ETrance Electric Scooter: PURE EV ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ ETrance ਸਿੰਗਲ ਚਾਰਜ 'ਚ ਚਲੇਗਾ 65km ਬਸ ਇੰਨੀ ਹੈ ਕੀਮਤ
Pure EV ETrance+ Electric Scooter: ਦੇਸ਼ 'ਚ ਵੱਧਦੀ ਇਲੈਕਟ੍ਰਿਕ ਵਾਹਨਾਂ ਦੀ ਡਿਮਾਂਡ ਦੇ ਚੱਲਦਿਆਂ ਕਈ ਵਾਹਨ ਕੰਪਨੀਆਂ ਆਪਣੇ ਵਾਹਨਾਂ ਨੂੰ ਪੇਸ਼ ਕਰ ਚੁੱਕੀ ਹੈ। ਅਜਿਹੇ 'ਚ ਭਾਰਤ ਦੀਆਂ ਕਈ ਸਟਾਰਟਅਪ ਕੰਪਨੀਆਂ ਇਸ ਦੌੜ 'ਚ ਸ਼ਾਮਲ ਹਨ
Publish Date: Tue, 18 Aug 2020 11:35 AM (IST)
Updated Date: Wed, 19 Aug 2020 08:11 AM (IST)
ਨਵੀਂ ਦਿੱਲੀ, ਆਟੋ ਡੈਸਕ : Pure EV ETrance+ Electric Scooter: ਦੇਸ਼ 'ਚ ਵੱਧਦੀ ਇਲੈਕਟ੍ਰਿਕ ਵਾਹਨਾਂ ਦੀ ਡਿਮਾਂਡ ਦੇ ਚੱਲਦਿਆਂ ਕਈ ਵਾਹਨ ਕੰਪਨੀਆਂ ਆਪਣੇ ਵਾਹਨਾਂ ਨੂੰ ਪੇਸ਼ ਕਰ ਚੁੱਕੀ ਹੈ। ਅਜਿਹੇ 'ਚ ਭਾਰਤ ਦੀਆਂ ਕਈ ਸਟਾਰਟਅਪ ਕੰਪਨੀਆਂ ਇਸ ਦੌੜ 'ਚ ਸ਼ਾਮਲ ਹਨ। ਫਿਲਹਾਲ ਹੈਦਰਾਬਾਦ ਦੀ ਇਕ ਸਟਾਰਟਅਪ ਕੰਪਨੀ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਹੈਦਰਾਬਾਦ ਨੇ ਨਵਾਂ ਇਲੈਕਟ੍ਰਿਕ ਸਕੂਟਰ 'Etrance' ਲਾਂਚ ਕਰ ਦਿੱਤਾ ਹੈ। ਜਿਸਦੀ ਕੀਮਤ 56,999 ਰੁਪਏ ਤੈਅ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਚਕੂਟਰ ਕੰਪਨੀ ਦਾ ਪੰਜਵਾਂ ਮਾਡਲ ਹੈ ਜਿਸ 'ਚ 1.25 ਕੇਡਬਲਿਊਐੱਚ ਪੋਰਟੇਬਲ ਬੈਟਰੀ ਦੀ ਵਰਤੋਂ ਕੀਤੀ ਗਈ ਹੈ। ਜੋ ਸਿੰਗਲ ਚਾਰਜ 'ਚ 65 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਪ੍ਰਦਾਨ ਕਰੇਗਾ। ਪਯੋਰ ਈਵੀ ਨੇ ਇਸ ਸਕੂਟਰ ਦੀ ਲਾਂਚਿੰਗ ਦੇ ਮੌਕੇ 'ਤੇ ਕਿਹਾ ਕਿ ਕੰਪਨੀ ਨੇ ਆਈਆਈਟੀ ਹੈਦਰਾਬਾਦ ਦੇ ਕੈਂਪਸ ਦੇ ਬਾਹਰ ਖੋਜ ਕੇਂਦਰ ਸ਼ੁਰੂ ਕੀਤਾ ਹੈ।
ਜਿੱਥੇ ਇਨ ਹਾਊਸ ਬੈਟਰੀ ਨਿਰਮਾਣ ਦੀ ਸਹੂਲਤ ਵੀ ਕਰਵਾਈ ਗਈ ਹੈ। ਕੰਪਨੀ ਨੇ ਦੱਸਿਆ ਕਿ ਇਸ ਸੈਂਟਰ 'ਤੇ ਕੰਪਨੀ ਦੀ ਰਿਸਰਚ ਐਂਡ ਡਿਵੈੱਲਪਮੈਂਟ ਟੀਮ ਇਲੈਕਟ੍ਰਾਨਿਕ ਸਕੂਟਰ 'ਤੇ ਰਿਸਰਚ ਕਰਦੀ ਹੈ। ਇਸ ਸਕੂਟਰ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪਯੋਰ ਈਵੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਹਿਤ ਵਡੇਰਾ ਨੇ ਕਿਹਾ ਕਿ ਅਸੀਂ ਲਗਾਤਾਰ ਮਾਧਿਅਮ ਵਰਗੀ ਭਾਰਤੀ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਵਾਹਨ ਪੇਸ਼ ਕਰ ਰਹੇ ਹਨ। ਇਸ ਕੋਵਿਡ-19 ਮਹਾਮਾਰੀ 'ਚ ਜੋ ਲੋਕ ਘੱਟ ਕੀਮਤਾਂ 'ਤੇ ਇਲੈਕਟ੍ਰਾਨਿਕ ਸਕੂਟਰ ਦੀ ਤਲਾਸ਼ ਕਰ ਰਹੇ ਹਨ ਕਿ ਉਹ ਉਨ੍ਹਾਂ ਲਈ ਬਿਹਤਰ ਬਦਲਾਅ ਹੋ ਸਕਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪਯੋਰ ਈਵੀ ਭਾਰਤ 'ਚ ਇਸ ਤੋਂ ਪਹਿਲਾਂ ਚਾਰ ਇਲੈਕਟ੍ਰਾਨਿਕ ਸਕੂਟਰਾਂ ਨੂੰ ਬਾਜ਼ਾਰ 'ਚ ਲਾਂਚ ਕਰ ਚੁੱਕੀ ਹੈ। ਇਨ੍ਹਾਂ 'ਚ ਈਪਲੂਟੋ 7ਜੀ, ਈਟ੍ਰਾਂਸ ਤੇ ਈਟ੍ਰਾਨ ਸ਼ਾਮਲ ਹੈ। ਦੂਜੇ ਪਾਸੇ ਕੰਪਨੀ ਆਪਣੇ ਪਲਾਂਟ 'ਚ ਸਾਲਾਨਾ 20,000 ਸਕੂਟਰਾਂ ਦਾ ਨਿਰਮਾਣ ਕਰਨ ਦੇ ਸਮਰਥ ਹੈ ਜਿਸ ਨੂੰ ਕੁਝ ਸਾਲਾਂ 'ਚ ਵਧਾ ਕੇ 2,00,000 ਯੂਨਿਟ ਕਰਨ ਦਾ ਟੀਚਾ ਰੱਖਿਆ ਗਿਆ ਹੈ।