350cc ਕਰੂਜ਼ਰ ਬਾਈਕ 'ਤੇ ਕੰਮ ਕਰ ਰਹੀ ਹੈ Honda, ਜਾਣੋ - ਕੀ ਹੋਣਗੇ ਇਸ ਮੋਟਰਸਾਈਕਲ ਦੇ ਫੀਚਰਸ
ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਉਹ ਅਗਲੇ ਵਿੱਤੀ ਸਾਲ ਤੱਕ ਭਾਰਤ ਵਿੱਚ ਦੋ ਇਲੈਕਟ੍ਰਿਕ ਵਾਹਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ 2030 ਤੱਕ ਸਾਲਾਨਾ 10 ਲੱਖ ਇਲੈਕਟ੍ਰਿਕ ਵਾਹਨਾਂ ਦੀ ਉਤਪਾਦਨ ਸਮਰੱਥਾ ਨੂੰ ਛੂਹਣਾ ਹੈ...
Publish Date: Mon, 03 Apr 2023 01:10 PM (IST)
Updated Date: Tue, 04 Apr 2023 04:24 PM (IST)
ਔਨਲਾਈਨ ਡੈਸਕ, ਨਵੀਂ ਦਿੱਲੀ : ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਉਹ ਅਗਲੇ ਵਿੱਤੀ ਸਾਲ ਤੱਕ ਭਾਰਤ ਵਿੱਚ ਦੋ ਇਲੈਕਟ੍ਰਿਕ ਵਾਹਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ 2030 ਤੱਕ ਸਾਲਾਨਾ 10 ਲੱਖ ਇਲੈਕਟ੍ਰਿਕ ਵਾਹਨਾਂ ਦੀ ਉਤਪਾਦਨ ਸਮਰੱਥਾ ਨੂੰ ਛੂਹਣਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਹੌਂਡਾ 350cc ਦੀ ਨਵੀਂ ਬਾਈਕ Royal Enfield Meteor 350 ਵਰਗੀ ਕਰੂਜ਼ਰ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਆਉਣ ਵਾਲੀ ਬਾਈਕ ਯੇਜ਼ਦੀ ਰੋਡਸਟਰ ਨੂੰ ਮੁਕਾਬਲਾ ਦੇ ਸਕਦੀ ਹੈ।
![naidunia_image]()
ਕੀ ਕਹਿੰਦੀ ਹੈ ਮੀਡੀਆ ਰਿਪੋਰਟ
ਇੱਕ ਇਵੈਂਟ ਦੇ ਦੌਰਾਨ, ਆਟੋਮੇਕਰ ਨੇ ਕਿਹਾ ਸੀ ਕਿ ਉਹ H'ness CB350 ਅਤੇ CB350RS ਪਲੇਟਫਾਰਮ 'ਤੇ ਆਧਾਰਿਤ ਇੱਕ ਨਵੀਂ ਬਾਈਕ 'ਤੇ ਕੰਮ ਕਰ ਰਹੀ ਹੈ। ਨਵੀਂ Honda 350cc ਮੋਟਰਸਾਈਕਲ 2023 ਦੇ ਅੰਤ ਤੱਕ ਲਾਂਚ ਹੋ ਸਕਦੀ ਹੈ। ਨਵੀਂ ਬਾਈਕ ਕਰੂਜ਼ਰ ਦਾ ਰੂਪ ਲੈ ਸਕਦੀ ਹੈ ਕਿਉਂਕਿ H'ness CB350 ਨੂੰ ਕਰੂਜ਼ਰ 'ਚ ਵੀ ਲਿਆਂਦਾ ਜਾ ਸਕਦਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵੀਂ Honda 350cc ਬਾਈਕ ਰਾਇਲ ਐਨਫੀਲਡ ਮੀਟੀਅਰ 350 ਵਰਗੀ ਹੋ ਸਕਦੀ ਹੈ।
ਕਿੰਨਾ ਆਵੇਗਾ ਖ਼ਰਚਾ
ਹੌਂਡਾ ਨੇ ਕਿਹਾ ਕਿ ਨਵੀਂ ਮੋਟਰਸਾਈਕਲ ਇਸ ਸਾਲ ਨਵੰਬਰ ਤੱਕ ਭਾਰਤੀ ਸੜਕਾਂ 'ਤੇ ਆ ਸਕਦੀ ਹੈ। ਹਾਲਾਂਕਿ ਬਾਈਕ ਦੀ ਸਹੀ ਕੀਮਤ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ, ਪਰ ਅਫਵਾਹ ਹੈ ਕਿ ਇਸ ਦੀ ਕੀਮਤ 2 ਲੱਖ ਤੋਂ 2.2 ਲੱਖ ਰੁਪਏ (ਐਕਸ-ਸ਼ੋਰੂਮ) ਦੇ ਕਰੀਬ ਹੈ।
ਇਲੈਕਟ੍ਰਿਕ ਸਕੂਟਰ 'ਤੇ ਵੀ ਚੱਲ ਰਿਹੈ ਕੰਮ
ਪਿਛਲੇ ਸਾਲ ਨਵੰਬਰ ਵਿੱਚ, Honda ਨੇ EICMA 2022 ਵਿੱਚ ਆਪਣੇ ਇਲੈਕਟ੍ਰਿਕ ਸਕੂਟਰ - EM1 e ਦਾ ਪ੍ਰਦਰਸ਼ਨ ਕੀਤਾ ਸੀ। ਯੂਰਪੀ ਬਾਜ਼ਾਰ ਲਈ ਆਟੋਮੇਕਰ ਦਾ ਇਹ ਪਹਿਲਾ ਇਲੈਕਟ੍ਰਿਕ ਦੋਪਹੀਆ ਵਾਹਨ ਹੈ। ਕੰਪਨੀ ਨੇ ਉਦੋਂ ਕਿਹਾ ਸੀ ਕਿ ਸਕੂਟਰ ਨੂੰ 2023 ਦੀਆਂ ਗਰਮੀਆਂ 'ਚ ਰਿਲੀਜ਼ ਕੀਤਾ ਜਾਵੇਗਾ।