ਭਾਰਤ ਨੇ ਮਿਕਸਡ ਟੀਮ ਏਅਰ ਪਿਸਟਲ 'ਚ ਜਿੱਤਿਆ ਗੋਲਡ, ਫਾਈਨਲ 'ਚ ਤੁਰਕੀ ਦੀ ਇਲਾਇਡਾ ਤਰਹਾਨ ਤੇ ਯੂਸਫ਼ ਡਿਕੇਚ ਦੀ ਜੋੜੀ ਨੂੰ 16-10 ਨਾਲ ਹਰਾਇਆ
ਨਿਸ਼ਾਨੇਬਾਜ਼ ਈਸ਼ਾ ਸਿੰਘ ਤੇ ਸ਼ਿਵਾ ਨਰਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਗੋਲਡ ਮੈਡਲ ਜੱਤਿਆ। ਇਸ ਭਾਰਤੀ ਜੋੜੀ ਨੇ ਮੁਕਾਬਲੇ ਦੇ ਫਾਈਨਲ ਵਿਚ ਤੁਰਕੀ ਦੀ ਇਲਾਇਡਾ ਤਰਹਾਨ ਤੇ ਯੂਸਫ਼ ਡਿਕੇਚ ਦੀ ਜੋੜੀ ਨੂੰ 16-10 ਨਾਲ ਹਰਾ ਕੇ ਦੇਸ਼ ਦੇ ਮੈਡਲਾਂ ਦੀ ਗਿਣਤੀ ਦੋ ਕਰ ਦਿੱਤੀ।
Publish Date: Fri, 18 Aug 2023 08:56 PM (IST)
Updated Date: Fri, 18 Aug 2023 08:58 PM (IST)
ਬਾਕੂ (ਪੀਟੀਆਈ) : ਨਿਸ਼ਾਨੇਬਾਜ਼ ਈਸ਼ਾ ਸਿੰਘ ਤੇ ਸ਼ਿਵਾ ਨਰਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਗੋਲਡ ਮੈਡਲ ਜੱਤਿਆ। ਇਸ ਭਾਰਤੀ ਜੋੜੀ ਨੇ ਮੁਕਾਬਲੇ ਦੇ ਫਾਈਨਲ ਵਿਚ ਤੁਰਕੀ ਦੀ ਇਲਾਇਡਾ ਤਰਹਾਨ ਤੇ ਯੂਸਫ਼ ਡਿਕੇਚ ਦੀ ਜੋੜੀ ਨੂੰ 16-10 ਨਾਲ ਹਰਾ ਕੇ ਦੇਸ਼ ਦੇ ਮੈਡਲਾਂ ਦੀ ਗਿਣਤੀ ਦੋ ਕਰ ਦਿੱਤੀ।
ਭਾਰਤ ਇਸ ਸਮੇਂ ਇਕ ਗੋਲਡ ਤੇ ਇਕ ਕਾਂਸੇ ਦਾ ਮੈਡਲ ਜਿੱਤ ਕੇ ਸੂਚੀ ਵਿਚ ਦੂਜੇ ਸਥਾਨ 'ਤੇ ਚੱਲ ਰਿਹਾ ਹੈ ਜਦਕਿ ਚੀਨ ਪੰਜ ਗੋਲਡ ਤੇ ਦੋ ਕਾਂਸੇ ਦੇ ਮੈਡਲਾਂ ਨਾਲ ਸਿਖਰ 'ਤੇ ਕਾਬਜ ਹੈ। ਭਾਰਤੀਆਂ ਨੇ ਕੁਆਲੀਫਿਕੇਸ਼ਨ ਗੇੜ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਵਿਚ ਈਸ਼ਾ ਨੇ 290 ਤੇ ਨਰਵਾਲ ਨੇ 293 ਅੰਕ ਹਾਸਲ ਕੀਤੇ। ਉਨ੍ਹਾਂ ਦਾ ਕੁੱਲ ਸਕੋਰ 583 ਰਿਹਾ ਜਿਸ ਨਾਲ ਉਨ੍ਹਾਂ ਨੂੰ ਕੁਆਲੀਫਿਕੇਸ਼ਨ ਗੇੜ ਵਿਚ ਸਿਖਰ 'ਤੇ ਰਹਿਣ ਵਿਚ ਮਦਦ ਮਿਲੀ ਤੇ ਤੁਰਕੀ ਦੀ ਜੋੜੀ 581 ਦੇ ਕੁੱਲ ਸਕੋਰ ਨਾਲ ਦੂਜੇ ਸਥਾਨ 'ਤੇ ਰਹੀ। ਚੀਨ ਤੇ ਈਰਾਨ ਨੇ ਬਰਾਬਰ 580 ਅੰਕ ਹਾਸਲ ਕੀਤੇ ਪਰ ਇਨਰ 10 ਦੀ ਬਦੌਲਤ ਚੀਨ ਤੀਜੇ ਸਥਾਨ ਨਾਲ ਫਾਈਨਲ ਲਈ ਕੁਆਲੀਫਾਈ ਹੋਇਆ। ਭਾਰਤ ਦੇ ਰਾਈਫਲ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਉਹ ਕੁਆਲੀਫਿਕੇਸ਼ਨ ਗੇੜ ਦਾ ਅੜਿੱਕਾ ਵੀ ਪਾਰ ਨਾ ਕਰ ਸਕੇ। ਮੇਹੁਲੀ ਘੋਸ਼ (316.0) ਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (314.2) ਦੀ ਜੋੜੀ ਨੇ ਕੁੱਲ 630.2 ਦਾ ਸਕੋਰ ਬਣਾਇਆ ਤੇ ਕੁਆਲੀਫਿਕੇਸ਼ਨ ਗੇੜ ਵਿਚ ਨੌਵੇਂ ਸਥਾਨ 'ਤੇ ਰਹੇ। ਉਥੇ ਰਮਿਤਾ (313.7) ਤੇ ਦਿਵਿਆਂਸ਼ ਸਿੰਘ ਪੰਵਾਰ (314.6) ਦੀ ਦੂਜੀ ਭਾਰਤੀ ਜੋੜੀ ਕੁੱਲ 628.3 ਦਾ ਸਕੋਰ ਬਣਾ ਕੇ 77 ਟੀਮਾਂ ਵਿਚ 17ਵੇਂ ਸਥਾਨ 'ਤੇ ਰਹੇ। ਮਹਿਲਾਵਾਂ ਦੇ ਸਟੀਕ ਮੁਕਾਬਲੇ ਵਿਚ ਪਰਿਨਾਜ ਧਾਲੀਵਾਲ (118), ਗਨੀਮਤ ਸੇਖੋਂ (118) ਤੇ ਦਰਸ਼ਾ ਰਾਠੌੜ (115) ਦੀ ਟੀਮ 351 ਅੰਕ ਬਣਾ ਕੇ ਕਾਂਸੇ ਦਾ ਮੈਡਲ ਜਿੱਤਣ ਵਾਲੀ ਟੀਮ ਸਲੋਵਾਕੀਆ (359) ਤੋਂ ਬਾਅਦ ਚੌਥੇ ਸਥਾਨ 'ਤੇ ਰਹੀ।