ਰੂਸ ਦੀ ਸੈਮਸੋਨੋਵਾ ਨੇ ਹਾਸਲ ਕੀਤਾ ਖ਼ਿਤਾਬ, ਚੀਨ ਦੀ ਝੇਂਗ ਕਿਨਵੇਨ ਨੂੰ 7-5, 7-5 ਨਾਲ ਹਰਾਇਆ
ਰੂਸ ਦੀ ਲਿਊਡਮਿਲਾ ਸੈਮਸੋਨੋਵਾ ਨੇ ਐਤਵਾਰ ਨੂੰ ਇੱਥੇ ਚੀਨ ਦੀ ਝੇਂਗ ਕਿਨਵੇਨ ਨੂੰ 7-5, 7-5 ਨਾਲ ਹਰਾ ਕੇ ਦੋ ਮਹੀਨੇ ਦੇ ਅੰਦਰ ਆਪਣਾ ਤੀਜਾ ਡਬਲਯੂਟੀਏ ਖ਼ਿਤਾਬ ਹਾਸਲ ਕੀਤਾ।
Publish Date: Mon, 26 Sep 2022 12:08 AM (IST)
Updated Date: Mon, 26 Sep 2022 12:11 AM (IST)
ਟੋਕੀਓ (ਏਪੀ) : ਰੂਸ ਦੀ ਲਿਊਡਮਿਲਾ ਸੈਮਸੋਨੋਵਾ ਨੇ ਐਤਵਾਰ ਨੂੰ ਇੱਥੇ ਚੀਨ ਦੀ ਝੇਂਗ ਕਿਨਵੇਨ ਨੂੰ 7-5, 7-5 ਨਾਲ ਹਰਾ ਕੇ ਦੋ ਮਹੀਨੇ ਦੇ ਅੰਦਰ ਆਪਣਾ ਤੀਜਾ ਡਬਲਯੂਟੀਏ ਖ਼ਿਤਾਬ ਹਾਸਲ ਕੀਤਾ। ਵਿਸ਼ਵ ਰੈਂਕਿੰਗ ਵਿਚ 30ਵੀਂ ਰੈਂਕਿੰਗ ਦੀ ਸੈਮਸੋਨੋਵਾ ਨੇ ਅਗਸਤ ਵਿਚ ਵਾਸ਼ਿੰਗਟਨ ਤੇ ਕਲੀਵਲੈਂਡ ਵਿਚ ਵੀ ਟਰਾਫੀ ਜਿੱਤੀ ਸੀ। ਉਹ ਯੂਐੱਸ ਓਪਨ ਦੇ ਵੀ ਚੌਥੇ ਗੇੜ ਤਕ ਪੁੱਜੀ ਸੀ। 23 ਸਾਲ ਦੀ ਖਿਡਾਰਨ ਨੇ ਆਪਣੇ ਪਿਛਲੇ 19 ਵਿਚੋਂ 18 ਮੈਚ ਜਿੱਤੇ ਹਨ ਤੇ ਟੋਕੀਓ ਵਿਚ ਇਕ ਵੀ ਸੈੱਟ ਨਹੀਂ ਗੁਆਇਆ। ਸੈਮਸੋਨੋਵਾ ਨੇ ਕਿਹਾ ਕਿ ਇਹ ਸ਼ਾਨਦਾਰ ਹੈ। ਮੈਨੂੰ ਇਸ ਨੂੰ ਮਹਿਸੂਸ ਕਰਨ ਵਿਚ ਥੋੜ੍ਹਾ ਹੋਰ ਸਮਾਂ ਲੱਗੇਗਾ ਪਰ ਇਹ ਸ਼ਾਨਦਾਰ ਹੈ।