UIDAI ਨੇ ਦੱਸਿਆ ਹੈ ਕਿ ਮੋਬਾਈਲ ਨੰਬਰ ਅਪਡੇਟ ਫੀਚਰ 'ਚ ਟੂ-ਸਟੈੱਪ ਵੈਰੀਫਿਕੇਸ਼ਨ ਪ੍ਰਕਿਰਿਆ ਹੈ। ਸਭ ਤੋਂ ਪਹਿਲਾਂ ਪੁਰਾਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ OTP ਭੇਜਿਆ ਜਾਵੇਗਾ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : UIDAI ਨੇ ਆਧਾਰ ਐਪ ਦਾ ਬਿਲਕੁਲ ਨਵਾਂ ਵਰਜ਼ਨ ਪੇਸ਼ ਕਰ ਦਿੱਤਾ ਹੈ ਜੋ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਰਟ, ਆਧੁਨਿਕ ਤੇ ਯੂਜ਼ਰ-ਫ੍ਰੈਂਡਲੀ ਹੋ ਗਿਆ ਹੈ। ਇਸ ਵੱਡੇ ਅਪਡੇਟ ਤੋਂ ਬਾਅਦ ਨਾ ਸਿਰਫ ਐਪ ਦਾ ਇੰਟਰਫੇਸ ਪੂਰੀ ਤਰ੍ਹਾਂ ਬਦਲ ਗਿਆ ਹੈ, ਸਗੋਂ ਹੁਣ ਇਸ ਵਿਚ ਕਈ ਖਾਸ ਫੀਚਰਜ਼ ਵੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨਾਲ ਆਧਾਰ ਦੀ ਵਰਤੋਂ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ।
ਦਰਅਸਲ, ਕੁਝ ਦਿਨ ਪਹਿਲਾਂ ਹੀ UIDAI ਨੇ X (ਟਵਿੱਟਰ) ਪੋਸਟ ਰਾਹੀਂ ਜਾਣਕਾਰੀ ਦਿੱਤੀ ਸੀ ਕਿ 28 ਜਨਵਰੀ ਨੂੰ ਐਪ ਦਾ ਵੱਡਾ ਅਪਗ੍ਰੇਡ ਜਾਰੀ ਕੀਤਾ ਜਾਵੇਗਾ। ਹੁਣ ਨਵੇਂ ਵਰਜ਼ਨ 'ਚ ਯੂਜ਼ਰਜ਼ ਨਾ ਸਿਰਫ ਆਪਣਾ ਆਧਾਰ ਡਿਜੀਟਲ ਤਰੀਕੇ ਨਾਲ ਸ਼ੇਅਰ ਕਰ ਸਕਦੇ ਹਨ, ਸਗੋਂ ਦੂਜਿਆਂ ਦਾ ਆਧਾਰ ਕਾਰਡ ਵੀ ਵੈਰੀਫਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਨਵੇਂ ਵਰਜ਼ਨ 'ਚ ਹੁਣ ਆਧਾਰ ਨਾਲ ਜੁੜੇ ਮੋਬਾਈਲ ਨੰਬਰ ਨੂੰ ਅਪਡੇਟ ਕਰਨ ਦੀ ਸਹੂਲਤ ਵੀ ਜੋੜ ਦਿੱਤੀ ਗਈ ਹੈ।
UIDAI ਨੇ ਆਪਣੇ ਅਧਿਕਾਰਤ X ਅਕਾਊਂਟ ਰਾਹੀਂ ਫੁੱਲ ਆਧਾਰ ਐਪ ਦੇ ਲਾਂਚ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਪੋਸਟ 'ਚ ਕਿਹਾ ਗਿਆ ਹੈ, "ਆਧਾਰ 'ਚ ਆਪਣਾ ਮੋਬਾਈਲ ਨੰਬਰ ਬਦਲਣਾ ਚਾਹੁੰਦੇ ਹੋ? ਆਧਾਰ ਆਪਣੀਆਂ ਸੇਵਾਵਾਂ ਦੇ ਵਿਕਲਪ ਵਧਾ ਰਿਹਾ ਹੈ ਤਾਂ ਜੋ ਆਧਾਰ ਨੰਬਰ ਧਾਰਕ ਕਿਤੇ ਵੀ, ਕਦੇ ਵੀ ਆਪਣਾ ਮੋਬਾਈਲ ਨੰਬਰ ਅਪਡੇਟ ਕਰ ਸਕਣ।"
ਇੰਨਾ ਹੀ ਨਹੀਂ, UIDAI ਨੇ ਦੱਸਿਆ ਹੈ ਕਿ ਮੋਬਾਈਲ ਨੰਬਰ ਅਪਡੇਟ ਫੀਚਰ 'ਚ ਟੂ-ਸਟੈੱਪ ਵੈਰੀਫਿਕੇਸ਼ਨ ਪ੍ਰਕਿਰਿਆ ਹੈ।
ਸਭ ਤੋਂ ਪਹਿਲਾਂ, ਪੁਰਾਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ OTP ਭੇਜਿਆ ਜਾਵੇਗਾ।
ਦੂਜਾ, ਯੂਜ਼ਰ ਨੂੰ ਐਪ ਦੀ ਵਰਤੋਂ ਕਰ ਕੇ ਫੇਸ ਵੈਰੀਫਿਕੇਸ਼ਨ (Face Verification) ਪੂਰੀ ਕਰਨੀ ਹੋਵੇਗੀ। ਦੋਵੇਂ ਪੜਾਅ ਪੂਰੇ ਹੋਣ ਤੋਂ ਬਾਅਦ ਹੀ ਸਿਸਟਮ ਨਵੇਂ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਦੀ ਇਜਾਜ਼ਤ ਦੇਵੇਗਾ।
UIDAI ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਯੂਜ਼ਰ ਕੋਲ ਪੁਰਾਣੇ ਮੋਬਾਈਲ ਨੰਬਰ ਤਕ ਪਹੁੰਚ (access) ਨਹੀਂ ਹੈ ਤਾਂ ਐਪ ਰਾਹੀਂ ਅਪਡੇਟ ਨਹੀਂ ਕੀਤਾ ਜਾ ਸਕੇਗਾ। ਅਜਿਹੇ ਮਾਮਲਿਆਂ 'ਚ ਵਿਅਕਤੀ ਨੂੰ ਬਦਲਾਅ ਕਰਨ ਲਈ ਨਜ਼ਦੀਕੀ ਆਧਾਰ ਐਨਰੋਲਮੈਂਟ ਸੈਂਟਰ (Aadhaar Enrolment Centre) ਹੀ ਜਾਣਾ ਪਵੇਗਾ।
ਮੋਬਾਈਲ ਨੰਬਰ ਅਪਡੇਟ ਕਰਨ ਲਈ 75 ਰੁਪਏ ਦੀ ਫੀਸ ਅਦਾ ਕਰੋ।