LG ਨੇ ਪੇਸ਼ ਕੀਤਾ ਇਨਸਾਨਾਂ ਵਾਂਗ ਕੰਮ ਕਰਨ ਵਾਲਾ AI Robot, ਜਾਣੋ ਇਸ ਵਿਚ ਕੀ ਦਿੱਤੇ ਗਏ ਹਨ ਫੀਚਰਜ਼
ਇਸ ਰੋਬੋਟ ਦਾ ਡਿਜ਼ਾਈਨ ਵੱਖਰਾ ਦਿਖਾਈ ਦਿੰਦਾ ਹੈ। ਉੱਨਤ ਤਕਨੀਕ ਨਾਲ ਲੈਸ ਰੋਬੋਟ ਨੂੰ ਚੱਲਣ ਲਈ ਦੋ ਪਹੀਏ ਦਿੱਤੇ ਗਏ ਹਨ। ਕੰਪਨੀ ਨੇ ਕਿਹਾ ਹੈ ਕਿ ਮਾਡਲ ਤੁਹਾਡੇ ਸ਼ਬਦਾਂ ਨੂੰ ਸਮਝਣ ਲਈ ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਮਾਡਲ ਦੀ ਵਰਤੋਂ ਕਰਦਾ ਹੈ।
Publish Date: Mon, 01 Jan 2024 04:11 PM (IST)
Updated Date: Mon, 01 Jan 2024 04:57 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ : ਬੇਸ਼ਕ ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ LG ਹੁਣ ਸਮਾਰਟਫ਼ੋਨ ਨਹੀਂ ਬਣਾਉਂਦੀ। ਪਰ ਸਮੇਂ-ਸਮੇਂ 'ਤੇ ਨਵੇਂ ਗੈਜੇਟਸ ਆਉਂਦੇ ਰਹਿੰਦੇ ਹਨ। ਹਾਲ ਹੀ 'ਚ LG ਨੇ CES 2024 'ਚ ਇਕ ਵਿਸ਼ੇਸ਼ ਕਿਸਮ ਦਾ ਰੋਬੋਟ (LG AI Robot) ਪੇਸ਼ ਕੀਤਾ ਹੈ। ਇਸ ਨੂੰ LG ਵੱਲੋਂ AI ਏਜੰਟ ਦੇ ਨਾਮ ਹੇਠ ਲਿਆਂਦਾ ਗਿਆ ਹੈ। ਆਓ ਜਾਣਦੇ ਹਾਂ ਇਸ ਰੋਬੋਟ 'ਚ ਕੀ ਖਾਸ ਹੈ।
LG ਦੇ AI ਰੋਬੋਟ ਦੇ ਖਾਸ ਫੀਚਰ
LG ਨੇ ਕਿਹਾ ਹੈ ਕਿ AI ਰੋਬੋਟ 'ਚ ਮਲਟੀ ਮਾਡਲ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਹ ਮਨੁੱਖਾਂ ਵਾਂਗ ਕਈ ਤਰ੍ਹਾਂ ਦੇ ਕੰਮ ਕਰਨ ਦੇ ਸਮਰੱਥ ਹੈ। AI ਰੋਬੋਟ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਜਾ ਸਕਦਾ ਹੈ। ਇੰਨਾ ਹੀ ਨਹੀਂ ਇਸ ਰਾਹੀਂ ਘਰੇਲੂ ਕੰਮ ਵੀ ਕੀਤੇ ਜਾ ਸਕਦੇ ਹਨ।
AI ਰੋਬੋਟ ਤਸਵੀਰਾਂ ਦੀ ਪਛਾਣ ਕਰ ਸਕਦਾ ਹੈ।
ਦਿੱਤੇ ਗਏ ਨਿਰਦੇਸ਼ਾਂ ਨੂੰ ਆਸਾਨੀ ਨਾਲ ਸਮਝ ਲੈਂਦਾ ਹੈ।
ਇਸ 'ਚ ਕੁਆਲਕਾਮ ਵੱਲੋਂ ਵਿਕਸਿਤ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਇਸ ਵਿਚ ਦਿੱਤੇ ਗਏ ਸੈਂਸਰ ਘਰ ਦੀ ਹਵਾ ਦੀ ਗੁਣਵੱਤਾ ਤੇ ਤਾਪਮਾਨ ਬਾਰੇ ਜਾਣਕਾਰੀ ਦੇ ਸਕਦੇ ਹਨ।
LG AI Robot ਦਾ ਡਿਜ਼ਾਈਨ
ਇਸ ਰੋਬੋਟ ਦਾ ਡਿਜ਼ਾਈਨ ਵੱਖਰਾ ਦਿਖਾਈ ਦਿੰਦਾ ਹੈ। ਉੱਨਤ ਤਕਨੀਕ ਨਾਲ ਲੈਸ ਰੋਬੋਟ ਨੂੰ ਚੱਲਣ ਲਈ ਦੋ ਪਹੀਏ ਦਿੱਤੇ ਗਏ ਹਨ। ਕੰਪਨੀ ਨੇ ਕਿਹਾ ਹੈ ਕਿ ਮਾਡਲ ਤੁਹਾਡੇ ਸ਼ਬਦਾਂ ਨੂੰ ਸਮਝਣ ਲਈ ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਮਾਡਲ ਦੀ ਵਰਤੋਂ ਕਰਦਾ ਹੈ।
ਕੀ ਹੋਵੇਗਾ ਫਾਇਦਾ ?
ਇਹ AI ਰੋਬੋਟ ਇਨਸਾਨਾਂ ਦੁਆਰਾ ਦਿੱਤੀਆਂ ਗਈਆਂ ਭਾਵਨਾਵਾਂ ਨੂੰ ਸਮਝਣ ਦੀ ਸਮਰੱਥਾ ਵੀ ਰੱਖਦਾ ਹੈ। ਇੰਨਾ ਹੀ ਨਹੀਂ, ਇਹ ਮੂਵਿੰਗ ਰਾਹੀਂ ਭਾਵਨਾਵਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰਦਾ ਹੈ। ਇਹ ਰੋਬੋਟ ਸੁਰੱਖਿਆ ਗਾਰਡ ਦੀ ਥਾਂ 'ਤੇ ਕੰਮ ਕਰ ਸਕਦਾ ਹੈ। ਕਿਸੇ ਵੀ ਕੰਮ ਨੂੰ ਕਰਨ ਲਈ ਦਿਸ਼ਾ-ਨਿਰਦੇਸ਼ਾਂ ਦੀ ਲੋੜ ਹੁੰਦੀ ਹੈ। ਇਸ ਨੂੰ ਘਰ 'ਚ ਮੌਜੂਦ ਹੋਰ ਗੈਜੇਟਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ।