ਹਸਨ ਸਰਦਾਰ ਦਾ ਜਨਮ ਅਕਤੂਬਰ-22, 1957 ’ਚ ਸਯੱਦ ਇਫਤਖਾਰ ਦੇ ਗ੍ਰਹਿ ਵਿਖੇ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਹੋਇਆ| ਹਸਨ ਨੇ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨੂਰ ਜਹਾਂ ਦੀ ਲੜਕੀ ਮੀਨਾ ਜਹਾਂ ਨਾਲ ਸ਼ਾਦੀ ਕੀਤੀ| ਹਸਨ ਦੇ ਗ੍ਰਹਿ ਵਿਖੇ ਬੇਟੀ ਅਲੀਸ਼ਾ ਸਰਦਾਰ ਦੇ ਸ਼ਾਮਿਲ ਹੋਣ ਨਾਲ ਖੁਸ਼ੀਆਂ ਵਿੱਚ ਵਾਧਾ ਹੋਇਆ|

ਓਲੰਪੀਅਨ ਹਸਨ ਸਰਦਾਰ ਨੂੰ ਵਿਸ਼ਵ ਹਾਕੀ ਕੱਪ ਮੁੰਬਈ-1982, ਏਸ਼ੀਅਨ ਗੇਮਜ਼ ਹਾਕੀ ਨਵੀਂ ਦਿੱਲੀ-1982, ਲਾਸ ਏਂਜਲਸ ਓਲੰਪਿਕ-1984 ਤੇ ਏਸ਼ੀਆ ਹਾਕੀ ਕੱਪ ਕਰਾਚੀ-1982 ਦੇ ਫਾਈਨਲ ਮੈਚਾਂ ’ਚ ਸਕੋਰ ਕਰਨ ਦਾ ਹੱਕ ਹਾਸਲ ਹੋਇਆ| ਹਸਨ ਸਰਦਾਰ ਨੇ ਦੋ ਏਸ਼ੀਆ ਹਾਕੀ ਕਪ ਮੁਕਾਬਲਿਆਂ ’ਚ ਪਾਕਿ ਟੀਮ ਦੀ ਪ੍ਰਤੀਨਿਧਤਾ ਕਰਨ ਸਦਕਾ 26 ਗੋਲ ਸਕੋਰ ਕੀਤੇ ਗਏ| ਦੋ ਸੰਸਾਰ ਹਾਕੀ ਕਪ ਟੂਰਨਾਮੈਂਟਾਂ ਵਿੱਚ ਹਸਨ ਸਰਦਾਰ ਦੀ ਹਾਕੀ ਨੇ 12 ਵਾਰ ਬਾਲ ਨੂੰ ਗੋਲ ਸਰਦਲ ਤੋਂ ਪਾਰ ਕੀਤਾ| ਹਸਨ ਸਰਦਾਰ ਨੇ ਲਾਸ ਏਂਜਲਸ ਅਤੇ ਨਵੀਂ ਦਿਲੀ-1982 ਏਸ਼ੀਅਨ ਗੇਮਜ਼ ਵਿੱਚ ਪਾਕਿਸਤਾਨ ਟੀਮ ਦੀ ਨੁਮਾਇੰਦਗੀ ਕੀਤੀ| ਓਲੰਪਿਕ ਏਸ਼ਿਆਈ ਖੇਡਾਂ ’ਚ ਹਸਨ ਸਰਦਾਰ ਨੇ 20 ਗੋਲ ਦਾਗ਼ਣ ਦਾ ਸੁਭਾਗ ਹਾਸਲ ਹੋਇਆ| ਕਾਬਲੇਗੌਰ ਕਿ ਹਸਨ ਸਰਦਾਰ ਨੇ ਲਾਸ ਏਂਜਲਸ ਓਲੰਪਿਕ ਅਤੇ ਨਵੀਂ ਦਿੱਲੀ ਏਸ਼ੀਅਨ ਖੇਡਾਂ ’ਚ ਬਰਾਬਰ 10-10 ਗੋਲ ਕੀਤੇ| 1982 ’ਚ ਖੇਡੇ ਗਏ ਪਹਿਲੇ ਏਸ਼ੀਆ ਹਾਕੀ ਕਪ ’ਚ ਸ਼ਮਿਉਲ੍ਹਾ ਦੀ ਕਪਤਾਨੀ ’ਚ ਟੀਮ ਭਾਰਤੀ ਨੂੰ ਹਰਾ ਕੇ ਚੈਂਪੀਅਨ ਨਾਮਜ਼ਦ ਹੋਈ| ਹਸਨ ਸਰਦਾਰ 16 ਗੋਲ ਕਰਕੇ ਜਿਥੇ ‘ਟਾਪ ਸਕੋਰਰ’ ਬਣਿਆ ਉਥੇ ਉਸ ਨੂੰ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਦਾ ਹਕ ਵੀ ਹਾਸਲ ਹੋਇਆ| ਢਾਕਾ ’ਚ ਖੇਡੇ ਗਏ ਦੂਜੇ ਏਸ਼ੀਆ ਹਾਕੀ ਕ¾ਪ ’ਚ ਹਸਨ ਸਰਦਾਰ ਦੀ ਖੇਡ ਦਾ ਜਾਦੂ ਦੂਜੀ ਵਾਰ ਵੀ ਚਲਿਆ| ਕਪਤਾਨ ਹਨੀਫ਼ ਖ਼ਾਨ ਦੀ ਪਾਕਿਸਤਾਨੀ ਟੀਮ ਨੇ ਭਾਰਤੀ ਖਿਡਾਰੀਆਂ ਨੂੰ ਦੂਜੀ ਵਾਰ ਹਰਾ ਕੇ ਏਸ਼ੀਆ ਹਾਕੀ ਕ¾ਪ ਦੀ ਜਿ¾ਤ ’ਤੇ ਕਬਜ਼ਾ ਜਮਾਇਆ| ਹਸਨ ਸਰਦਾਰ 10 ਗੋਲ ਕਰਕੇ ਜਿਥੇ ‘ਸਰਬੋਤਮ ਸਕੋਰਰ’ ਦਾ ਹਕ ਹਾਸਲ ਕੀਤਾ ਉਥੇ ਏਸ਼ਿਆਈ ਹਾਕੀ ਦੇ ਪ੍ਰਬੰਧਕਾਂ ਵਲੋਂ ਉਸ ਨੂੰ ਦੂਜੀ ਵਾਰ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਦਾ ਖ਼ਿਤਾਬ ਵੀ ਹਾਸਲ ਹੋਇਆ|
ਕੌਮਾਂਤਰੀ ਕਰੀਅਰ ਦਾ ਆਗਾਜ਼
ਦੁਨੀਆ ਦੇ ਨਾਮੀਂ ਗੋਲਚੀਆਂ ਤੇ ਡਿਫੈਡਰਾਂ ਦੇ ਸਾਹ ਸੂਤਣ ਵਾਲੇ ਸੈਂਟਰ ਫਾਰਵਰਡ ਹਸਨ ਸਰਦਾਰ ਨੇ 1979 ’ਚ ਕੌਮਾਂਤਰੀ ਕਰੀਅਰ ਦਾ ਆਗਾਜ਼ ਕੀਤਾ| 1987 ਵਿੱਚ ਆਪਣੀ ਹਾਕੀ ਕਿੱਲੀ ’ਤੇ ਟੰਗਣ ਵਾਲੇ ਹਸਨ ਸਰਦਾਰ ਨੇ ਕਪਤਾਨ ਅਖ਼ਤਰ ਰਸੂਲ ਦੀ ਕਪਤਾਨੀ ’ਚ ਮੁੰਬਈ-1982 ’ਚ ਚੌਥਾ ਵਿਸ਼ਵ ਹਾਕੀ ਕਪ ਖੇਡਿਆ| ਆਪਣੇ ਪਹਿਲੇ ਹੀ ਵਿਸ਼ਵ-ਵਿਆਪੀ ਹਾਕੀ ਟੂਰਨਾਮੈਂਟ ਵਿੱਚ ਹਸਨ ਸਰਦਾਰ ਨੇ ਪੂਲ ਮੈਚ ਤੋਂ ਲੈ ਕੇ ਸੈਮੀਫਾਈਨਲ ਅਤੇ ਫਾਈਨਲ ’ਚ ਸਕੋਰ ਕਰਕੇ ਦਰਸਾ ਦਿੱਤਾ ਕਿ ਆਉਣ ਵਾਲਾ ਸਮਾਂ ਕਿਸੇ ਹੋਰ ਸਟਰਾਈਕਰ ਦਾ ਨਹੀਂ ਸਗੋਂ ਉਸ ਦਾ ਹੋਵੇਗਾ| ਮੁੰਬਈ ’ਚ ਘਾਹ ਦੇ ਮੈਦਾਨ ’ਚ ਖੇਡੇ ਚੌਥੇ ਆਲਮੀ ਹਾਕੀ ਕ¾ਪ ’ਚ ਪਾਕਿਸਤਾਨ ਨੇ ਪਹਿਲੇ ਬਾਰਸੀਲੋਨਾ-1971 ਅਤੇ ਬਿਊਨਿਸ ਏਰੀਅਸ-1978 ਦੇ ਤੀਜੇ ਆਲਮੀ ਹਾਕੀ ਟੂਰਨਾਮੈਂਟ ਤੋਂ ਬਾਅਦ ਤੀਜੀ ਵਾਰ ਵਿਸ਼ਵ ਚੈਂਪੀਅਨ ਬਣ ਕੇ ਸੰਸਾਰ ਹਾਕੀ ਚੈਂਪੀਅਨ ਦਾ ਖ਼ਿਤਾਬ ਆਪਣੀ ਝੋਲੀ ਪਾਇਆ| ਹਸਨ ਸਰਦਾਰ ਸੰਸਾਰ-ਵਿਆਪੀ ਹਾਕੀ ਟੂਰਨਾਮੈਂਟ ’ਚ 11 ਗੋਲ ਦਾਗ਼ਣ ਸਦਕਾ ‘ਸੈਕਿੰਡ ਟਾਪ ਸਕੋਰਰ’ ਨਾਮਜ਼ਦ ਹੋਇਆ| ਕਰਾਚੀ-1982 ’ਚ ਖੇਡੇ ਪਹਿਲੇ ਏਸ਼ੀਆ ਹਾਕੀ ਕ¾ਪ ’ਚ ਦੇ ਫਾਈਨਲ ’ਚ ਪਾਕਿਸਤਾਨੀ ਟੀਮ ਨੇ ਭਾਰਤੀ ਹਾਕੀ ਟੀਮ ਨੂੰ 4-0 ਨਾਲ ਹਰਾ ਕੇ ਪਹਿਲੇ ਹੀ ਏਸ਼ੀਆ ਹਾਕੀ ਕਪ ’ਤੇ ਕਬਜ਼ਾ ਜਮਾਇਆ| ਹਸਨ ਸਰਦਾਰ ਦਾ ਜਨਮ ਅਕਤੂਬਰ-22, 1957 ’ਚ ਸਯੱਦ ਇਫਤਖਾਰ ਦੇ ਗ੍ਰਹਿ ਵਿਖੇ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਹੋਇਆ| ਹਸਨ ਨੇ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨੂਰ ਜਹਾਂ ਦੀ ਲੜਕੀ ਮੀਨਾ ਜਹਾਂ ਨਾਲ ਸ਼ਾਦੀ ਕੀਤੀ| ਹਸਨ ਸਰਦਾਰ ਦੇ ਗ੍ਰਹਿ ਵਿਖੇ ਬੇਟੀ ਅਲੀਸ਼ਾ ਸਰਦਾਰ ਦੇ ਸ਼ਾਮਿਲ ਹੋਣ ਨਾਲ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਵਾਧਾ ਹੋਇਆ| ਹਸਨ ਸਰਦਾਰ ਪਹਿਲਾਂ ਕ੍ਰਿਕਟ ਖੇਡਿਆ ਕਰਦਾ ਸੀ ਪਰ ਬਾਦ ’ਚ ਹਾਕੀ ਨਾਲ ਇਸ਼ਕ ਹੋ ਗਿਆ| ਫਸਟ ਕਲਾਸ ਕ੍ਰਿਕਟ ਟੂਰਨਾਮੈਂਟ ਖੇਡਣ ਵਾਲੇ ਹਸਨ ਨੇ ਹਬੀਬ ਪਬਲਿਕ ਕਾਲਜ ਕਰਾਚੀ ’ਚੋਂ ਗਰੈਜੂਏਸ਼ਨ ਕੀਤੀ| ਭਾਰਤੀ ਹਾਕੀ ਖਿਡਾਰੀਆਂ ’ਚ ਮਰਹੂਮ ਸੁਰਜੀਤ ਸਿੰਘ ਰੰਧਾਵਾ, ਰਾਜਿੰਦਰ ਸਿੰਘ ਸੀਨੀਅਰ, ਬਲਦੇਵ ਸਿੰਘ, ਵਰਿੰਦਰ ਸਿੰਘ, ਮੁਹੰਮਦ ਸ਼ਾਹਿਦ ਤੇ ਜਫ਼ਰ ਇਕਬਾਲ ਜਿਹੇ ਖਿਡਾਰੀ ਹਸਨ ਦੇ ਖਾਸ ਦੋਸਤ ਖਿਡਾਰੀਆਂ ਦੀ ਸੂਚੀ ’ਚ ਸ਼ੁਮਾਰ ਰਹੇ ਹਨ|
-ਸੁਖਵਿੰਦਰਜੀਤ ਸਿੰਘ ਮਨੌਲੀ
94171-82993