Saina Nehwal Retirement : ਓਲੰਪਿਕ ਮੈਡਲ ਜੇਤੂ ਸਾਇਨਾ ਨੇਹਵਾਲ ਨੇ ਬੈਡਮਿੰਟਨ ਤੋਂ ਸੰਨਿਆਸ ਦਾ ਕੀਤਾ ਐਲਾਨ
London Olympics 2012 ਦੀ ਕਾਂਸੀ ਮੈਡਲ ਜੇਤੂ ਸਾਇਨਾ ਨੇ ਆਖਰੀ ਮੁਕਾਬਲਾ 2023 ਸਿੰਗਾਪੁਰ ਓਪਨ ’ਚ ਖੇਡਿਆ ਸੀ। ਉਸਨੇ ਇਕ ਪੌਡਕਾਸਟ ’ਚ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਹੀ ਖੇਡ ਛੱਡ ਦਿੱਤੀ ਸੀ। ਮੈਨੂੰ ਲੱਗਾ ਕਿ ਮੈਂ ਆਪਣੀਆਂ ਸ਼ਰਤਾਂ ’ਤੇ ਖੇਡਣਾ ਸ਼ੁਰੂ ਕੀਤਾ ਤੇ ਆਪਣੀਆਂ ਸ਼ਰਤਾਂ ’ਤੇ ਹੀ ਵਿਦਾ ਲਵਾਂਗੀ ਤਾਂ ਐਲਾਨ ਕਰਨ ਦੀ ਲੋੜ ਹੀ ਨਹੀਂ ਸੀ।
Publish Date: Tue, 20 Jan 2026 09:01 AM (IST)
Updated Date: Tue, 20 Jan 2026 09:03 AM (IST)
ਨਵੀਂ ਦਿੱਲੀ : ਓਲੰਪਿਕ ਮੈਡਲ ਜੇਤੂ ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਖੇਡ ਤੋਂ ਸੰਨਿਆਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸਦਾ ਸਰੀਰ ਹੁਣ ਐਲੀਟ ਖੇਡ ਦੀਆਂ ਮੰਗਾਂ ਅਨੁਸਾਰ ਉਸਦਾ ਸਾਥ ਨਹੀਂ ਦੇ ਰਿਹਾ। ਲੰਡਨ ਓਲੰਪਿਕ 2012 ਦੀ ਕਾਂਸੀ ਮੈਡਲ ਜੇਤੂ ਸਾਇਨਾ ਨੇ ਆਖਰੀ ਮੁਕਾਬਲਾ 2023 ਸਿੰਗਾਪੁਰ ਓਪਨ ’ਚ ਖੇਡਿਆ ਸੀ। ਉਸਨੇ ਇਕ ਪੌਡਕਾਸਟ ’ਚ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਹੀ ਖੇਡ ਛੱਡ ਦਿੱਤੀ ਸੀ। ਮੈਨੂੰ ਲੱਗਾ ਕਿ ਮੈਂ ਆਪਣੀਆਂ ਸ਼ਰਤਾਂ ’ਤੇ ਖੇਡਣਾ ਸ਼ੁਰੂ ਕੀਤਾ ਤੇ ਆਪਣੀਆਂ ਸ਼ਰਤਾਂ ’ਤੇ ਹੀ ਵਿਦਾ ਲਵਾਂਗੀ ਤਾਂ ਐਲਾਨ ਕਰਨ ਦੀ ਲੋੜ ਹੀ ਨਹੀਂ ਸੀ। ਕਿਹਾ ਕਿ ਜੇ ਤੁਸੀਂ ਹੋਰ ਖੇਡਣ ਦੇ ਸਮਰੱਥ ਨਹੀਂ ਹੋ ਤਾਂ ਕੋਈ ਗੱਲ ਨਹੀਂ।