10–20 ਸਾਲ ਪੁਰਾਣੇ ਨਿੱਜੀ ਵਾਹਨਾਂ ਦੇ ਮਾਲਕਾਂ ਲਈ ਹਰ ਸਾਲ ਫਿਟਨੈੱਸ ਟੈਸਟ ਫੀਸ ਹੁਣ ਜ਼ਿਆਦਾ ਖਰਚੀਲੀ ਹੋ ਜਾਵੇਗੀ। ਨਾਲ ਹੀ, ਕਮਰਸ਼ੀਅਲ ਆਪਰੇਟਰ, ਖਾਸ ਕਰਕੇ ਪੁਰਾਣੇ ਟਰੱਕ ਜਾਂ ਵੱਡੇ ਵਾਹਨਾਂ ਦਾ ਇਸਤੇਮਾਲ ਕਰਨ ਵਾਲੇ, ਨਵੇਂ ਫੀਸ ਢਾਂਚੇ ਕਾਰਨ ਆਪਣੇ ਵਾਹਨਾਂ ਨੂੰ ਜਲਦੀ ਬਦਲਣ ਲਈ ਪ੍ਰੇਰਿਤ ਹੋਣਗੇ। ਇਸ ਨਾਲ ਉਹ ਨਵੇਂ, ਘੱਟ-ਨਿਕਾਸੀ ਵਾਲੇ ਮਾਡਲ ਅਪਣਾ ਸਕਣਗੇ।

ਆਟੋ ਡੈਸਕ, ਨਵੀਂ ਦਿੱਲੀ : ਸਰਕਾਰ ਨੇ ਦੇਸ਼ ਭਰ 'ਚ ਵਾਹਨਾਂ ਦੀ ਫਿਟਨੈੱਸ ਟੈਸਟ ਫੀਸ 'ਚ ਵੱਡਾ ਬਦਲਾਅ ਕੀਤਾ ਹੈ। ਸਰਕਾਰ ਨੇ 10 ਸਾਲ ਤੋਂ ਪੁਰਾਣੇ ਸਾਰੇ ਪੈਸੇਂਜਰ ਤੇ ਕਮਰਸ਼ੀਅਲ ਵਾਹਨਾਂ 'ਤੇ ਨਵੇਂ ਤੇ ਜ਼ਿਆਦਾ ਫਿਟਨੈੱਸ ਫੀਸਾਂ ਲਾਗੂ ਕੀਤਾਂ ਹਨ। ਪਹਿਲਾਂ ਇਹ ਫੀਸਾਂ ਸਿਰਫ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ 'ਤੇ ਲਾਗੂ ਹੁੰਦੀਆਂ ਸਨ, ਪਰ ਹੁਣ ਇਹ ਤਿੰਨ ਗੁਣਾ ਤਕ ਵਧ ਗਈਆਂ ਹਨ।
ਇਸ ਨਵੇਂ ਢਾਂਚੇ 'ਚ ਜਿਵੇਂ ਜਿਵੇਂ ਵਾਹਨ ਪੁਰਾਣਾ ਹੁੰਦਾ ਹੈ, ਉਸ ਦੀ ਫਿਟਨੈੱਸ ਟੈਸਟ ਫੀਸ ਵਧਦੀ ਜਾਂਦੀ ਹੈ। ਕਈ ਪੁਰਾਣੀਆਂ ਕਮਰਸ਼ੀਅਲ ਗੱਡੀਆਂ ਲਈ ਇਹ ਫੀਸ 10 ਗੁਣਾ ਤਕ ਵਧ ਗਈ ਹੈ। ਇਸ ਵਿਚ ਦੋਪਹੀਆ, ਤਿੰਨ ਪਹੀਆ, ਕਵਾਡ੍ਰਿਸਾਈਕਲ, LMV, MGV ਤੇ HGV ਸੈਗਮੈਂਟ ਤਕ ਦੀਆਂ ਗੱਡੀਆਂ ਸ਼ਾਮਲ ਹਨ।
ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ (MoRTH) ਅਨੁਸਾਰ, ਇਨ੍ਹਾਂ ਸੋਧੀਆਂ ਗਈਆਂ ਫੀਸਾਂ ਦਾ ਟੀਚਾ ਸੜਕਾਂ ਤੋਂ ਅਸੁਰੱਖਿਅਤ ਤੇ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਉਣਾ ਹੈ। ਵਾਹਨਾਂ ਦੀ ਉਮਰ ਵਧਣ ਨਾਲ ਉਹ ਨਾ ਸਿਰਫ ਮਕੈਨਿਕਲ ਤੌਰ 'ਤੇ ਕਮਜ਼ੋਰ ਹੁੰਦੇ ਹਨ, ਸਗੋਂ ਪ੍ਰਦੂਸ਼ਣ ਦਾ ਪੱਧਰ ਵੀ ਵਧਾਉਂਦੇ ਹਨ। ਇਸ ਲਈ, ਇਨ੍ਹਾਂ ਦੀ ਨਿਯਮਤ ਤੇ ਸਖਤ ਜਾਂਚ ਦੀ ਲੋੜ ਹੁੰਦੀ ਹੈ। ਨੀਤੀਗਤ ਰੂਪ 'ਚ ਸਰਕਾਰ ਚਾਹੁੰਦੀ ਹੈ ਕਿ ਪੁਰਾਣੇ ਵਾਹਨ ਮਾਲਕ ਜਾਂ ਤਾਂ ਵਾਹਨ ਦੀ ਸਥਿਤੀ ਸੁਧਾਰਨ, ਜਾਂ ਫਿਰ ਉਨ੍ਹਾਂ ਨੂੰ ਸਕ੍ਰੈਪ ਜਾਂ ਨਵੇਂ ਮਾਡਲ ਖਰੀਦਣ ਦੀ ਦਿਸ਼ਾ 'ਚ ਅੱਗੇ ਵਧਣ।
ਨਵੇਂ ਨਿਯਮ ਸਾਰੇ ਵਾਹਨਾਂ 'ਤੇ ਲਾਗੂ ਹੁੰਦੇ ਹਨ, ਚਾਹੇ ਉਹ 10 ਸਾਲ ਪੁਰਾਣੇ ਹੋਣ ਜਾਂ 20 ਸਾਲ ਤੋਂ ਵੱਧ। ਪਹਿਲਾਂ 15 ਸਾਲ ਤੋਂ ਘੱਟ ਉਮਰ ਵਾਲੇ ਵਾਹਨਾਂ ਲਈ ਘੱਟ ਫੀਸ ਲੱਗਦੀ ਸੀ ਪਰ ਹੁਣ 15 ਸਾਲ ਤੋਂ ਘੱਟ ਉਮਰ ਵਾਲੇ ਵਾਹਨਾਂ 'ਤੇ ਵੀ ਸੋਧੀ ਹੋਈ ਬੇਸ ਫੀਸ ਲਾਗੂ ਹੋਵੇਗੀ।
ਮੋਟਰਸਾਈਕਲ/ਦੋ-ਪਹੀਆ--------------₹ 600--------------₹ 400--------------₹ 1,000 --------------₹ 2,000
ਤਿੰਨ-ਪਹੀਆ--------------₹ 400 - ₹ 600--------------₹ 600--------------₹ 3,000--------------₹ 7,000
ਹਲਕੇ ਮੋਟਰ ਵਾਹਨ (ਗੱਡੀਆਂ)--------₹ 600 - ₹ 1,000------------₹ 600------------₹ 5,000----------₹ 15,000
ਮੱਧਮ ਮਾਲ/ਯਾਤਰੀ ਵਾਹਨ------------₹ 1,800------------₹ 1,000-------------₹ 10,000-------------₹ 20,000
ਭਾਰੀ ਮਾਲ/ਯਾਤਰੀ ਵਾਹਨ (ਟਰੱਕ/ਬੱਸਾਂ)-----------₹ 2,500----------₹ 1,000----------₹ 12,500----------₹ 25,000
ਵੱਧ ਉਮਰ ਵਾਲੇ ਕਮਰਸ਼ੀਅਲ ਵਾਹਨਾਂ 'ਤੇ ਸਭ ਤੋਂ ਭਾਰੀ ਵਾਧਾ ਕੀਤਾ ਗਿਆ ਹੈ। ਇਸ ਨਾਲ 20 ਸਾਲ ਤੋਂ ਵੱਧ ਉਮਰ ਵਾਲੇ ਵਾਹਨਾਂ ਨੂੰ ਸੜਕ 'ਤੇ ਰੱਖਣਾ ਮਹਿੰਗਾ ਹੋਵੇਗਾ। ਇਹ ਵਾਧਾ ਨਾ ਸਿਰਫ ਫਿਟਨੈੱਸ ਟੈਸਟ, ਸਗੋਂ ਦੁਬਾਰਾ ਜਾਂਚ ਦੇ ਸ਼ੁਲਕ 'ਤੇ ਵੀ ਲਾਗੂ ਹੈ। ਇਸ ਦਾ ਮਤਲਬ ਹੈ ਕਿ ਜੇ ਵਾਹਨ ਫਿਟਨੈੱਸ ਟੈਸਟ 'ਚ ਫੇਲ੍ਹ ਹੁੰਦਾ ਹੈ ਤਾਂ ਦੁਬਾਰਾ ਜਾਂਚ ਕਰਵਾਉਣ 'ਚ ਵੀ ਪਹਿਲਾਂ ਤੋਂ ਵੱਧ ਖਰਚ ਆਵੇਗਾ।
10–20 ਸਾਲ ਪੁਰਾਣੇ ਨਿੱਜੀ ਵਾਹਨਾਂ ਦੇ ਮਾਲਕਾਂ ਲਈ ਹਰ ਸਾਲ ਫਿਟਨੈੱਸ ਟੈਸਟ ਫੀਸ ਹੁਣ ਜ਼ਿਆਦਾ ਖਰਚੀਲੀ ਹੋ ਜਾਵੇਗੀ। ਨਾਲ ਹੀ, ਕਮਰਸ਼ੀਅਲ ਆਪਰੇਟਰ, ਖਾਸ ਕਰਕੇ ਪੁਰਾਣੇ ਟਰੱਕ ਜਾਂ ਵੱਡੇ ਵਾਹਨਾਂ ਦਾ ਇਸਤੇਮਾਲ ਕਰਨ ਵਾਲੇ, ਨਵੇਂ ਫੀਸ ਢਾਂਚੇ ਕਾਰਨ ਆਪਣੇ ਵਾਹਨਾਂ ਨੂੰ ਜਲਦੀ ਬਦਲਣ ਲਈ ਪ੍ਰੇਰਿਤ ਹੋਣਗੇ। ਇਸ ਨਾਲ ਉਹ ਨਵੇਂ, ਘੱਟ-ਨਿਕਾਸੀ ਵਾਲੇ ਮਾਡਲ ਅਪਣਾ ਸਕਣਗੇ।