Poco C65 : 50MP AI ਟ੍ਰਿਪਲ ਕੈਮਰਾ ਤੇ 16GB ਤਕ ਰੈਮ ਦੇ ਨਾਲ ਪੇਸ਼ ਹੋਇਆ ਪੋਕੋ ਦਾ ਨਵਾਂ ਫੋਨ, 10 ਹਜ਼ਾਰ ਤੋਂ ਘੱਟ ਹੈ ਸ਼ੁਰੂਆਤੀ ਕੀਮਤ
ਕੰਪਨੀ ਨੇ ਅਧਿਕਾਰਤ ਜਾਣਕਾਰੀ ਦੇ ਨਾਲ ਫੋਨ ਦੀ ਲਾਂਚ ਡੇਟ ਤੇ ਸਪੈਸੀਫਿਕੇਸ਼ਨਜ਼ ਬਾਰੇ ਟੀਜ਼ਰ ਜਾਰੀ ਕੀਤਾ ਸੀ। Poco ਨੇ ਆਪਣੇ ਗਾਹਕਾਂ ਲਈ Poco C65 ਫੋਨ 10 ਹਜ਼ਾਰ ਰੁਪਏ ਤੋਂ ਘੱਟ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਹੈ। ਆਓ ਜਲਦੀ ਹੀ Poco ਦੇ ਨਵੇਂ ਲਾਂਚ ਕੀਤੇ ਗਏ ਫੋਨ ਦੇ ਫੀਚਰਜ਼ 'ਤੇ ਨਜ਼ਰ ਮਾਰੀਏ-
Publish Date: Mon, 06 Nov 2023 10:30 AM (IST)
Updated Date: Mon, 06 Nov 2023 05:02 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ : Poco ਨੇ ਆਪਣੇ ਯੂਜ਼ਰਜ਼ ਲਈ ਬਜਟ ਸਮਾਰਟਫੋਨ Poco C65 ਲਾਂਚ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਇਸ ਫੋਨ ਨੂੰ ਲਿਆਉਣ ਦੀ ਚਰਚਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ।
ਕੰਪਨੀ ਨੇ ਅਧਿਕਾਰਤ ਜਾਣਕਾਰੀ ਦੇ ਨਾਲ ਫੋਨ ਦੀ ਲਾਂਚ ਡੇਟ ਤੇ ਸਪੈਸੀਫਿਕੇਸ਼ਨਜ਼ ਬਾਰੇ ਟੀਜ਼ਰ ਜਾਰੀ ਕੀਤਾ ਸੀ। Poco ਨੇ ਆਪਣੇ ਗਾਹਕਾਂ ਲਈ Poco C65 ਫੋਨ 10 ਹਜ਼ਾਰ ਰੁਪਏ ਤੋਂ ਘੱਟ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਹੈ। ਆਓ ਜਲਦੀ ਹੀ Poco ਦੇ ਨਵੇਂ ਲਾਂਚ ਕੀਤੇ ਗਏ ਫੋਨ ਦੇ ਫੀਚਰਜ਼ 'ਤੇ ਨਜ਼ਰ ਮਾਰੀਏ-
Poco C65 ਸਪੈਸੀਫਿਕੇਸ਼ਨਜ਼
ਪ੍ਰੋਸੈਸਰ- Poco C65 ਸਮਾਰਟਫੋਨ ਨੂੰ ਕੰਪਨੀ ਨੇ MediaTek Helio G85 ਚਿਪਸੈੱਟ ਨਾਲ ਪੇਸ਼ ਕੀਤਾ ਹੈ।
