Lava ਨੇ X (ਟਵਿੱਟਰ) 'ਤੇ ਪੋਸਟ ਕੀਤੇ ਗਏ ਟੀਜ਼ਰ ਵਿਚ ਫੋਨ ਨੂੰ ਬਲੈਕ ਕਲਰ ਅਤੇ ਰੈਕਟੈਂਗੂਲਰ (ਆਇਤਾਕਾਰ) ਕੈਮਰਾ ਮਾਡੀਊਲ ਦੇ ਨਾਲ ਦਿਖਾਇਆ ਹੈ। ਇਸ ਦੇ ਰੀਅਰ ਪੈਨਲ 'ਤੇ ਡੁਅਲ ਕੈਮਰਾ ਸੈੱਟਅੱਪ ਦੇ ਨਾਲ ਇਕ ਛੋਟਾ ਸੈਕੰਡਰੀ ਡਿਸਪਲੇਅ ਦਿੱਤਾ ਗਿਆ ਹੈ ਜੋ ਨੋਟੀਫਿਕੇਸ਼ਨ ਦੇਖਣ, ਮਿਊਜ਼ਿਕ ਕੰਟਰੋਲ ਕਰਨ ਤੇ ਸੈਲਫੀ ਲੈਣ 'ਚ ਮਦਦ ਕਰੇਗਾ।

ਟੈਕਨੋਲੋਜੀ ਡੈਸਕ: Lava Blaze Duo 3 ਜਲਦ ਹੀ ਭਾਰਤ ਵਿੱਚ ਲਾਂਚ ਹੋਣ ਵਾਲਾ ਹੈ। ਕੰਪਨੀ ਨੇ ਸੋਸ਼ਲ ਮੀਡੀਆ 'ਤੇ ਇਸ ਸਮਾਰਟਫੋਨ ਦਾ ਨਵਾਂ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿੱਚ ਇਸ ਦੇ ਡਿਜ਼ਾਈਨ ਦੀ ਝਲਕ ਦੇਖਣ ਨੂੰ ਮਿਲੀ ਹੈ। ਇਹ ਫੋਨ Lava Blaze Duo 5G ਦਾ ਅਗਲਾ ਵਰਜ਼ਨ (ਸਕਸੈਸਰ) ਮੰਨਿਆ ਜਾ ਰਿਹਾ ਹੈ। ਇਸ ਵਿੱਚ 50 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਇੱਕ ਸੈਕੰਡਰੀ ਡਿਸਪਲੇਅ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਫੋਨ ਨੂੰ Amazon 'ਤੇ ਵੀ ਲਿਸਟ ਕਰ ਦਿੱਤਾ ਗਿਆ ਹੈ, ਜਿਸ ਨਾਲ ਇਸ ਦੇ ਕਈ ਹਾਰਡਵੇਅਰ ਫੀਚਰਸ ਸਾਹਮਣੇ ਆ ਗਏ ਹਨ।
Lava ਨੇ X (ਟਵਿੱਟਰ) 'ਤੇ ਪੋਸਟ ਕੀਤੇ ਗਏ ਟੀਜ਼ਰ ਵਿਚ ਫੋਨ ਨੂੰ ਬਲੈਕ ਕਲਰ ਅਤੇ ਰੈਕਟੈਂਗੂਲਰ (ਆਇਤਾਕਾਰ) ਕੈਮਰਾ ਮਾਡਿਊਲ ਦੇ ਨਾਲ ਦਿਖਾਇਆ ਹੈ। ਇਸ ਦੇ ਰੀਅਰ ਪੈਨਲ 'ਤੇ ਡੁਅਲ ਕੈਮਰਾ ਸੈੱਟਅੱਪ ਦੇ ਨਾਲ ਇਕ ਛੋਟਾ ਸੈਕੰਡਰੀ ਡਿਸਪਲੇਅ ਦਿੱਤਾ ਗਿਆ ਹੈ ਜੋ ਨੋਟੀਫਿਕੇਸ਼ਨ ਦੇਖਣ, ਮਿਊਜ਼ਿਕ ਕੰਟਰੋਲ ਕਰਨ ਤੇ ਸੈਲਫੀ ਲੈਣ 'ਚ ਮਦਦ ਕਰੇਗਾ। ਇਹ ਡਿਜ਼ਾਈਨ Lava Blaze Duo 5G ਅਤੇ ਕੁਝ ਪ੍ਰੀਮੀਅਮ ਫੋਨਾਂ ਵਰਗਾ ਨਜ਼ਰ ਆਉਂਦਾ ਹੈ।
Amazon ਲਿਸਟਿੰਗ ਦੇ ਅਨੁਸਾਰ, ਫੋਨ ਵਿੱਚ 6.6-ਇੰਚ ਦੀ Full-HD+ AMOLED ਮੇਨ ਡਿਸਪਲੇਅ ਦਿੱਤੀ ਗਈ ਹੈ ਜਿਸ ਦੀ ਬ੍ਰਾਈਟਨੈੱਸ 1000 ਨਿਟਸ ਤੱਕ ਹੈ। ਇਸ ਦੇ ਨਾਲ ਹੀ 1.6-ਇੰਚ ਦੀ ਰੀਅਰ ਡਿਸਪਲੇਅ ਵੀ ਮੌਜੂਦ ਹੈ। ਇਹ ਸਮਾਰਟਫੋਨ Android 15 'ਤੇ ਅਧਾਰਿਤ ਹੋਵੇਗਾ ਅਤੇ ਇਸ ਵਿਚ MediaTek Dimensity 7060 ਚਿੱਪਸੈੱਟ ਮਿਲੇਗਾ, ਜਿਸ ਨੂੰ 6GB LPDDR5 ਰੈਮ ਅਤੇ 128GB UFS 3.1 ਸਟੋਰੇਜ ਦੇ ਨਾਲ ਜੋੜਿਆ ਗਿਆ ਹੈ।
ਕੈਮਰਾ: Lava Blaze Duo 3 ਵਿੱਚ f/1.8 ਅਪਰਚਰ ਵਾਲਾ 50-ਮੈਗਾਪਿਕਸਲ Sony IMX752 ਰੀਅਰ ਕੈਮਰਾ ਦਿੱਤਾ ਗਿਆ ਹੈ ਜਦਕਿ ਸੈਲਫੀ ਲਈ 8-ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
ਬੈਟਰੀ: ਇਸ ਵਿਚ 5,000mAh ਦੀ ਬੈਟਰੀ ਹੈ ਜੋ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਹੋਰ ਫੀਚਰਜ਼ : ਫੋਨ ਵਿਚ ਸਟੀਰੀਓ ਸਪੀਕਰ, IR ਬਲਾਸਟਰ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ।
ਫੋਨ ਦੀ ਮੋਟਾਈ 7.55mm ਅਤੇ ਵਜ਼ਨ 181 ਗ੍ਰਾਮ ਹੈ। ਕੁਨੈਕਟੀਵਿਟੀ ਲਈ ਇਸ ਵਿਚ 5G, Bluetooth 5.2, GPS ਅਤੇ IP64 ਰੇਟਿੰਗ ਮਿਲਦੀ ਹੈ। Lava Blaze Duo 3 ਨੂੰ ਮਿਡ-ਰੇਂਜ ਸੈਗਮੈਂਟ 'ਚ ਇਕ ਆਕਰਸ਼ਕ ਵਿਕਲਪ ਮੰਨਿਆ ਜਾ ਰਿਹਾ ਹੈ।