੇ ਮੁਕਾਬਲੇ ਵੱਡਾ ਅਪਗ੍ਰੇਡ ਹੋਵੇਗਾ ਤੇ iPhone ਸੀਰੀਜ਼ 'ਚ ਨੌਚ ਦਾ ਦੌਰ ਵੀ ਇਸੇ ਦੇ ਨਾਲ ਖਤਮ ਹੋ ਸਕਦਾ ਹੈ। ਦੱਸ ਦੇਈਏ ਕਿ ਮੌਜੂਦਾ iPhone 16e 'ਚ iPhone 14 ਦੇ ਡਿਜ਼ਾਈਨ ਵਰਗਾ ਹੀ ਚੌੜਾ ਨੌਚ (Notch) ਡਿਜ਼ਾਈਨ ਮਿਲ ਰਿਹਾ ਹੈ। ਇਸ ਨੌਚ 'ਚ ਫੇਸ ID ਸੈਂਸਰ ਤੇ ਫਰੰਟ ਕੈਮਰਾ ਦੇਖਣ ਨੂੰ ਮਿਲੇਗਾ।
iPhone 17e ਦੀ ਕਿੰਨੀ ਹੋ ਸਕਦੀ ਹੈ ਕੀਮਤ?
ਰਿਪੋਰਟਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ iPhone 16 ਦੀ ਤਰ੍ਹਾਂ ਨਵੇਂ iPhone 17e 'ਚ ਵੀ 60Hz ਰਿਫ੍ਰੈਸ਼ ਰੇਟ ਵਾਲਾ 6.1-ਇੰਚ ਦਾ ਡਿਸਪਲੇਅ ਮਿਲਣ ਦੀ ਉਮੀਦ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਇੱਕ ਸਿੰਗਲ ਰੀਅਰ ਕੈਮਰਾ ਮਿਲੇਗਾ।
ਨਾਲ ਹੀ ਡਿਵਾਈਸ 'ਚ A19 ਚਿੱਪ ਮਿਲ ਸਕਦੀ ਹੈ ਜਿਸ ਵਿਚ ਘੱਟ GPU ਕੋਰ ਹੋਣਗੇ ਤਾਂ ਜੋ ਇਸਨੂੰ ਰੈਗੂਲਰ ਵਾਲੇ iPhone 17 ਦੇ ਵੇਰੀਐਂਟ ਤੋਂ ਵੱਖਰਾ ਕੀਤਾ ਜਾ ਸਕੇ। iPhone 17e ਦੀ ਕੀਮਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ iPhone 16e ਦੀ ਤਰ੍ਹਾਂ ਹੀ ਲਗਭਗ ₹57,000 ਰੁਪਏ ਦੇ ਆਸ-ਪਾਸ ਪ੍ਰਾਈਸ 'ਤੇ ਆ ਸਕਦਾ ਹੈ।