ਡਿਸਪਲੇਅ-ਕੰਪਨੀ ਨੇ 6.74 ਇੰਚ HD ਸਕਰੀਨ, 90Hz ਰਿਫਰੈਸ਼ ਰੇਟ ਤੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ Poco C65 ਸਮਾਰਟਫੋਨ ਪੇਸ਼ ਕੀਤਾ ਹੈ।
ਰੈਮ ਤੇ ਸਟੋਰੇਜ- ਪੋਕੋ ਦਾ ਨਵਾਂ ਸਮਾਰਟਫੋਨ ਦੋ ਵੇਰੀਐਂਟਸ 6GB ਰੈਮ ਅਤੇ 128GB ਸਟੋਰੇਜ, 8GB ਰੈਮ ਤੇ 256GB ਸਟੋਰੇਜ ਦੇ ਨਾਲ ਲਿਆਂਦਾ ਗਿਆ ਹੈ। ਫੋਨ ਮੈਮਰੀ ਐਕਸਟੈਂਸ਼ਨ ਦੇ ਨਾਲ 16GB ਤੱਕ ਦੀ ਰੈਮ ਪ੍ਰਾਪਤ ਕਰਦਾ ਹੈ।
ਕੈਮਰਾ-PCO C65 ਸਮਾਰਟਫੋਨ 'ਚ 50MP ਮੇਨ ਤੇ 2MP ਮੈਕਰੋ ਕੈਮਰਾ ਹੈ। ਸੈਲਫੀ ਲਈ ਫੋਨ 'ਚ 8MP ਦਾ ਫਰੰਟ ਫੇਸਿੰਗ ਕੈਮਰਾ ਹੈ।
ਬੈਟਰੀ- Poco C65 ਸਮਾਰਟਫੋਨ ਨੂੰ 5000mAh ਬੈਟਰੀ ਅਤੇ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਲਿਆਂਦਾ ਗਿਆ ਹੈ।
ਓਪਰੇਟਿੰਗ ਸਿਸਟਮ- Poco ਨੇ Android 13 ਅਧਾਰਿਤ MIUI 14 ਦੇ ਨਾਲ Poco C65 ਸਮਾਰਟਫੋਨ ਪੇਸ਼ ਕੀਤਾ ਹੈ।
ਕਲਰ- POCO C65 ਨੂੰ ਕੰਪਨੀ ਨੇ ਬਲੈਕ, ਬਲੂ ਤੇ ਪਰਪਲ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ।
POCO C65 ਦੀ ਕੀਮਤ
ਦਰਅਸਲ, Poco ਦਾ ਨਵਾਂ ਸਮਾਰਟਫੋਨ POCO C65 ਗਲੋਬਲੀ ਲਾਂਚ ਹੋ ਗਿਆ ਹੈ। ਕੰਪਨੀ ਤੁਹਾਨੂੰ ਫੋਨ ਦੇ ਬੇਸ ਵੇਰੀਐਂਟ (6GB ਰੈਮ ਅਤੇ 128GB ਸਟੋਰੇਜ) ਨੂੰ $109 (ਲਗਭਗ 9060 ਰੁਪਏ) ਵਿੱਚ ਖਰੀਦਣ ਦਾ ਮੌਕਾ ਦੇਵੇਗੀ।
ਉੱਥੇ ਹੀ ਟਾਪ ਵੇਰੀਐਂਟ (8GB RAM ਤੇ 256GB ਸਟੋਰੇਜ) ਨੂੰ $129 (ਲਗਪਗ 10,722 ਰੁਪਏ) ਵਿੱਚ ਖਰੀਦਣ ਦਾ ਮੌਕਾ ਮਿਲੇਗਾ। ਇਹ ਕੀਮਤ ਅਰਲੀ ਬਰਡ ਸੇਲ ਦੌਰਾਨ ਰਹੇਗੀ। ਭਾਰਤ 'ਚ ਇਸ ਫੋਨ ਨੂੰ ਬਹੁਤ ਜਲਦ Amazon ਤੋਂ ਖਰੀਦਣ ਲਈ ਉਪਲੱਬਧ ਕਰਵਾਇਆ ਜਾ ਸਕਦਾ ਹੈ।