Google Pixel 6 ਦੀ ਸਪੈਸੀਫਿਕੇਸ਼ਨ ਹੋਈ ਲੀਕ, ਦਮਦਾਰ ਪ੍ਰੋਸੈਸਰ ਤੇ ਕੈਮਰੇ ਦੇ ਨਾਲ ਹੋ ਸਕਦਾ ਹੈ ਲਾਂਚ
ਮੀਡੀਆ ਰਿਪੋਰਟ ਅਨੁਸਾਰ, Google Pixel 6 Whitechapel ਪ੍ਰੋਸੈਸਰ ਨਾਲ ਲੈਸ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਮਿਡ ਰੇਂਜ ਚਿਪਸੈੱਟ ਹੈ। ਇਸਤੋਂ ਇਲਾਵਾ ਅਗਾਮੀ ਗੂਗਲ ਪਿਕਸਲ 6 ’ਚ ਅਲਟਰਾ ਵਾਈਡ ਬੈਂਡ ਤਕਨੀਕ ਦਾ ਸਪੋਰਟ ਦਿੱਤਾ ਜਾ ਸਕਦਾ ਹੈ।
Publish Date: Mon, 10 May 2021 12:01 PM (IST)
Updated Date: Mon, 10 May 2021 12:05 PM (IST)
ਟੈਕ ਡੈਸਕ, ਨਵੀਂ ਦਿੱਲੀ : ਦਿੱਗਜ ਟੈਕ ਕੰਪਨੀ Google ਆਪਣਾ ਨਵਾਂ ਸਮਾਰਟਫੋਨ Pixel 6 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਮਾਰਟਫੋਨ ਸਬੰਧੀ ਕਈ ਰਿਪੋਰਟਸ ਲੀਕ ਹੋ ਚੁੱਕੀ ਹੈ। ਇਸ ਕੜੀ ’ਚ ਹੁਣ ਇਕ ਹੋਰ ਰਿਪੋਰਟ ਸਾਹਮਣੇ ਆਈ ਹੈ, ਜਿਸ ’ਚ ਅਗਾਮੀ Pixel 6 ਦੇ ਕੁਝ ਸਪੈਸੀਫਿਕੇਸ਼ਨ ਦੀ ਜਾਣਕਾਰੀ ਮਿਲੀ ਹੈ। ਆਓ ਜਾਣਦੇ ਹਾਂ...
ਮੀਡੀਆ ਰਿਪੋਰਟ ਅਨੁਸਾਰ, Google Pixel 6 Whitechapel ਪ੍ਰੋਸੈਸਰ ਨਾਲ ਲੈਸ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਮਿਡ ਰੇਂਜ ਚਿਪਸੈੱਟ ਹੈ। ਇਸਤੋਂ ਇਲਾਵਾ ਅਗਾਮੀ ਗੂਗਲ ਪਿਕਸਲ 6 ’ਚ ਅਲਟਰਾ ਵਾਈਡ ਬੈਂਡ ਤਕਨੀਕ ਦਾ ਸਪੋਰਟ ਦਿੱਤਾ ਜਾ ਸਕਦਾ ਹੈ। ਇਸਤੋਂ ਇਲਾਵਾ ਅਗਾਮੀ ਸਮਾਰਟਫੋਨ ’ਚ ਐਡਵਾਂਸ ਟੈਕਨਾਲੋਜੀ ਵਾਲਾ ਕੈਮਰਾ ਸੈੱਟਅਪ, ਐੱਚਡੀ ਡਿਸਪਲੇਅ ਅਤੇ ਪਾਵਰਫੁੱਲ ਬੈਟਰੀ ਮਿਲ ਸਕਦੀ ਹੈ।
Google Pixel 6 ਦੀ ਸੰਭਾਵਿਤ ਕੀਮਤ
Google ਨੇ ਪਿਕਸਲ 6 ਦੀ ਲਾਂਚਿੰਗ, ਕੀਮਤ ਅਤੇ ਫੀਚਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਲੀਕ ਰਿਪੋਰਟਸ ਦੀ ਮੰਨੀਏ ਤਾਂ Google Pixel 6 ਸਮਾਰਟਫੋਨ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ। ਇਸਦੀ ਕੀਮਤ ਪ੍ਰੀਮੀਅਮ ਰੇਂਜ ’ਚ ਰੱਖੀ ਜਾਵੇਗੀ।
Google Pixel 5
ਦੱਸ ਦੇਈਏ ਕਿ ਕੰਪਨੀ ਨੇ ਪਿਛਲੇ ਸਾਲ Google Pixel 5 ਨੂੰ ਲਾਂਚ ਕੀਤਾ ਸੀ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Google Pixel 5 ਸਮਾਰਟਫੋਨ ’ਚ 6 ਇੰਚ ਦਾ ਐੱਚਡੀ ਪਲਸ ਓਐੱਲਈਡੀ ਡਿਸਪਲੇਅ ਹੈ। ਇਹ ਸਮਾਰਟਫੋਨ ਲੇਟੈਸਟ ਐਂਡਰਾਈਡ 11 ਆਊਟ-ਆਫ-ਦਿ-ਬਾਕਸ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।